ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, November 5, 2008

ਡਾ: ਕੌਸਰ ਮਹਿਮੂਦ - ਕਾਫ਼ੀ

ਕਾਫ਼ੀ

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਵੇਲ਼ੇ ਦੇ ਬੰਨੇ ਤੇ ਬਹਿ ਕੇ

ਤਣਦਾ ਅਜ਼ਲੀ ਤਾਣਾ।

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਕਾਸ਼ੀ ਜਾਂਦਾ, ਮੱਕੇ ਜਾਂਦਾ

ਤੱਤੜੀ ਦੇ ਵਿਹੜੇ ਝਾਤ ਨਾ ਪਾਂਦਾ

ਅਜ਼ਲੋਂ ਸਾਦਾ, ਬਣੇ ਸਿਆਣਾ।

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਐਵੇਂ ਈ ਰੁੱਸਿਆ-ਰੁੱਸਿਆ ਫਿਰਦਾ

ਮਾਲਿਕ ਮੇਰਾ ਸਾਈਂ ਸਿਰ ਦਾ

ਮੈਥੋਂ ਸਿਵਾ ਕਿਸ ਹੋਰ ਮਨਾਣਾ?

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

ਖ਼ੁਸ਼ਬੂ ਵਾਂਗ ਗੁਲਾਬਾਂ ਅੰਦਰ

ਖਿੜਿਆ ਹਰਫ਼ ਕਿਤਾਬਾਂ ਅੰਦਰ

ਆਪੇ ਈ ਤਾਰਾ, ਆਪ ਟਟਿਆਣਾ।

ਮਾਏ ਮੈਨੂੰ ਜਾਪੇ ਢੋਲ ਨਿਮਾਣਾ।

1 comment:

ਤਨਦੀਪ 'ਤਮੰਨਾ' said...

ਡਾ: ਸਾਹਿਬ...ਤੁਹਾਡੇ ਸੂਫ਼ੀਆਨਾ ਕਲਾਮ ਬਹੁਤ ਹੀ ਖ਼ੂਬਸੂਰਤ ਹੁੰਦੇ ਨੇ...ਮੁਬਾਰਕਬਾਦ!! ਵੱਖਰੀ ਦੁਨੀਆ 'ਚ ਲੈ ਜਾਂਦੇ ਨੇ..ਪਾਠਕ ਨੂੰ..

ਕਾਸ਼ੀ ਜਾਂਦਾ, ਮੱਕੇ ਜਾਂਦਾ
ਤੱਤੜੀ ਦੇ ਵਿਹੜੇ ਝਾਤ ਨਾ ਪਾਂਦਾ
-------
ਖ਼ੁਸ਼ਬੂ ਵਾਂਗ ਗੁਲਾਬਾਂ ਅੰਦਰ
ਖਿੜਿਆ ਹਰਫ਼ ਕਿਤਾਬਾਂ ਅੰਦਰ
------
ਬੱਸ ਏਦਾਂ ਹੀ 'ਆਰਸੀ' ਨੂੰ ਆਪਣੀਆਂ ਲਿਖਤਾਂ ਨਾਲ਼ ਸ਼ਿੰਗਾਰਦੇ ਰਹੋ...

ਤਮੰਨਾ