ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, November 1, 2008

ਗੁਰਨਾਮ ਗਿੱਲ - ਗ਼ਜ਼ਲ

ਦੋ ਗ਼ਜ਼ਲਾਂ

ਖੰਡਰਾਂ ਦੇ ਵਾਂਗ ਮੈਨੂੰ ਮੇਰਾ ਹੀ ਘਰ ਜਾਪਦੈ ।
ਪਾਣੀ ਬਿਨ ਜਿਉਂ ਸੱਖਣਾ ਜੀਵਨ ਦਾ ਸਾਗਰ ਜਾਪਦੈ।
ਪਿਆਰ ਤੋਂ ਖ਼ਾਲੀ ਦਿਲਾਂ ਦੇ ਨਾਲ਼ ਨਿਭਣਾ ਦੋਸਤੋ,
ਆਪਣੀ ਹੀ ਲਾਸ਼ ਨਾ’ ਖੇਡਣ ਬਰਾਬਰ ਜਾਪਦੈ ।
ਜੋ ਸੀ ਬੂਹਾ ਇਸ ਗਲ਼ੀ ਕਰਦਾ ਉਡੀਕਾਂ ਮੇਰੀਆਂ,
ਅੱਜ ਉਹੀ ਮੇਰੇ ਲਈ ਇੱਕ ਓਪਰਾ ਦਰ ਜਾਪਦੈ ।
ਭਟਕਣਾ ਵਿੱਚ ਮੈਂ ਰਿਹਾ ਸਾਰੀ ਉਮਰ ਜਿਸ ਵਾਸਤੇ,
ਸ਼ਖਸ ਉਹ ਤਾਂ ਆਪਣੇ ਹੀ ਮਨ ਦੇ ਅੰਦਰ ਜਾਪਦੈ !
ਮੈਂ ਜਦੋਂ ਮੰਦਰ ‘ਚ ਬੈਠੇ ਰੱਬ ਨੂੰ ਸੀ ਜਾਣਿਆਂ,
ਬੰਦਾ ਉਸ ਤੋਂ ਹੁਣ ਵਧੇਰੇ ਮੈਨੂੰ ਸੁੰਦਰ ਜਾਪਦੈ ।
--------------------------------
ਹਰ ਕਦਮ ‘ਤੇ ਜ਼ਿੰਦਗੀ ਨੂੰ ਮੌਤ ਦਾ ਹੀ ਡਰ ਰਿਹੈ ।
ਸਾਹਮਣੇ ਸਾਡੇ ਹਮੇਸ਼ਾਂ ਲਿਸ਼ਕਦਾ ਖ਼ੰਜਰ ਰਿਹੈ ।
ਫੁੱਲ ਬਣਨਾ ਲੋਚਦਾ ਸੀ, ਬਣ ਗਿਆ ਪੱਥਰ ਕਿਵੇਂ ?
ਆਦਮੀ ਜੋ ਵਿਚਰਦਾ ਖੁਸ਼ਬੂ ‘ਚ ਜੀਵਨ ਭਰ ਰਿਹੈ !
ਕਿਸ ਲਈ ਗਮਲੇ ‘ਚ ਲਾਵਾਂ ਜੰਗਲੀ ਬੂਟਾ? ਜਦੋਂ,
ਘਾਟ ਪਾਣੀ ਦੀ ਨਹੀਂ, ਇਹ ਧੁੱਪ ਬਿਨ ਹੈ ਮਰ ਰਿਹੈ!
ਬਣ ਗਿਆ ਖੰਡਰ ਸੁਹਾਣੇ ਸੁਫਨਿਆਂ ਦੇ ਸ਼ਹਿਰ ਦਾ,
ਸ਼ੁਕਰ ਏਨਾ ਰੱਬ ਦਾ ਮਹਿਫ਼ੂਜ਼ ਤੇਰਾ ਘਰ ਰਿਹੈ ।
ਖ਼ੂਬਸੂਰਤ ਹਾਦਸੇ ਦਾ ਜ਼ਖ਼ਮ ਡੂੰਘਾ ਸੀ ਬੜਾ,
ਪਰ ਸਮੇਂ ਦੇ ਨਾਲ਼ ਹੁਣ ਇਹ ਜਾਪਦਾ ਹੈ ਭਰ ਰਿਹੈ।
ਸ਼ੱਕ ਤੋਂ ਵਿਸ਼ਵਾਸ ਤੱਕ ਦਾ, ਹੈ ਮਮੂਲੀ ਫਾਸਲਾ,
ਫੇਰ ਵੀ ਦੋ ਕਦਮ ਪੁੱਟਣੋ ਦਿਲ ਬੜਾ ਹੈ ਡਰ ਰਿਹੈ!

2 comments:

ਤਨਦੀਪ 'ਤਮੰਨਾ' said...

'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

Gurnam Gill Saheb...dono hi ghazalan bahut sohniaan ne...ghazal da tan ikk ikk sheyer vakhri te mukamil kahani hunda hai...khoobsurati aise gall ch hai.
ਭਟਕਣਾ ਵਿੱਚ ਮੈਂ ਰਿਹਾ ਸਾਰੀ ਉਮਰ ਜਿਸ ਵਾਸਤੇ,
ਸ਼ਖਸ ਉਹ ਤਾਂ ਆਪਣੇ ਹੀ ਮਨ ਦੇ ਅੰਦਰ ਜਾਪਦੈ !
Saare Sufi vi ehi aakh gaye ne...jiss nu bahr khojda hain...apne andar labh!!
---------------
ਕਿਸ ਲਈ ਗਮਲੇ ‘ਚ ਲਾਵਾਂ ਜੰਗਲੀ ਬੂਟਾ? ਜਦੋਂ,
ਘਾਟ ਪਾਣੀ ਦੀ ਨਹੀਂ, ਇਹ ਧੁੱਪ ਬਿਨ ਹੈ ਮਰ ਰਿਹੈ!
Bahut khoob!! Enna sohna sheyer likhan te mubarkbaad!!

Tamanna