ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, November 27, 2008

ਗੁਰਿੰਦਰਜੀਤ - ਨਜ਼ਮ

ਦੋਸਤੋ! ਅੱਜ ਮੈਂ ਇਹ ਗੱਲ ਵੀ ਬੜੀ ਖ਼ੁਸ਼ੀ ਨਾਲ਼ ਸਾਂਝੀ ਕਰਨ ਜਾ ਰਹੀ ਹਾਂ ਕਿ ਮੌਂਟਰੀਆਲ, ਕੈਨੇਡਾ 'ਚ ਵੱਸਦੇ ਸਤਿਕਾਰਤ ਗੁਰਿੰਦਰਜੀਤ ਜੀ ਨੇ ਪਹਿਲੀ ਵਾਰ 'ਆਰਸੀ' ਤੇ ਇੱਕ ਖ਼ੂਬਸੂਰਤ ਨਜ਼ਮ ਨਾਲ਼ ਹਾਜ਼ਰੀ ਲਵਾਈ ਹੈ। ਮੈਂ ਜਦੋਂ ਵੀ ਇਹਨਾਂ ਦਾ ਬਲੌਗ ਵੇਖਿਆ, ਇਹਨਾਂ ਦੀਆਂ ਲਿਖਤਾਂ 'ਚੋਂ ਦਰਸ਼ਨਿਕਤਾ ਨਜ਼ਰ ਪਈ....ਹਰ ਗੱਲ ਨੂੰ ਵੱਖਰੇ ਢੰਗ ਨਾਲ਼ ਕਹਿਣ ਦਾ ਅੰਦਾਜ਼...ਮੱਲੋਮੱਲੀ ਧਿਆਨ ਖਿੱਚ ਲੈਂਦਾ ਹੈ। ਬਲੌਗ ਦਾ ਲਿੰਕ 'ਆਰਸੀ' ਤੇ ਹੈ...ਓਧਰ ਵੀ ਜ਼ਰੂਰ ਫੇਰੀ ਪਾਇਆ ਕਰੋ। 'ਅੰਦਾਜ਼-ਏ-ਬਿਆਂ' ਤੁਹਾਨੂੰ ਇਸ ਨਜ਼ਮ ਤੋਂ ਹੀ ਪਤਾ ਲੱਗ ਜਾਵੇਗਾ। ਮੈਂ ਸਾਰੇ ਪਾਠਕ / ਲੇਖਕ ਵਰਗ ਵੱਲੋਂ ਗੁਰਿੰਦਰਜੀਤ ਜੀ ਨੂੰ 'ਆਰਸੀ' ਤੇ ਖ਼ੁਸ਼ਆਮਦੀਦ ਆਖਦੀ ਹਾਂ।

ਮੌਸਮ
ਨਜ਼ਮ

ਸੁਣਿਐ,
ਕਿ ਗਰਮੀ ਨਾਲ,
ਚੀਜ਼ਾਂ ਫੈਲਦੀਆਂ ਨੇ,
ਸਰਦੀ ਨਾਲ਼,
ਸੁੰਗੜ ਜਾਂਦੀਆਂ ਨੇ...!

ਇੰਝ ਸਹੀ ਹੈ ਤਾਂ ਫਿਰ..

ਕਦੋਂ ਰਿੱਝੇਗੀ
ਮੇਰੀ
ਕੋਕੜੂਆਂ ਭਰੀ ਦਾਲ਼?

ਕਦੋਂ ਮੁੱਕੇਗਾ
ਮੇਰੇ
ਰਿਸ਼ਤਿਆਂ ਦਾ ਸਿਆਲ਼?

ਕਦੇ ਵਾਪਸ ਵੀ ਪਰਤੇਗਾ..
ਮੁੜ ਦਾਦੀ ਦੀ ਗਲਵੱਕੜੀ 'ਚ,
ਡੇ-ਕੇਅਰ ਘੱਲਿਆ ਬਾਲ਼?

ਮਖਾਂ ਕੀ ਸੁਣਾਈ ਜਾਵਾਂ
ਨਿੱਤ
ਚੰਦਰੇ ਮੌਸਮ ਦਾ ਹਾਲ...

1 comment:

ਤਨਦੀਪ 'ਤਮੰਨਾ' said...

Respected Gurinderjit ji...kamaal hi karti nazam bhej ke tan...bahut hi sohni laggi...navekaley jehe andaaz ch moti piro dittey tussi....

ਕਦੋਂ ਰਿੱਝੇਗੀ
ਮੇਰੀ
ਕੋਕੜੂਆਂ ਭਰੀ ਦਾਲ਼?

main bahut hairaan hundi haan tuhadi soch udaari te...Mubarakaan!!

ਕਦੇ ਵਾਪਸ ਵੀ ਪਰਤੇਗਾ..
ਮੁੜ ਦਾਦੀ ਦੀ ਗਲਵੱਕੜੀ 'ਚ,
ਡੇ-ਕੇਅਰ ਘੱਲਿਆ ਬਾਲ਼?

ਮਖਾਂ ਕੀ ਸੁਣਾਈ ਜਾਵਾਂ
ਨਿੱਤ
ਚੰਦਰੇ ਮੌਸਮ ਦਾ ਹਾਲ...

Mainu bahut ziada pasand aaye eh khayal..Aarsi te pehli haazri lawaun layee behad shukriya.

Tamanna