ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, November 2, 2008

ਗੁਰਨਾਮ ਗਿੱਲ - ਗ਼ਜ਼ਲ

ਗ਼ਜ਼ਲ
ਇਬਾਦਤ ਛੱਡ ਬੈਠਾ, ਭੇਦ ਰੱਬੀ ਪਾ ਲਿਆ ਹੋਣਾ ।
ਸਿਰਾ ਜੀਵਨ ਦਾ ਕੋਈ ਹੱਥ ਉਸਦੇ ਆ ਗਿਆ ਹੋਣਾ।
ਨਹੀਂ ਕਰਦਾ ਸਿ਼ਕਾਇਤ ਹੁਣ ਕਦੇ, ਨਾ ਰੋਸ ਹੀ ਕੋਈ,
ਰਜ਼ਾ ਵਿੱਚ ਕੁਦਰਤੀ ਉਸਨੂੰ ਵੀ ਰਹਿਣਾ ਆ ਗਿਆ ਹੋਣਾ!
ਕਿਸੇ ਲਾਲਚ ਦਾ ਮਾਰਾ ਜਾਂ ਬੜਾ ਕਮਜ਼ੋਰ, ਤਾਂ ਝੁਕਿਆ,
ਕਿ ਮਨ ਵਿੱਚ ਲੋਭ ਜਾਂ ਫਿਰ ਖ਼ੌਫ ਕੋਈ ਆ ਗਿਆ ਹੋਣਾ।
ਬਿਨਾ ਉਸਤੋਂ, ਉਨ੍ਹਾਂ ਦੀ ਹੋਂਦ ਬਿਲਕੁਲ ਹੀ ਨਹੀਂ ਮੁਮਕਿਨ,
ਰੁੱਖਾਂ-ਦਰਿਆਵਾਂ ਦੇ ਖਾਨੇ ਇਹ ਸੂਰਜ ਪਾ ਗਿਆ ਹੋਣਾ।
ਖੁਸ਼ੀ ਲਗਦਾ ਬੜਾ, ਦੁਨੀਆਂ ਦੇ ਮੇਲੇ ‘ਚੋਂ ਜਿਵੇਂ ਉਸ ਦੀ,
ਨਜ਼ਰ ਨੂੰ ਖਾਸ ਹੀ ਚਿਹਰਾ ਕਿਸੇ ਦਾ ਭਾਅ ਗਿਆ ਹੋਣਾ!
ਉਹ ਸੱਜੀ ਬਾਂਹ ਨਈਂ, ਇੱਕ ਪੈਰ ਵੀ ਉਸਦਾ, ਜਿਦ੍ਹੇ ਰੁਕਿਆਂ,
ਕਦੇ ਉਹ ਤੁਰਨ ਜੋਗਾ ਵੀ ਨਹੀਂ ਮੁੜ ਕੇ ਰਿਹਾ ਹੋਣਾ।
ਕਰੇ ਇਜ਼ਹਾਰ ਹਰ ਦਮ ਜੇਸ ਦਾ, ਗੁਣ ਖ਼ਾਸ ਹੀ ਹੋਣੈ,
ਕਈ ਕਮਜ਼ੋਰੀਆਂ ਉਹ ਇਸ ਤਰ੍ਹਾਂ ਢਕਦਾ ਪਿਆ ਹੋਣਾ।

2 comments:

ਤਨਦੀਪ 'ਤਮੰਨਾ' said...

'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

Respected Gill saheb..Ikk hor great ghazal bhejan layee dhanwaad!!

ਕਿਸੇ ਲਾਲਚ ਦਾ ਮਾਰਾ ਜਾਂ ਬੜਾ ਕਮਜ਼ੋਰ, ਤਾਂ ਝੁਕਿਆ,
ਕਿ ਮਨ ਵਿੱਚ ਲੋਭ ਜਾਂ ਫਿਰ ਖ਼ੌਫ ਕੋਈ ਆ ਗਿਆ ਹੋਣਾ।
Kinni sachai hai iss sheyer vich!! Ehi gallan insaan nu jhukan ya faisla badlan nu majboor kar dindiaan ne...so true!!

Tamanna