ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, December 23, 2008

ਗੁਰਮੇਲ ਬਦੇਸ਼ਾ - ਗੀਤ

ਯਾਦਾਂ ਦੇ ਵਰੋਲੇ ਪੁੱਛਣ ਹਵਾਵਾਂ ਕੋਲੋਂ ਅੱਜ ਝੱਖੜਾਂ ਦੇ ਸਿਰਨਾਵੇਂ !
ਹਾਏ! ਯਾਦ ਤੇਰੀ ਹੁਣ ਮੁੜ-ਮੁੜ ਆਊ ਤੂੰ ਆਵੇਂ ਜਾਂ ਨਾ ਆਵੇਂ !!
---
ਕਿਥੋਂ ਲੱਭੀਏ ਤੇਰੇ ਵਰਗਾ ਬੇਦਰਦਾ! ਜੋ ਦਿਲ ਸਾਡੇ ਦਾ ਹੋਵੇ ਦਰਦੀ
ਨਾ ਕਿਤੋਂ ਮਿਲੇ ਨਿੱਘ ਬੁੱਕਲ ਵਰਗਾ,ਨਾ ਕੋਈ ਛਾਂ ਜੁਲਫ਼ਾਂ ਵਰਗੀ !
ਇਹ ਦੁਨੀਆ ਹੁਣ ਤਾਂ ਲਗਦੀ ਹੈ ਮੈਨੂੰ ਨਿਰੇ ਬੱਦਲਾਂ ਦੇ ਪਰਛਾਵੇਂ...!
ਯਾਦਾਂ ਦੇ ਵਰੋਲੇ ਪੁੱਛਣ ਹਵਾਵਾਂ ਕੋਲੋਂ ਅੱਜ ਝੱਖੜਾਂ ਦੇ ਸਿਰਨਾਵੇਂ !
---
ਇੱਕ ਹਵਾ ਰੁਮਕਦੀ ਵੈਰਨ ਬਣ ਗਈ, ਟਾਹਣੀਓ ਫੁੱਲ ਸੂਤ ਲਏ ਸਾਰੇ
ਜਿਸ ਲਾਏ ਬਾਗ ਬਗੀਚੇ ਮਹਿਕਣ ਵਾਲੇ, ਹੁਣ ਤਾਂ ਹੱਥੀਂ ਆਪ ਉਜਾੜੇ
ਸੁੱਕੇ ਫੁੱਲ ਪੱਤੀਆਂ ਊਂਘ ਪੈਣ ਦੁਬਾਰਾ ਜੇ ਉਜੜੇ ਬਾਗਾਂ 'ਚੋਂ ਲੰਘ ਜਾਵੇਂ..
ਹਾਏ ! ਯਾਦ ਤੇਰੀ ਹੁਣ ਮੁੜ-ਮੁੜ ਆਊ ਤੂੰ ਆਂਵੇਂ ਜਾਂ ਨਾ ਆਵੇਂ !!
---
ਅਸੀਂ ਹਾਂ ਰੋਹੀ ਦੇ ਫੁੱਲ ਜਾਂ ਥੋਹਰ ਦੇ ਬੂਟੇ, ਕਿਸੇ ਮੌਸਮ ਦਾ ਅਸਰ ਨਹੀਂ
ਦੋ ਕਦਮ ਅੱਗੇ ਤੁਰਦੇ ਚਾਰ ਕਦਮ ਹਾਂ ਪਿੱਛੇ, ਹਮਸਫਰ ਬਿਨ੍ਹ ਸਫਰ ਨਹੀਂ
ਪਰ ਸਾਡੇ ਵਲੋਂ ਰਾਹ ਬਦਲ ਕੇ ਹੁਣ ਤੂੰ ਵੀ ਸੱਜਣਾ ਕਿਉਂ ਪਛਤਾਵੇਂ..!
ਯਾਦਾਂ ਦੇ ਵਰੋਲੇ ਪੁੱਛਣ ਹਵਾਵਾਂ ਕੋਲੋਂ ਅੱਜ ਝੱਖੜਾਂ ਦੇ ਸਿਰਨਾਵੇਂ !
---
ਇਹ ਝੱਖੜ ਖੇਰੂੰ-ਖੇਰੂੰ ਕਰਕੇ ਤੁਰ ਗਏ ਮੇਰਾ ਇੱਕ ਜਲੇਬੀ ਜੂੜਾ ਨੀ
ਉੱਡ-ਪੁੱਡ ਗਿਆ ਵਾਲਾਂ ਵਿੱਚ ਟੰਗਿਆ ਤੇਰਾ ਫੁੱਲ ਗੁਲਾਬੀ ਗੂੜ੍ਹਾ ਨੀ
ਗੁਰਮੇਲ ਹੱਥਾਂ ਦੀਆਂ ਕੰਘੀਆਂ ਸੰਗ ਵਾਲ਼ ਵਾਹਵੇਂ ਜਾਂ ਨਾ ਵਾਹਵੇਂ ..
ਯਾਦਾਂ ਦੇ ਵਰੋਲੇ ਪੁੱਛਣ ਹਵਾਵਾਂ ਕੋਲੋਂ ਅੱਜ ਝੱਖੜਾਂ ਦੇ ਸਿਰਨਾਵੇਂ !
ਹਾਏ ਯਾਦ ਤੇਰੀ ਹੁਣ ਮੁੜ-ਮੁੜ ਆਊ ਤੂੰ ਆਵੇਂ ਜਾਂ ਨਾ ਆਵੇਂ !!

2 comments:

ਤਨਦੀਪ 'ਤਮੰਨਾ' said...

ਬਦੇਸ਼ਾ ਸਾਹਿਬ! ਗੀਤ ਬਹੁਤ ਹੀ ਪਿਆਰਾ ਹੈ...ਮੁਬਾਰਕਬਾਦ ਕਬੂਲ ਕਰੋ...
ਇੱਕ ਹਵਾ ਰੁਮਕਦੀ ਵੈਰਨ ਬਣ ਗਈ, ਟਾਹਣੀਓ ਫੁੱਲ ਸੂਤ ਲਏ ਸਾਰੇ
ਜਿਸ ਲਾਏ ਬਾਗ ਬਗੀਚੇ ਮਹਿਕਣ ਵਾਲੇ, ਹੁਣ ਤਾਂ ਹੱਥੀਂ ਆਪ ਉਜਾੜੇ
ਸੁੱਕੇ ਫੁੱਲ ਪੱਤੀਆਂ ਊਂਘ ਪੈਣ ਦੁਬਾਰਾ ਜੇ ਉਜੜੇ ਬਾਗਾਂ 'ਚੋਂ ਲੰਘ ਜਾਵੇਂ..
ਹਾਏ ! ਯਾਦ ਤੇਰੀ ਹੁਣ ਮੁੜ-ਮੁੜ ਆਊ ਤੂੰ ਆਂਵੇਂ ਜਾਂ ਨਾ ਆਵੇਂ !!
=======
ਬਹੁਤ ਖ਼ੂਬ!ਮਜ਼ਾਹੀਆਂ ਖ਼ਤਾਂ ਤੇ ਇਹਨਾਂ ਦਰਦ ਭਰੇ ਗੀਤਾਂ ਦਾ ਸ਼ਾਇਰ ਇੱਕੋ ਹੀ ਹੈ ਨਾ? :)

ਤਮੰਨਾ

ਤਨਦੀਪ 'ਤਮੰਨਾ' said...

ਗੁਰਮੇਲ ਬਦੇਸ਼ਾ ਜੀ ਦਾ ਗੀਤ ਵੀ ਬਹੁਤ ਵਧੀਆ ਹੈ।
ਇਹ ਝੱਖੜ ਖੇਰੂੰ-ਖੇਰੂੰ ਕਰਕੇ ਤੁਰ ਗਏ ਮੇਰਾ ਇੱਕ ਜਲੇਬੀ ਜੂੜਾ ਨੀ
ਉੱਡ-ਪੁੱਡ ਗਿਆ ਵਾਲਾਂ ਵਿੱਚ ਟੰਗਿਆ ਤੇਰਾ ਫੁੱਲ ਗੁਲਾਬੀ ਗੂੜ੍ਹਾ ਨੀ
ਗੁਰਮੇਲ ਹੱਥਾਂ ਦੀਆਂ ਕੰਘੀਆਂ ਸੰਗ ਵਾਲ਼ ਵਾਹਵੇਂ ਜਾਂ ਨਾ ਵਾਹਵੇਂ ..
ਯਾਦਾਂ ਦੇ ਵਰੋਲੇ ਪੁੱਛਣ ਹਵਾਵਾਂ ਕੋਲੋਂ ਅੱਜ ਝੱਖੜਾਂ ਦੇ ਸਿਰਨਾਵੇਂ !
ਹਾਏ ਯਾਦ ਤੇਰੀ ਹੁਣ ਮੁੜ-ਮੁੜ ਆਊ ਤੂੰ ਆਵੇਂ ਜਾਂ ਨਾ ਆਵੇਂ !!
ਗਹਿਰੀਆਂ ਸੱਟਾਂ ਦਾ ਅਸਰ ਹੈ, ਬਾਈ। ਪਰ ਖ਼ਤ ਤਾਂ ਅਸੀਂ ਅੱਜ ਵੀ ਪੜ੍ਹ ਕੇ ਹੱਸਦੇ ਹੁੰਦੇ ਆਂ।

ਮਨਧੀਰ ਭੁੱਲਰ
ਕੈਨੇਡਾ
========
ਸ਼ੁਕਰੀਆ ਮਨਧੀਰ ਜੀ।
ਤਮੰਨਾ