ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 3, 2008

ਦਰਸ਼ਨ ਸਿੰਘ 'ਦਰਸ਼ਨ' - ਗ਼ਜ਼ਲ

ਗ਼ਜ਼ਲ

ਸੱਚ ਦੀ ਕਸੌਟੀ ਤੇ ਮਨਾ! ਉਤਰੇ ਨਾ ਜੋ ਖਰੇ।

ਅੱਜ ਵੀ ਮਰੇ, ਕਲ੍ਹ ਵੀ ਮਰੇ, ਜਿਉਂਦੇ ਵੀ ਉਹ ਮਰੇ।

ਸਭ ਨੇ ਕਿਹਾ ਤੇ ਵਰਜਿਆ, ਸਭ ਨੇ ਹੀ ਹੋੜਿਆ,

ਮਰਨਾ ਜੋ ਆਪ ਲੋਚਦਾ, ਕੀ ਦੂਸਰਾ ਕਰੇ।

ਪੱਕੇ ਇਰਾਦੇ ਦੋਸਤੋ! ਲਾਉਂਦੇ ਨੇ ਪਾਰ ਹੀ,

ਡੁੱਬਣ ਅਖੀਰ ਨੂੰ ਸਦਾ, ਕੱਚੇ ਨੇ ਕਦ ਤਰੇ?

ਕਿਹੜੀ ਖ਼ੁਨਾਮੀ ਹੋ ਗਈ, ਦੱਸੀਂ ਤੂੰ ਦੋਸਤਾ!

ਅੱਜ ਕਲ ਅਸਾਥੋਂ ਕਾਸਨੂੰ, ਰਹਿਨੈਂ ਪਰੇ-ਪਰੇ।

ਜਿਹਨਾਂ ਨੇ ਠਾਣ ਲਈ, ਅਸਾਂ ਮੰਜ਼ਲ ਤੇ ਪਹੁੰਚਣਾ,

ਉਹ ਤਾਂ ਕਿਸੇ ਤੂਫ਼ਾਨ ਤੋਂ, ਬੰਦੇ ਕਦੋਂ ਡਰੇ।

ਉਹਨਾਂ ਹੀ ਭੈੜਿਆਂ ਦੀ ਤੁਸੀਂ, ਕਰਦੇ ਹੋ ਬਾਤ ਕੀ?

ਚੱਟੇ ਜਿਨ੍ਹਾਂ ਦੇ ਨਾ ਹੋਏ, ਅਜ ਤਕ ਹਰੇ।

2 comments:

ਤਨਦੀਪ 'ਤਮੰਨਾ' said...

Dad ne ghazal aapne sahit khazane chon Aarsi layee ditti...Thanks Dad!!

ਤਨਦੀਪ 'ਤਮੰਨਾ' said...

Respected uncle S. Darshan Singh ji...Tuhadiaan likhtan chon vi tuhadi personality di khoobi..saadgi..jhalkdi hai...Bahut sohni ghazal hai.

ਉਹਨਾਂ ਹੀ ਭੈੜਿਆਂ ਦੀ ਤੁਸੀਂ, ਕਰਦੇ ਹੋ ਬਾਤ ਕੀ?
ਚੱਟੇ ਜਿਨ੍ਹਾਂ ਦੇ ਨਾ ਹੋਏ, ਅਜ ਤਕ ਹਰੇ।
Iss sheyer ch duniya di sachai hai...so true!!

Tamanna