
ਗ਼ਜ਼ਲ
ਹੋਣਗੇ ਪੂਰੇ ਕਦੀ ਸੁਪਨੇ ਉਲੀਕੇ ਰਾਂਗਲੇ।
ਬੰਜਰਾਂ ਨੂੰ ਕਰਨਗੇ ਜ਼ਰਖ਼ੇਜ਼ ਬੱਦਲ਼ ਸਾਂਵਲੇ।
------
ਹੋ ਗਿਆ ਸੋ ਹੋ ਗਿਆ ਹੁਣ ਲੋੜ ਕੀ ਪਛਤਾਣ ਦੀ,
ਜ਼ਿੰਦਗੀ ਵਿਚ ਹੋਰ ਵੀ ਆਵਣਗੇ ਐਸੇ ਮਰਹਲੇ।
------
ਸੈਂਕੜੇ ਲੋਕਾਂ ‘ਚੋਂ ਵਿਰਲਾ ਦੇਖਿਆ ਮੈਂ ਸ਼ੇਰਦਿਲ,
ਢੈਣ ਨਾ ਦੇਵੇ ਕਦੀ ਜੋ ਸਾਥੀਆਂ ਦੇ ਹੌਸਲੇ।
------
ਅੰਬਰਾਂ ਤੇ ਜਾਪਦੈ ਆਇਆ ਉਦੋਂ ਚਾਨਣ ਦਾ ਹੜ੍ਹ,
ਕਹਿਕਸ਼ਾਂ ਅਖਵਾਉਂਣ ਤਾਰੇ ਚਮਕਦੇ ਜਦ ਝਿਲਮਿਲੇ।
------
ਤੂੰ ਵੀ ਉਨ੍ਹਾਂ ਨੂੰ ਸਾਧ ਨਾ ਕਿ ਜੋ ਠਗਾਂ ਦੇ ਯਾਰ ਨੇ,
ਦਿਲ ਹਨੇਰੀ ਕੋਠੜੀ, ਬਾਰ੍ਹੋਂ ਦਿਸਣ ਜੋ ਨਿਰਮਲੇ।
------
ਦੋਸਤੀ ਇਕ ਪਾਕ ਰਿਸ਼ਤਾ ਦੋ ਦਿਲਾਂ ਦੀ ਖੇਡ ਦਾ,
ਨਿਭ ਸਕੇ ਯਾਰੀ ਕਿਵੇਂ ਜੇ ਯਾਰ ਦਾ ਨਾ ਦਿਲ ਮਿਲ਼ੇ।
------
ਆਸ ਗ਼ੁਲਜ਼ਾਰਾਂ ਤੇ ਲਾਈ ਰੱਖਦੇ ਮਾਲੀ ‘ਚਮਨ’!
ਵੇਖਣਾ ਜੋ ਲੋਚਦੇ ਅਪਣੀ ਬਗੀਚੀ ਫੁੱਲ ਖਿਲੇ।
1 comment:
Respected Uncle ji S. Kashmira Singh Chaman ji di iss ghazal ch vi khayal bahut khoobsurat ne...
ਹੋਣਗੇ ਪੂਰੇ ਕਦੀ ਸੁਪਨੇ ਉਲੀਕੇ ਰਾਂਗਲੇ।
ਬੰਜਰਾਂ ਨੂੰ ਕਰਨਗੇ ਜ਼ਰਖ਼ੇਜ਼ ਬੱਦਲ਼ ਸਾਂਵਲੇ।
----
ਦੋਸਤੀ ਇਕ ਪਾਕ ਰਿਸ਼ਤਾ ਦੋ ਦਿਲਾਂ ਦੀ ਖੇਡ ਦਾ,
ਨਿਭ ਸਕੇ ਯਾਰੀ ਕਿਵੇਂ ਜੇ ਯਾਰ ਦਾ ਨਾ ਦਿਲ ਮਿਲ਼ੇ।
Bahut hi wadhiya. Uncle ji di ikk khoobi hai ke har roz ikk ghazal likhdey ne..eh ohna di routine da ikk hissa hai..Jadon ohna n mainu dassey tan main vi hairaan ho gayee.
Nighi yaad naal..
Tamanna
Post a Comment