ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 10, 2008

ਦਵਿੰਦਰ ਸਿੰਘ ਪੂਨੀਆ - ਨਜ਼ਮ

ਮੌਨ ਫ਼ਕੀਰ ਦਾ ਸਾਰ ਅੰਸ਼
ਨਜ਼ਮ

ਦੁਨੀਆ ਕੀ ਹੈ?
ਫ਼ਕੀਰ ਮਿੱਟੀ ਦੀ ਮੁੱਠੀ ਭਰਦਾ ਹੈ।
ਪਿਆਰ ਕੀ ਹੈ?
ਫ਼ਕੀਰ ਮਿੱਟੀ ਸਿਰ ਵਿਚ ਪਾਉਂਦਾ ਹੈ।
ਜ਼ਿੰਦਗੀ ਕੀ ਹੈ?
ਫ਼ਕੀਰ ਮਿੱਟੀ ਹੱਥੋਂ ਕੇਰਦਾ ਹੈ।
ਅਤੇ ਮੌਤ...?
ਫ਼ਕੀਰ ਮਿੱਟੀ ਵਾਲੇ ਹੱਥ ਝਾੜ ਦਿੰਦਾ ਹੈ।

1 comment:

ਤਨਦੀਪ 'ਤਮੰਨਾ' said...

Davinder ji...laghu nazam enni khoobsurat hai ke ki kahan..:) Ikk ikk shabd arth bharbhoor!! Mainu kujh likh di lorh hi nahin...nazam aap bol rahi hai..

ਜ਼ਿੰਦਗੀ ਕੀ ਹੈ?
ਫ਼ਕੀਰ ਮਿੱਟੀ ਹੱਥੋਂ ਕੇਰਦਾ ਹੈ।
ਅਤੇ ਮੌਤ...?
ਫ਼ਕੀਰ ਮਿੱਟੀ ਵਾਲੇ ਹੱਥ ਝਾੜ ਦਿੰਦਾ ਹੈ।

Enne sohney khayalan nu kalambadh karn te mubarakbaad!!

Tamanna