ਦੋਸਤੋ! ਮੈਨੂੰ ਅੱਜ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਮਹਿਸੂਸ ਹੋ ਰਹੀ ਹੈ ਕਿ ਸਾਡੇ ਸਰੀ ਦੇ ਲੇਖਕ ਗੁਰਮੇਲ ਬਦੇਸ਼ਾ ਜੀ ਜੋ ਕਿ ਮਜ਼ਾਹੀਆ ਚਿੱਠੀਆਂ ਲਿਖਣ ਕਰਕੇ ਸਾਹਿਤਕ ਹਲਕਿਆਂ ‘ਚ ਬੜੀ ਚਰਚਾ ‘ਚ ਹਨ, ਨੇ ਅੱਜ ਪਹਿਲੀ ਵਾਰ ‘ਆਰਸੀ’ ਲਈ ਕੁੱਝ ਲਿਖਤਾਂ ਭੇਜ ਕੇ ਹਾਜ਼ਰੀ ਲਣਾਈ ਹੈ। ਬਦੇਸ਼ਾ ਸਾਹਿਬ ਦੀਆਂ ਚਿੱਠੀਆਂ ਵੀ ਜ਼ਰੂਰ ਤੁਹਾਡੀ ਨਜ਼ਰ ਕੀਤੀਆਂ ਜਾਣਗੀਆਂ। ਮੈਂ ‘ਆਰਸੀ’ ਦੇ ਸਮੂਹ ਪਾਠਕਾਂ / ਲੇਖਕਾਂ ਵੱਲੋਂ ਬਦੇਸ਼ਾ ਜੀ ਨੂੰ ਖ਼ੁਸ਼ਆਮਦੀਦ ਆਖਦੀ ਹਾਂ...ਤੇ ਇੱਕ ਖ਼ੂਬਸੂਰਤ ਜਿਹੀ ਨਜ਼ਮ ਪੋਸਟ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ..ਬਾਕੀ ਲਿਖਤਾਂ ਆਰਸੀ ਦੇ ਖ਼ਜ਼ਾਨੇ ‘ਚ ਸਾਂਭ ਲਈਆਂ ਗਈਆਂ ਹਨ....ਤੇ ਅਗਲੀਆਂ ਪੋਸਟਾਂ ‘ਚ ਸਾਂਝੀਆਂ ਕੀਤੀਆਂ ਜਾਣਗੀਆਂ। ਬਹੁਤ-ਬਹੁਤ ਸ਼ੁਕਰੀਆ!
ਤਹਿਖ਼ਾਨੇ ਦਾ ਵਾਸੀ
ਨਜ਼ਮ
ਕਿੰਨਾ ਚਿਰ ਹੋ ਚੱਲਿਐ,
ਮੈਨੂੰ ਵਤਨੋਂ ਬੇ-ਵਤਨ ਹੋਏ ਨੂੰ....!
ਸਾਲ ਉਂਗਲ਼ਾਂ 'ਤੇ ਗਿਣ ਕੇ
ਇੱਕ ਲੰਮਾ ਹਾਉਕਾ ਲੈਣਾ
'ਤੇ ਫਿਰ...
ਉਦਾਸੀਆਂ ਦੀ ਪਰਛਾਈਂ ਬੈਠ ਜਾਣਾ ..!!
---
ਉਮਰਾਂ ਦਾ ਸਫਰ... ਅਨਜਾਣ ਰਾਹਾਂ 'ਤੇ...,
ਸੰਗ-ਸਾਥ ਹੁੰਦਿਆਂ ਵੀ ਇਕਲਾਪਾ !
ਇਕੱਲਤਾ ਮੇਰੇ ਨਾਲ਼-ਨਾਲ਼ ਰਹਿੰਦੀ ਹੈ...!
ਮੇਰਾ ਜਿਸਮ ਹੰਢਾਉਂਦੀ ,
ਮੇਰੀ ਸੇਜ 'ਤੇ ਸੌਂਦੀ ਹੈ!!
ਮੇਰੀ ਨਿਆਣੀ ਸੋਚ..
ਸਿਆਣਪ ਦਾ ਲੂਹਾ ਦੁੱਧ
ਚੁੰਘਦੀ-ਚੁੰਘਦੀ ਕਮਲ਼ੀ ਹੋ ਰਹੀ ਹੈ.!
---
ਮੇਰਾ ਕਮਲ਼ ਹਵਾ 'ਚ ਉਛਲਦਾ,
ਫੋਨ ਘੁੰਮਾਉਂਦਾ,
ਖ਼ਤ ਲਿਖਦਾ,
ਅੱਲ੍ਹੇ ਜ਼ਖ਼ਮ ਉਚੇੜਦਾ
ਖੁੱਲ੍ਹੇ ਮੌਸਮ 'ਚ ਉਡਾਰੀਆਂ ਮਾਰਦਾ,
ਕਦੇ-ਕਦੇ ਭੁੱਲ ਜਾਂਦਾ...
ਇਸ ਦੇਸ਼ ਦੇ ਕਾਇਦੇ-ਕਾਨੂੰਨ ..!
---
ਆਪ ਮੁਹਾਰੇ.....
ਝੱਲੇ ਦਿਲ ਨੂੰ ਸਮਝ ਨਹੀਂ ਲਗਦੀ,
ਕਿ
ਅੱਜਕਲ੍ਹ ਉਹ.....
ਚੁਬਾਰਿਆਂ ਦੀ ਤਾਜ਼ਾ ਹਵਾ ਨਹੀਂ,
ਸਗੋਂ
ਤਹਿਖ਼ਾਨੇ ਦੀ ਬੇਹੀ ਹਵਾ 'ਚ
ਆਪਣੀ ਗਰਮ ਹਵਾ ਰੁਲਾਉਂਦੈ!
---
ਦਮ ਘੁਟਦਾ ਹੈ...!
ਘੁੱਟੇ ਦਮਾਂ 'ਚ....
ਨਵੀਂ ਜਿੰਦਗੀ ਦੀ
ਆਸ ਦਾ ਸਵਾਸ ,
ਇੱਕ ਵਹਿਮ ਬਣ ਕੇ ਰਹਿ ਗਿਆ ਹੈ !
---
ਆਪਣੀ ਹਵਾ,
ਆਪਣੇ ਘਰ ਦੀ ਹਵਾ,
ਆਲ਼ੇ-ਦੁਆਲ਼ੇ ਦੀ ਹਵਾ,
ਆਪਣੇ ਦੇਸ਼ ਦੀ ਹਵਾ
ਪਤਾ ਨਹੀਂ ਕਿੰਨੀਆਂ ਹੀ ਹਵਾਵਾਂ.?..
ਮੇਰੇ ਘਰ ਦੀਆਂ
ਖਿੜਕੀਆਂ ਹਿਲਾ ਰਹੀਆਂ ਨੇ !
---
ਹਵਾਵਾਂ ਦਾ ਰੁੱਖ ਬਦਲਣ ਲਈ,
ਜਾਂ ਇਨ੍ਹਾਂ ਦਾ ਸਾਥੀ ਬਣਨ ਲਈ,
ਮੈਨੂੰ ਏਸ ਕੁਟੀਆ 'ਚੋਂ
ਬਾਹਰ ਆਉਣਾ ਪੈਣੈਂ..!
ਮਨ ਦੇ ਵਿਹੜੇ 'ਚ ਬਹਿ ਕੇ,
ਸੋਚਾਂ ਦੇ ਤਹਿਖ਼ਾਨੇ ਨੂੰ ਨਹੀਂ..
ਸਗੋਂ..
ਉਨ੍ਹਾਂ ਘਰਾਂ ਨੂੰ ਦੇਖਣਾ ਪੈਣੈਂ.
ਜੋ ਜ਼ਮਾਨੇ ਦੀ ਹਵਾ 'ਚ
ਸਾਹ ਲੈ ਰਹੇ ਨੇ !!
2 comments:
Respected Badesha saheb...Iss khoobsurat nazam naal Aarsi te pehli haazri lavaun layee tuhada behadd shukriya. Parents ton tuhadiaan chitthiaan di bahut tareef suni hai...aas kardi haan ikk din tussi oh vi zaroor sahre karongey Aarsi te.
Pardesi baithey hon par dil ch desh layee tadap haje vi barqraar hai...bahut sohna zikar keeta hai tussi ehna deshan di zindagi da...
ਕਿੰਨਾ ਚਿਰ ਹੋ ਚੱਲਿਐ,
ਮੈਨੂੰ ਵਤਨੋਂ ਬੇ-ਵਤਨ ਹੋਏ ਨੂੰ....!
ਸਾਲ ਉਂਗਲ਼ਾਂ 'ਤੇ ਗਿਣ ਕੇ
ਇੱਕ ਲੰਮਾ ਹਾਉਕਾ ਲੈਣਾ
'ਤੇ ਫਿਰ...
ਉਦਾਸੀਆਂ ਦੀ ਪਰਛਾਈਂ ਬੈਠ ਜਾਣਾ ..!!
----
ਇਕੱਲਤਾ ਮੇਰੇ ਨਾਲ਼-ਨਾਲ਼ ਰਹਿੰਦੀ ਹੈ...!
ਮੇਰਾ ਜਿਸਮ ਹੰਢਾਉਂਦੀ ,
ਮੇਰੀ ਸੇਜ 'ਤੇ ਸੌਂਦੀ ਹੈ!!
Bahut khoob!!
ਦਮ ਘੁਟਦਾ ਹੈ...!
ਘੁੱਟੇ ਦਮਾਂ 'ਚ....
ਨਵੀਂ ਜਿੰਦਗੀ ਦੀ
ਆਸ ਦਾ ਸਵਾਸ ,
ਇੱਕ ਵਹਿਮ ਬਣ ਕੇ ਰਹਿ ਗਿਆ ਹੈ !
---
ਹਵਾਵਾਂ ਦਾ ਰੁੱਖ ਬਦਲਣ ਲਈ,
ਜਾਂ ਇਨ੍ਹਾਂ ਦਾ ਸਾਥੀ ਬਣਨ ਲਈ,
ਮੈਨੂੰ ਏਸ ਕੁਟੀਆ 'ਚੋਂ
ਬਾਹਰ ਆਉਣਾ ਪੈਣੈਂ..!
ਮਨ ਦੇ ਵਿਹੜੇ 'ਚ ਬਹਿ ਕੇ,
ਸੋਚਾਂ ਦੇ ਤਹਿਖ਼ਾਨੇ ਨੂੰ ਨਹੀਂ..
ਸਗੋਂ..
ਉਨ੍ਹਾਂ ਘਰਾਂ ਨੂੰ ਦੇਖਣਾ ਪੈਣੈਂ.
ਜੋ ਜ਼ਮਾਨੇ ਦੀ ਹਵਾ 'ਚ
ਸਾਹ ਲੈ ਰਹੇ ਨੇ !!
Behad khoobsurat laggiaan eh satraan...Enni sohni nazam likhan te mubarakbaad kabool karo...Aarsi di adbi mehfil ch hazri lavaundey rehan. Shukriya.
Tamanna
Gurmail Ji,
A majority of us feel the same way, you have described the scenario very beautifully.
Regards
Post a Comment