ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, November 3, 2008

ਕੁਲਜੀਤ ਕੌਰ ਗ਼ਜ਼ਲ- ਗ਼ਜ਼ਲ

ਗ਼ਜ਼ਲ

ਨਾ ਰੱਬ ਮੰਦਰੀਂ ਨਾ ਰੱਬ ਮੱਕੇ।

ਐਵੇਂ ਜੰਗਲ਼ੀਂ ਖਾ ਨਾ ਧੱਕੇ।

-----

ਜ਼ਿੰਦਗੀ ਸਾਡੀ ਤਾਸ਼ ਦੇ ਪੱਤੇ,

ਤੇਰੀਆਂ ਦੁੱਕੀਆਂ ਸਾਡੇ ਯੱਕੇ।

-----

ਤੇਰੀ ਇੱਜ਼ਤ ਹਾਂ ਮੈਂ ਸੱਜਣਾ!

ਐਵੇਂ ਮੈਨੂੰ ਦੇ ਨਾ ਧੱਕੇ।

-----

ਔਰਤ-ਮਰਦ ਇਵੇਂ ਨੇ ਦੋਵੇਂ,

ਜੀਵਨ ਗੱਡੀ ਦੇ ਦੋ ਚੱਕੇ।

-----

ਸਭ ਤੋਂ ਵੱਡਾ ਮੇਰਾ ਦੁਸ਼ਮਣ,

ਪਿਆਰ ਕਰਨ ਤੋਂ ਜਿਹੜਾ ਡੱਕੇ।

-----

ਜਿੱਥੇ ਆਖੇਂ ਜੀਵਨ ਹਾਜ਼ਰ,

ਵੇਖ ਅਸਾਡੇ ਵਾਅਦੇ ਪੱਕੇ।

-----

ਹੰਝੂਆਂ ਦੇ ਹੜ੍ਹ ਮੁੱਕਣ ਨਾਹੀਂ,

ਰਾਤੀਂ ਉਠ-ਉਠ ਮੋੜਾਂ ਨੱਕੇ।

-----

ਜਿਸ ਦੀ ਦਿੱਤੀ ਦੁਨੀਆਂ ਖਾਂਦੀ,

ਜੱਟ ਵਿਚਾਰਾ ਧੂੜਾਂ ਫੱਕੇ।

----

ਪੀੜ ਗ਼ਜ਼ਲ ਪਰ ਜਰ ਕਿੰਞ ਹੋਵੇ,

ਗ਼ੈਰ ਜਦੋਂ ਹੋ ਜਾਵਣ ਸੱਕੇ।

2 comments:

ਤਨਦੀਪ 'ਤਮੰਨਾ' said...

Dad ne eh ghazal vi sahit khazane chon Aarsi layee ditti...Thanks Dad!!

ਤਨਦੀਪ 'ਤਮੰਨਾ' said...

Kuljeet ...Ajj pehli vaar tuhadi koi likhi rachna parhi hai...bahut sohna likhdey ho...eddan hi likhdey rehna...

ਜ਼ਿੰਦਗੀ ਸਾਡੀ ਤਾਸ਼ ਦੇ ਪੱਤੇ,
ਤੇਰੀਆਂ ਦੁੱਕੀਆਂ ਸਾਡੇ ਯੱਕੇ।
Ghazal da eh sheyer kamaal da hai. Keep it up!!

Tamanna