ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 1, 2008

ਗੁਰਿੰਦਰਜੀਤ - ਨਜ਼ਮ

ਤਰੱਕੀ
ਨਜ਼ਮ


ਤਿੰਨ ਦੋਸਤ
'ਅਸੀਂ', 'ਸਾਡਾ', 'ਸਾਨੂੰ'
ਘਰੋਂ ਰਿਜ਼ਕ ਲਈ ਨਿੱਕਲੇ
ਵਿਦੇਸ਼ੀ ਸਿਟੀਜ਼ਨਸ਼ਿੱਪ ਲੈ ਕੇ
ਬਣ ਗਏ
'ਮੈਂ', 'ਮੇਰਾ', 'ਮੈਨੂੰ'।
ਫਿਰ ਇੱਕਲੀ ਰਹਿ ਗਈ
ਵਿਚਾਰੀ 'ਦੋਸਤੀ'
ਉਸ ਨੇ ਵੀ ਮੇਮਾਂ ਵਾਂਗ
ਡਾਈਵੋਰਸ ਮੰਗ ਲਿਆ।
ਹੁਣ ਉਹ 'ਮਿਸਟਰ ਬਿਜ਼ਨਸ' ਨਾਲ
ਡਾਊਨਟਾਊਨ 'ਚ
'ਅਪਾਰਟਮੈਂਟ' ਸ਼ੇਅਰ ਕਰਦੀ ਹੈ।

=========

ਚਮਕਦਾ ਭਵਿੱਖ
ਨਜ਼ਮ
ਉੱਲੂ ਵਾਂਗ
ਰਾਤ ਦੀ ਸ਼ਿਫਟ 'ਚ
ਕੰਮ ਕਰਦਾ ਹਾਂ
ਚਾਮਚੜਿੱਕ ਵਾਂਗ
ਜਿੱਥੇ ਵੀ ਡਾਲਰ ਮਿਲ਼ੇ
ਜੁੜ ਜਾਂਦਾ ਹਾਂ
ਬਗਲੇ ਵਾਂਗ
ਮਚਲਾ ਹੋ ਹੋ ਮੱਛੀਆਂ ਲਪਕਦਾ ਹਾਂ
ਸੱਪ ਬਣ ਬਣ
ਦੁਧ ਦੇ ਦਰਿਆ ਪੀ ਜਾਂਦਾ ਹਾਂ
ਮੈ' ਲੂੰਬੜ, ਇੱਲ੍ਹ, ਕਾਂ
ਜਾਣੀ ਬੰਦੇ ਨੂੰ ਛੱਡ ਕੇ
ਸਭ ਕੁਝ ਹੀ ਹਾਂ।
ਕਿਉਂ ਕੇ ਕੰਪਨੀ ਨੂੰ ਹੁਣ
ਬੰਦਿਆਂ ਦੀ ਲੋੜ ਨਹੀਂ
ਇਸੇ ਕਰਕੇ
ਆਫ਼ਿਸ ਵਿੱਚ
ਮੇਰੀ ਬਹੁਤ ਡੀਮਾਂਡ ਹੈ
ਮੈਂ ਹਰ ਰੋਲ 'ਚ ਹੀ
ਨਿਪੁੰਨ ਹਾਂ
ਕੰਪਨੀ ਦਾ ਸਟਾਕ
ਤੇ ਮੇਰਾ ਭਵਿੱਖ
ਦੋਂਵੇ 'ਬਰਾਈਟ' ਨੇ॥

2 comments:

ਤਨਦੀਪ 'ਤਮੰਨਾ' said...

Respected Gurinderjit ji...bahut vi wadhia ne dono nazaman hi..
ਫਿਰ ਇੱਕਲੀ ਰਹਿ ਗਈ
ਵਿਚਾਰੀ 'ਦੋਸਤੀ'
ਉਸ ਨੇ ਵੀ ਮੇਮਾਂ ਵਾਂਗ
ਡਾਈਵੋਰਸ ਮੰਗ ਲਿਆ।
ਹੁਣ ਉਹ 'ਮਿਸਟਰ ਬਿਜ਼ਨਸ' ਨਾਲ
ਡਾਊਨਟਾਊਨ 'ਚ
'ਅਪਾਰਟਮੈਂਟ' ਸ਼ੇਅਰ ਕਰਦੀ ਹੈ।
Bahut vadda satire hai iss nazam ch..ethey aa ke sabh kujh kyon badal janda hai??
=====
ਮੈ' ਲੂੰਬੜ, ਇੱਲ੍ਹ, ਕਾਂ
ਜਾਣੀ ਬੰਦੇ ਨੂੰ ਛੱਡ ਕੇ
ਸਭ ਕੁਝ ਹੀ ਹਾਂ।
Very touching and thought provoking!!
ਕਿਉਂ ਕੇ ਕੰਪਨੀ ਨੂੰ ਹੁਣ
ਬੰਦਿਆਂ ਦੀ ਲੋੜ ਨਹੀਂ
ਇਸੇ ਕਰਕੇ
ਆਫ਼ਿਸ ਵਿੱਚ
ਮੇਰੀ ਬਹੁਤ ਡੀਮਾਂਡ ਹੈ
ਮੈਂ ਹਰ ਰੋਲ 'ਚ ਹੀ
ਨਿਪੁੰਨ ਹਾਂ
ਕੰਪਨੀ ਦਾ ਸਟਾਕ
ਤੇ ਮੇਰਾ ਭਵਿੱਖ
ਦੋਂਵੇ 'ਬਰਾਈਟ' ਨੇ॥
Enni wadhiya modern nazam main ajj takk ni parhi...many many congrats!! Nazaman share karn layee vi bahut bahut shukriya.

Tamanna

ਤਨਦੀਪ 'ਤਮੰਨਾ' said...

ਤਮੰਨਾ ਜੀ,
ਗੁਰਿੰਦਰਜੀਤ ਦੀਆਂ ਦੋਵੇਂ ਨਜ਼ਮਾਂ ਸੋਚਣ ਤੇ ਮਜਬੂਰ ਕਰਦੀਆਂ ਹਨ!

ਸ਼ੁੱਭ ਇੱਛਾਵਾਂ ਸਹਿਤ
ਇੰਦਰਜੀਤ ਸਿੰਘ
ਕੈਨੇਡਾ।
=====
Bahut bahut shukriya ji.

Tamanna