ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਪੈਦਲ ਧਿਆਨਪੁਰੀ - ਮਾਡਰਨ ਗ਼ਜ਼ਲ

ਡੈਡੀ ਜੀ ਨੇ ਇਹ ਗ਼ਜ਼ਲ ਵੀ ਅੱਜ ਮੈਨੂੰ 'ਆਰਸੀ' ਤੇ ਲਾਉਂਣ ਨੂੰ ਦਿੱਤੀ। ਸ਼ੁਕਰੀਆ ਬਾਦਲ ਸਾਹਿਬ!

ਮਾਡਰਨ ਗ਼ਜ਼ਲ

ਚੋਰਾਂ ਦੇ ਟੋਲੇ ਤੇਰੇ ਸ਼ਹਿਰ ਵਿਚ।

ਕੌਣ ਡਰਦਾ ਬੋਲੇ ਤੇਰੇ ਸ਼ਹਿਰ ਵਿਚ।

ਇਨਸਾਨੀਅਤ ਦੀ ਮਿੱਟੀ ਫਿਰੇ ਉੱਡਦੀ,

ਅੰਨ੍ਹੇ ਤੇ ਬੋਲ਼ੇ ਤੇਰੇ ਸ਼ਹਿਰ ਵਿਚ।

ਲਾੜੇ ਨੇ ਜੰਞਾਂ ਪਏ ਲੁੱਟਦੇ,

ਆਪੇ ਵਿਚੋਲੇ ਤੇਰੇ ਸ਼ਹਿਰ ਵਿਚ।

ਬਾਂਦਰ ਦੇ ਹੱਥ ਵਿਚ ਤੱਕੜੀ ਫੜੀ,

ਖ਼ੂਬ ਪੂਰਾ ਤੋਲੇ ਤੇਰੇ ਸ਼ਹਿਰ ਵਿਚ।

ਬਗਲਿਆਂ ਦੇ ਵਾਂਗਰ ਨੇ ਆਗੂ ਬਣੇ,

ਪਾਏ ਲੰਮੇ ਚੋਲ਼ੇ ਤੇਰੇ ਸ਼ਹਿਰ ਵਿਚ।

ਕੁੱਤਿਆਂ ਨੂੰ ਹਲਵਾ ਤੇ ਪੂਰੀ ਮਿਲ਼ੇ,

ਕਿਰਤੀ ਨੂੰ ਭੁੱਜੇ ਛੋਲੇ ਤੇਰੇ ਸ਼ਹਿਰ ਵਿਚ।

1 comment:

ਤਨਦੀਪ 'ਤਮੰਨਾ' said...

ਸਤਿਕਾਰਤ ਧਿਆਨਪੁਰੀ ਸਾਹਿਬ...ਤੁਹਾਡੀ ਮਾਡਰਨ ਗ਼ਜ਼ਲ ਤਾਂ ਕਰਾਰੀਆਂ ਚੋਟਾਂ ਕਰ ਗਈ ਸਮਾਜ ਦੀਆਂ ਸੋਚਾਂ ਤੇ ਵਿਓਹਾਰ ਤੇ...ਇਸ ਸ਼ਿਅਰ ਨਾਲ਼...

ਕੁੱਤਿਆਂ ਨੂੰ ਹਲਵਾ ਤੇ ਪੂਰੀ ਮਿਲ਼ੇ,
ਕਿਰਤੀ ਨੂੰ ਭੁੱਜੇ ਛੋਲੇ ਤੇਰੇ ਸ਼ਹਿਰ ਵਿਚ।

ਸਾਰੀ ਗ਼ਜ਼ਲ ਹੀ ਬਹੁਤ ਅਰਥ ਭਰਪੂਰ ਹੈ। ਡੈਡੀ ਜੀ ਨੇ ਇਹ ਗ਼ਜ਼ਲ ਸਾਂਭ ਕੇ ਰੱਖੀ ਹੋਈ ਹੈ।
ਤਮੰਨਾ