ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ

Saturday, November 29, 2008

ਗੁਰਦਰਸ਼ਨ 'ਬਾਦਲ' - ਗ਼ਜ਼ਲ

ਡੈਡੀ ਜੀ ਨੇ ਅੱਜ ਇਹ ਪੰਜ ਕੁ ਸਾਲ ਪਹਿਲਾਂ ਲਿਖੀ ਬੇਹੱਦ ਖ਼ੂਬਸੂਰਤ ਗ਼ਜ਼ਲ ਆਰਸੀ ਤੇ ਸਾਂਝੀ ਕਰਨ ਲਈ ਦਿੱਤੀ.....ਸ਼ੁਕਰੀਆ ਬਾਦਲ ਸਾਹਿਬ!

ਗ਼ਜ਼ਲ

ਅਪਣੇ ਆਪ ਨੂੰ ਮੈਂ ਮਸਾਂ ਬਣਾਇਆ, ਸੀ ਮੈਂ ਹਾਣੀ ਸ਼ੀਸ਼ੇ ਦਾ।

ਐਪਰ ਕਬਜ਼ਾ ਕੀਕਣ ਛਡਦੀ ਇਕ ਪਟਰਾਣੀ ਸ਼ੀਸ਼ੇ ਦਾ?

------

ਝਾੜ-ਪੂੰਝ ਕੇ, ਧੋ ਸੁਆਰ ਕੇ, ਬੜਾ ਸੰਭਾਲ਼ਾ ਕੀਤਾ ਸੀ,

ਲਹਿੰਦਾ-ਲਹਿੰਦਾ ਲਹਿ ਗਿਆ ਆਖਿਰ, ਲਹਿ ਗਿਆ ਪਾਣੀ ਸ਼ੀਸ਼ੇ ਦਾ।

-----

ਅਪਣੀ ਹੋਂਦ ਜਤਾਲਣ ਤਾਈਂ, ਚੁੰਝਾਂ ਮਾਰੇ ਚਿੜੀਆਂ ਵਾਂਗ,

ਭੋਰਾ ਵੀ ਇਤਬਾਰ ਨਾ ਕਰਦੀ, ਖ਼ਸਮਾਂ-ਖਾਣੀ ਸ਼ੀਸ਼ੇ ਦਾ।

-----

ਇਕ ਹੱਥ ਵੱਟਾ, ਇਕ ਹੱਥ ਸੋਟਾ, ਫਿਰਕੂ ਐਨਕ ਅੱਖਾਂ ਤੇ,

ਫਿਰਦੇ ਨੇ ਪਰ ਦਿਲ ਦੇ ਅੰਦਰ, ਸੁਪਨਾ ਠਾਣੀਂ ਸ਼ੀਸ਼ੇ ਦਾ।

-----

ਸੋਨਾ, ਚਾਂਦੀ. ਮਿੱਟੀ, ਪੱਥਰ, ਇੱਕ ਬਰਾਬਰ ਦਿਸਦੇ ਨੇ,

ਸੱਚੇ ਦਿਲ ਤੋਂ ਰਖਦੇ ਨੇ ਜੋ, ਪਰਦਾ ਤਾਣੀਂ ਸ਼ੀਸ਼ੇ ਦਾ।

------

ਸੂਰਜ ਦੀ ਚਮਕਾਰ ਪਈ ਜਦ, ਤ੍ਰੇਲ਼ ਨੇ ਖੋਲ੍ਹੀ ਅੱਖ ਅਪਣੀ,

ਪਾਣੀ-ਪਾਣੀ ਹੋ ਗਿਆ ਪਾਣੀ, ਮਹਿੰਗਾ ਪਾਣੀ ਸ਼ੀਸ਼ੇ ਦਾ।

-----

ਬਾਦਲ ਦੇ ਸਮਝਾਇਆਂ ਚਾਹੇ,ਮੰਨੇ ਰੱਬ ਦਾ ਭਾਣਾ, ਪਰ

ਨੁਕਸ ਫੇਰ ਵੀ ਕੱਢ ਦਿੰਦੀ ਹੈ, ਅਕਲੋਂ-ਕਾਣੀ ਸ਼ੀਸ਼ੇ ਦਾ।

3 comments:

ਤਨਦੀਪ 'ਤਮੰਨਾ' said...

Respected Dad...saari ghazal bahut sohni hai..kehra sheyer quote kraan te kehra na..:)

ਅਪਣੇ ਆਪ ਨੂੰ ਮੈਂ ਮਸਾਂ ਬਣਾਇਆ, ਸੀ ਮੈਂ ਹਾਣੀ ਸ਼ੀਸ਼ੇ ਦਾ।
ਐਪਰ ਕਬਜ਼ਾ ਕੀਕਣ ਛਡਦੀ ਇਕ ਪਟਰਾਣੀ ਸ਼ੀਸ਼ੇ ਦਾ?
------
ਝਾੜ-ਪੂੰਝ ਕੇ, ਧੋ ਸੁਆਰ ਕੇ, ਬੜਾ ਸੰਭਾਲ਼ਾ ਕੀਤਾ ਸੀ,
ਲਹਿੰਦਾ-ਲਹਿੰਦਾ ਲਹਿ ਗਿਆ ਆਖਿਰ, ਲਹਿ ਗਿਆ ਪਾਣੀ ਸ਼ੀਸ਼ੇ ਦਾ।
-----
ਸੂਰਜ ਦੀ ਚਮਕਾਰ ਪਈ ਜਦ, ਤ੍ਰੇਲ਼ ਨੇ ਖੋਲ੍ਹੀ ਅੱਖ ਅਪਣੀ,
ਪਾਣੀ-ਪਾਣੀ ਹੋ ਗਿਆ ਪਾਣੀ, ਮਹਿੰਗਾ ਪਾਣੀ ਸ਼ੀਸ਼ੇ ਦਾ।
-----
‘ਬਾਦਲ’ ਦੇ ਸਮਝਾਇਆਂ ਚਾਹੇ,ਮੰਨੇ ਰੱਬ ਦਾ ਭਾਣਾ, ਪਰ
ਨੁਕਸ ਫੇਰ ਵੀ ਕੱਢ ਦਿੰਦੀ ਹੈ, ਅਕਲੋਂ-ਕਾਣੀ ਸ਼ੀਸ਼ੇ ਦਾ।

Bahut khoob!! Thanks ke tussi ajj eh ghazal sabh naal sanjhi karn layee ditti.

Tamanna

ਤਨਦੀਪ 'ਤਮੰਨਾ' said...

ਬਾਦਲ ਸਾਹਿਬ ਦੀ ਗ਼ਜ਼ਲ ਮੈਨੂੰ ਬਹੁਤ ਪਸੰਦ ਆਈ। ਉਹਨਾਂ ਨੂੰ ਮੇਰੇ ਵੱਲੋਂ ਵਧਾਈ!

ਗੁਰਕੀਰਤਨ ਸਿੱਧੂ
ਇੰਡੀਆ।
================
Bahut bahut shukkriya Gurkirtan ji...ste te isit kardey rehna.

Tamanna

ਤਨਦੀਪ 'ਤਮੰਨਾ' said...

ਬਾਦਲ ਸਾਹਿਬ ਦੀਆਂ ਜ਼ਲਾਂ ਵੀ ਸੋਚਾਂ 'ਚ ਬਹੁਤ ਚਿਰ ਵਸੀਆਂ ਰਹਿੰਦੀਆਂ ਹਨ।
ਮੋਹ ਨਾਲ
ਸੰਤੋਖ ਧਾਲੀਵਾਲ