ਦੋਸਤੋ! ਅੱਜ ਮੈਂ ਇਹ ਗੱਲ ਵੀ ਬੜੇ ਮਾਣ ਤੇ ਖ਼ੁਸ਼ੀ ਨਾਲ਼ ਸਾਂਝੀ ਕਰਨ ਜਾ ਰਹੀ ਹਾਂ ਕਿ ਜਰਮਨੀ ਵਸਦੇ ਲੇਖਕ ਸਤਿਕਾਰਤ ਕੇਹਰ ਸ਼ਰੀਫ਼ ਜੀ ਨੇ ਪਹਿਲੀ ਵਾਰ 'ਆਰਸੀ' ਦੇ ਸੂਝਵਾਨ ਪਾਠਕਾਂ / ਲੇਖਕਾਂ ਦੇ ਨਾਲ਼ ਇੱਕ ਬੇਹੱਦ ਖ਼ੂਬਸੂਰਤ ਲੇਖ ਦੇ ਨਾਲ਼ ਸਾਹਿਤਕ ਸਾਂਝ ਪਾਈ ਹੈ। ਉਹਨਾਂ ਦੇ ਲਿਖਤਾਂ ਪੰਜਾਬੀ ਦੇ ਉੱਚ-ਪੱਧਰੇ ਰਸਾਲਿਆਂ, ਅਖ਼ਬਾਰਾਂ ਅਤੇ ਵੈੱਬ ਸਾਈਟਾਂ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। ਪੰਜਾਬੀ ਭਾਸ਼ਾ ਅਤੇ ਸਾਹਿਤ ਨੂੰ ਬਣਦਾ ਮਾਣ ਦਣਾਉਂਣ ਲਈ ਆਪਣੀਆਂ ਲਿਖਤਾਂ 'ਚ ਬਹੁਤ ਹੰਭਲ਼ਾ ਮਾਰ ਰਹੇ ਹਨ...ਸਾਨੂੰ ਐਹੋ ਜਿਹੇ ਲੇਖਕਾਂ ਤੇ ਚਿੰਤਕਾਂ ਦੀ ਅਜੋਕੇ ਸਮੇਂ ‘ਚ ਬਹੁਤ ਜ਼ਰੂਰਤ ਹੈ। ਸ਼ਰੀਫ਼ ਸਾਹਿਬ ਨੂੰ ਸਾਰੇ ਪਾਠਕ / ਲੇਖਕ ਦੋਸਤਾਂ ਵੱਲੋਂ 'ਆਰਸੀ' ਤੇ ਖ਼ੈਰਮਖ਼ਦਮ ਕਹਿੰਦੀ ਹਾਂ। ਸ਼ਰੀਫ਼ ਸਾਹਿਬ.... ਤੁਸੀਂ ਜੋ ਇਸ ਸਾਈਟ ਬਾਰੇ ਏਨੇ ਸੋਹਣੇ ਸ਼ਬਦ ਲਿਖ ਭੇਜੇ ਨੇ, ਮੈਂ ਤੁਹਾਡੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ! ਤੁਹਾਡਾ ਲੇਖ ਅੱਜ ਸਾਈਟ ਤੇ ਪੋਸਟ ਕਰਨ ਦਾ ਮਾਣ ਹਾਸਿਲ ਕਰ ਰਹੀ ਹਾਂ!
ਕਲਾ ਦਾ ਕਾਰਜ
ਲੇਖ
ਕਲਾ ਸਮਾਜਿਕ ਤਬਦੀਲੀ ਖਾਤਰ ਵਧ ਰਹੀ ਲੋਕ ਚੇਤਨਾ ਨੂੰ ਸਹੀ ਸੇਧ ਦੇਣ ਤੇ ਉਸਦੀ ਤੋਰ ਨੂੰ ਤਿੱਖਿਆਂ ਕਰਨ ਵਾਲਾ ਹਥਿਆਰ ਹੈ ਅਤੇ ਇਸ ਹੀ ਨਿਸ਼ਾਨੇ ਵਲ ਵਧਦੀਆਂ/ਵਿਗਸਦੀਆਂ ਹੋਰ ਚੇਤਨਾਮਈ ਲਹਿਰਾਂ ਦਾ ਵੱਡਾ ਆਸਰਾ ਵੀ ਹੁੰਦੀ ਹੈ। ਉਹ ਲਹਿਰਾਂ ਜੋ ਇਤਿਹਾਸ-ਮਿਥਿਹਾਸ ਦਾ ਲੇਖਾ-ਜੋਖਾ ਕਰਦਿਆਂ ਪ੍ਰੰਪਰਾਵਾਦੀ, ਤਰਕ ਵਿਹੂਣੇ ਅਤੇ ਅੰਧਵਿਸ਼ਵਾਸੀ ਗਜ਼ ਵਰਤਣ ਦੀ ਥਾਵੇਂ ਉਹਨਾਂ ਨੂੰ ਰੱਦ ਕਰਦਿਆਂ ਜਾਂ ਨਕਾਰਦਿਆਂ ਸਮੇਂ, ਸਥਿਤੀ ਤੇ ਲੋਕ ਧਾਰਾਵਾਂ/ਲੋਕ ਮਨਾਂ ਨੂੰ ਤਰਕ ਅਧਾਰਤ ਵਿਗਿਆਨਕ ਦਲੀਲਾਂ ਵਾਲੀ ਪਰਖ ਦੀ ਕਸਵੱਟੀ ਨਾਲ ਪਰਖ ਕੇ ਭਵਿੱਖ ਦੀ ਕੁੱਖ ਵਿੱਚ ਝਾਕਦਿਆਂ ਆਸਵੰਦ ਹੋ ਕੇ ਅੱਗੇ ਵਧਦੀਆਂ ਹਨ।
ਮਨੁੱਖ ਸੋਚਵਾਨ ਹੋਣ ਕਰਕੇ ਆਪਣੇ ਆਲੇ-ਦੁਆਲੇ ਤੋਂ ਪ੍ਰਭਾਵਿਤ ਹੁੰਦਾ ਹੈ। ਇਸ ਪ੍ਰਭਾਵਿਤ ਹੋ ਜਾਣ ਵਾਲੀ ਪ੍ਰਵਿਰਤੀ ਦਾ ਜ਼ਿੰਦਗੀ ਨਾਲ ਡੂੰਘਾ ਸਬੰਧ ਹੁੰਦਾ ਹੈ। ਇਥੋਂ ਹੀ ਜ਼ਿੰਦਗੀ ਦੀ ਤੋਰ ਨੇ ਅਗਲੇ ਰਾਹ ਫੜਨੇ ਹੁੰਦੇ ਹਨ। ਜੇ ਰਾਹ ਸਹੀ ਫੜਿਆ ਗਿਆ ਤਾਂ ਮਨੁੱਖੀ ਮਨ ਚੜ੍ਹਦੀ ਕਲਾ ਵਿਚ ਰਹਿੰਦਾ ਹੋਇਆ ਉਸਾਰੂ ਸੋਚ ਦੇ ਆਸਰੇ ਅੱਗੇ ਵਧਦਾ ਹੈ। ਪਰ ਕੁਰਾਹੇ ਪੈ ਜਾਣ ਤੇ ਠੋਕ੍ਹਰਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅੱਗੇ ਵਧਣ ਤੋਂ ਪਹਿਲਾਂ ਰਾਹ ਦੇ ਰੋੜੇ ਚੁਗਣੇ ਪੈਂਦੇ ਹਨ। ਤਿੱਖੀਆਂ ਸੂਲ਼ਾਂ ਵਲੋ ਦਿੱਤੇ ਜ਼ਖ਼ਮਾਂ ਉਤੇ ਮਰਹੱਮ-ਪੱਟੀ ਦਾ ਜੁਗਾੜ ਕਰਨਾ ਪੈਂਦਾ ਹੈ। ਕੁਰਾਹੇ ਪੈਣ ਨਾਲ ਬਹੁਤ ਸਾਰਾ ਕੀਮਤੀ ਸਮਾਂ ਬਰਬਾਦ ਹੀ ਨਹੀਂ ਹੁੰਦਾ ਸਗੋਂ ਕਈ ਵਾਰ ਤਾਂ ਸਮਾਂ ਅਣਵਰਤਿਆ ਹੀ ਰਹਿ ਜਾਂਦਾ ਹੈ। ਸਮੇਂ ਦੀ ਪ੍ਰਵਾਹ ਨਾ ਕਰਨ ਵਾਲਿਆਂ ਦੀ ਸਮਾਂ ਵੀ ਕਦਰ ਨਹੀਂ ਕਰਦਾ।
ਕੋਈ ਵੀ ਇਨਸਾਨ ਧੁਰੋਂ ਉਹੋ ਜਿਹਾ ਨਹੀਂ ਆਉਂਦਾ ਜਿਵੇਂ ਇੱਥੇ ਵਿਚਰਦਾ ਹੈ। ਹਰ ਵਿਅਕਤੀ ਨੂੰ ਸਮਾਜ ਪ੍ਰਭਾਵਿਤ ਕਰਦਾ ਹੈ। ਇਸ ਕਰਕੇ (ਸੋਝੀ ਦੀ ਘਾਟ ਕਰਕੇ) ਹੀ ਬਹੁਤ ਸਾਰੇ ਲੋਕ ਸਮਾਜ ਅੰਦਰ ਆਪੇ ਸਿਰਜੀ ਫੋਕੀ ਇੱਜ਼ਤ-ਮਾਣ ਅਤੇ ਸਸਤੀ ਸ਼ੋਹਰਤ ਵਾਲੀ ਭੇਡ ਚਾਲ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਹੀ ਸਮਾਜ ਨੂੰ ਨੀਵਾਣਾਂ ਵਲ ਲੈ ਜਾਣ ਵਾਲਾ ਰਾਹ ਹੁੰਦਾ ਹੈ। ਉਹ ਤਾਂ ਨਿਵੇਕਲੀਆਂ ਪ੍ਰਤਿਭਾਵਾਂ ਹੀ ਹੁੰਦੀਆਂ ਹਨ ਜੋ ਸਮਾਜ ਦੇ ਠਹਿਰੇ/ਖੜ੍ਹੇ ਪਾਣੀਆਂ, ਬੋਦੀ ਹੋ ਗਈ ਸੋਚ ਅੰਦਰ ਹਲਚਲ ਪੈਦਾ ਕਰਕੇ ਉਸਨੂੰ ਪ੍ਰਭਾਵਿਤ ਕਰਦਿਆਂ ਉਸ ਲਈ ਪ੍ਰੇਰਨਾ ਸ਼ਕਤੀ ਬਣਕੇ ਸਭ ਕਾਸੇ ਨੂੰ ਚੰਗੇ ਪਾਸੇ ਤੋਰਨ ਦਾ ਯਤਨ ਕਰਦੀਆਂ/ਕਰਨ ਦਾ ਸਬੱਬ ਬਣਦੀਆਂ ਹਨ। ਕਿਉਕਿ ਬੀਮਾਰ ਹੋ ਗਏ ਸਮਾਜ ਅਤੇ ਸੋਚ ਨੂੰ ਸਿਹਤਯਾਬ ਕਰਨ ਵਾਸਤੇ ਤਕੜੇ ਜੇਰੇ, ਜੁੱਸੇ ਦੀ ਲੋੜ ਪੈਂਦੀ ਹੈ। ਬਹੁਤ ਸਾਰੇ ਲੋਕ ਅਜਿਹੇ ਹਨ ਜਿਹਨਾਂ ਨੂੰ ਇਸ ਤਰਾਂ ਦੇ ਕਾਫੀ ਕੁਝ ਕਰਨ ਦੀ ਸਾਰ ਤਾਂ ਹੁੰਦੀ ਹੈ, ਉਹ ਕੁਝ ਕੀਤਾ ਵੀ ਚਾਹੁੰਦੇ ਹਨ, ਪਰ ਕਿਸੇ ਵੀ ਪਾਸਿਓਂ ਕੋਈ ਸੇਧ /ਸੂਝ ਨਾ ਮਿਲਣ ਕਰਕੇ ਕੁਝ ਕਰ ਨਹੀਂ ਸਕਦੇ ਜਾਂ ਫੇਰ ਕੁਝ ਕਰਨੋ ਵਾਂਝੇ ਰਹਿ ਜਾਂਦੇ ਹਨ।
ਲੋਕਾਂ ਦੀ ਜ਼ਿੰਦਗੀ ਦੇ ਯਥਾਰਥ ਨਾਲੋ ਟੁੱਟੀ ਕਲਾ ਐਵੇਂ ਹੀ ਕੰਧਾਂ ਨਾਲ ਕੁਵੇਲੇ ਟੱਕਰਾਂ ਮਾਰਨ ਦੇ ਬਰਾਬਰ ਹੁੰਦੀ ਹੈ। ਨਿੱਘਰਦੇ ਸਮਾਜ ਅੰਦਰ ਉਹਨਾਂ ਸਵਾਲਾਂ ਜੋ ਆਮ ਆਦਮੀ ਦੇ ਜੀਵਨ ਨੂੰ ਔਖਿਆਂ ਕਰਦੇ (ਜਾਂ ਔਖਿਆਂ ਕਰਨ ਦਾ ਸਬੱਬ ਬਣਦੇ) ਹਨ ਨਾਲ ਦੋ ਚਾਰ ਹੋਣਾ ਹੀ ਕਲਾ ਦਾ ਕਰਮ ਹੈ, ਤਾਂ ਕਿ ਹਨੇਰੇ ਵਲ ਵਧ ਰਹੀ ਜਿੰਦ ਉਧਰੋਂ ਮੁੱਖ ਮੋੜ ਰੌਸ਼ਨੀ ਵਲ ਮੂੰਹ ਕਰਕੇ ਜੀਊਣਾਂ ਸਿੱਖੇ। ਕਲਾ ਦਾ ਕਰਮ ਕੀਰਨੇ ਪਾਉਣੇ, ਰਊਂ-ਰਊਂ ਕਰਨਾ ਅਤੇ ਅੱਗੇ ਖੜੇ ਸਵਾਲਾਂ ਕੋਲ਼ੋਂ ਪਾਸਾ ਵੱਟਕੇ ਲੰਘ ਜਾਣਾ ਨਹੀ ਹੁੰਦਾ, ਜੇ ਕੋਈ ਇੰਝ ਕਰਦਾ ਹੈ ਤਾਂ ਉਹ ਸ਼ਾਇਦ ਆਪ ਤਾਂ ਸੌਖਾ ਰਹੇਗਾ ਪਰ ਕਲਾ ਦਾ ਦਾਅਵੇਦਾਰ ਹੋਣ ਦਾ ਆਪਣਾ ਹੱਕ ਗੁਆ ਬੈਠੇਗਾ। ਉਂਝ ਵੀ ਕਾਰਜ ਰਹਿਤ ਕਲਾ ਸ਼ੈਤਾਨ ਦੀ ਸੇਵਾ ਤੋ ਵੱਧ ਕੁਝ ਨਹੀਂ ਹੁੰਦੀ। ਸ਼ੈਤਾਨ ਕਦੇ ਵੀ ਜ਼ਿੰਦਗੀ ਦਾ ਹੀਰੋ ਨਹੀ ਹੋ ਸਕਦਾ। ਇਸ ਕਰਕੇ ਇਸ ਮ੍ਰਿਗ-ਤ੍ਰਿਸ਼ਨਾ ਤੋ ਬਚਣਾ ਬਹੁਤ ਹੀ ਜ਼ਰੂਰੀ ਹੈ।
ਜਿਹੜੇ ਆਪਣੀ ਜ਼ਿਹਨੀ ਅੱਯਾਸ਼ੀ ਦੀ ਪੂਰਤੀ ਖਾਤਰ ਕਲਾ ਦੇ ਪੈਰੀਂ ਘੁੰਗਰੂ ਪਾ ਕੇ, ਧਾੜਵੀਆਂ, ਲੁਟੇਰਿਆਂ ਅਤੇ ਲੁਟੇਰੀਆਂ ਜਮਾਤਾਂ ਦੀ ਚਾਕਰੀ ਕਰਕੇ ਰੋਅਬਦਾਰ ਜ਼ਿੰਦਗੀ ਜੀਊਣ ਵਾਸਤੇ ਚਾਰ ਦਮੜੇ ਇਕੱਠੇ ਕੀਤੇ ਚਾਹੁੰਦੇ ਹਨ, ਉਹਨਾਂ ਅਤੇ ਉਹਨਾਂ ਦੀ ਮੌਕਪ੍ਰਸਤ ਕਲਾ ਨੂੰ ਸਮਾਜ ਵਿਚ ਨੰਗਿਆਂ ਕਰਨਾ ਬਹੁਤ ਜਰੂਰੀ ਹੈ। ਸਮਾਜ ਵਿਚ ਦੋ ਹੀ ਜਮਾਤਾਂ ਹਨ, ਲੁੱਟਣ ਵਾਲੀਆਂ ਅਤੇ ਲੁੱਟੀਆਂ ਜਾਂਦੀਆਂ। ਕਲਾ ਦੇ ਖੇਤਰ ਵਿਚ ਕੰਮ ਕਰਨ ਵਾਲਿਆਂ ਨੂੰ ਪਹਿਲਾਂ ਫੈਸਲਾ ਇਹ ਕਰਨਾ ਪਵੇਗਾ ਕਿ ਉਹ ਲੋਕ ਪੱਖੀ ਹਨ ਕਿ ਜੋਕ ਪੱਖੀ ਸੇਧ ਤਾਂ ਫੇਰ ਹੀ ਨਿਰਧਾਰਤ ਹੋਵੇਗੀ। ਇਸ ਮਾਮਲੇ ਤੇ ਆਪਣੇ ਆਪ ਨੂੰ ਨਿਰਪੱਖ ਆਖਣ / ਅਖਵਾਉਂਣ ਵਾਲੇ ਕਮੀਨਗੀ ਦਾ ਸਿਰਾ ਹੁੰਦੇ ਹਨ। ਝੂਠ ਉੱਤੇ ਸੱਚ ਦੀ ਨਕਲੀ ਲੇਪ ਕਰਨ ਵਰਗਾ ਭਰਮ ਪਾਲਣਾ ਆਪਣੇ ਆਪ ਅਤੇ ਕਲਾ ਦੋਹਾਂ ਨਾਲ ਹੀ ਧੋਖਾ ਹੈ। ਕੋਈ ਕਲਾਕਾਰ ਇਹ ਕੁਝ ਕਰ ਹੀ ਨਹੀ ਸਕਦਾ। ਇਹ ਤਾਂ ਸਿਰਫ ਕੋਈ ਧੋਖੇਬਾਜ਼ ਹੀ ਕਰ ਸਕਦਾ ਹੈ। ਕਲਾ ਨੂੰ ਪ੍ਰਣਾਇਆਂ ਕੋਈ ਵੀ ਲੋਕ ਦਰਦੀ ਅਜਿਹਾ ਕੁਕਰਮ ਕਰਨ ਤੋ ਪਹਿਲਾਂ ਹਜ਼ਾਰ ਵਾਰ ਸੋਚੇਗਾ-ਹਜ਼ਾਰ ਵਾਰ।
ਕਲਾ ਦੇ ਕਾਰਜ ਖੇਤਰ ਦੀ ਗੱਲ ਕਰੀਏ ਤਾਂ ਸਾਫ ਹੈ ਕਿ ਸਮਾਜ ਅੰਦਰ ਕੋਈ ਵੀ ਮੁਸੀਬਤ ਆਵੇ ਤਾਂ ਕਲਾ ਨੂੰ ਪ੍ਰਣਾਏ ਲੋਕ ਹਰ ਤਰਾਂ ਦੇ ਬੰਨੇ-ਬਸੀਵੇਂ ਟੱਪ ਕੇ ਦੁਖੀਆਂ ਦੀ ਪੀੜ ਹਰਨ ਕਰਨ ਵਾਸਤੇ ਪਹੁੰਚਦੇ ਹਨ, ਰੋਂਦਿਆਂ ਦੇ ਹੰਝੂ ਪੂੰਝਦੇ ਹਨ। ਬੱਚਿਆਂ ਦੇ ਚਿਹਰਿਆਂ ਦੇ ਹਾਸੇ ਗੁਆਚ ਨਾ ਜਾਣ ਅਤੇ ਭਵਿੱਖ ਹਨੇਰੇ ਵਰਗਾ ਨਾ ਹੋ ਜਾਵੇ ਇਸ ਵਾਸਤੇ ਆਪਣੀ ਕਲਾ ਦੇ ਆਸਰੇ ਅਹੁੜ-ਪਹੁੜ ਕਰਦੇ ਹਨ। ਇਤਿਹਾਸ ਮਿਸਾਲਾਂ ਨਾਲ ਭਰਿਆ ਪਿਆ ਹੈ। ਕਾਫੀ ਸਮਾਂ ਪਹਿਲਾਂ ਜਦੋਂ ਬੰਗਾਲ ਵਿਚ ਕਾਲ਼ ਪਿਆ ਸੀ ਉਦੋਂ ਬੰਗਾਲ ਦੇ ਕਾਲ ਪੀੜਤਾਂ ਵਾਸਤੇ ਕਲਾ ਨਾਲ ਜੁੜੇ ਲੋਕ ਦਰਦੀ ਪੰਜਾਬੀ ਕਲਾਕਾਰਾਂ ਨੇ ਇਪਟਾ ਦਾ ਝੰਡਾ ਚੁੱਕ ਕੇ ਘਰ ਘਰ ਤੱਕ ਪਹੁੰਚ ਕਰਕੇ ਆਪਣੀ ਸਮਰਥਾ ਤੋਂ ਵੀ ਵੱਧ ਜਤਨ ਜੁਟਾਏ ਸਨ ਅਤੇ ਬਣਦੀ-ਸਰਦੀ ਮੱਦਦ ਕਰਕੇ ਆਪਣੇ ਬੰਗਾਲੀ ਭੈਣ-ਭਰਾਵਾਂ ਨੂੰ ਡੋਲਣੋਂ ਬਚਾਇਆ ਸੀ। ਇਸਤੋਂ ਵੱਡੀ ਮਨੁੱਖਤਾ ਦੀ ਸੇਵਾ ਹੋਰ ਕੋਈ ਹੋ ਹੀ ਨਹੀਂ ਸਕਦੀ। ਹੋਰ ਵੀ ਬਹੁਤ ਸਾਰੇ ਮੌਕੇ ਚੇਤੇ ਕੀਤੇ ਜਾ ਸਕਦੇ ਹਨ। ਪਿਛਲੇ ਨੇੜਲੇ ਸਮੇਂ ਦੀ ਗੱਲ ਕਰਨੀ ਹੋਵੇ ਤਾਂ ਮਿਸਾਲ ਵਜੋਂ ਜਦੋ ਦੁਨੀਆਂ ਦੇ ਬੰਬਧਾਰੀ ਜਰਵਾਣੇ ਇਕੱਠੇ ਹੋ ਕੇ ਕੋਸੋਵੋ ਉੱਤੇ ਬੰਬਾਂ ਦੀ ਵਰਖਾ ਕਰਦੇ ਹਨ ਤਾਂ ਦੁਨੀਆਂ ਦੇ ਵੱਡੇ ਨਾਂਵਾਂ ਵਾਲੇ ਸੰਗੀਤ ਨਾਲ ਜੁੜੇ ਕਲਾਕਾਰ ਧੱਕੇਸ਼ਾਹਾਂ ਵਲੋ ਬੰਬਾਂ ਦੇ ਨਾਲ ਸਤਾਏ ਅਤੇ ਸਹਿਮੇ ਹੋਏ ਕੋਸੋਵੋ ਵਾਸੀਆਂ ਦਾ ਦੁੱਖ ਹਰਨ ਲਈ ਉੱਥੇ ਪਹੁੰਚਦੇ ਹਨ - ਆਪਣੀ ਕਲਾ ਨੂੰ ਲੋਕਾਂ ਦੇ ਗੁਆਚੇ ਹਾਸੇ ਵਾਪਸ ਲਿਆਉਣ ਲਈ ਪੇਸ਼ ਕਰਦੇ ਹਨ। ਆਪਣੀ ਕਲਾ ਨੂੰ ਬੰਬਧਾਰੀ ਜਰਵਾਣਿਆਂ ਅਤੇ ਜੰਗ ਦੇ ਖਿਲਾਫ ਪੇਸ਼ ਕਰਕੇ ਲੋਕਾਂ ਅੰਦਰ ਫੇਰ ਤੋ ਜੀਊਣ ਦਾ ਹੌਸਲਾ ਪੈਦਾ ਕਰਦੇ ਹਨ। ਇਹ ਸਾਹਸ ਤਾਂ ਉਹ ਹੀ ਕਰ ਸਕਦਾ ਹੈ ਜਿਹੜਾ ਆਪਣੇ ਆਪ ਨੂੰ ਲੋਕਾਈ ਦਾ ਅੰਗ ਜਾਣੇ ਅਤੇ ਉਹਨਾਂ ਦੇ ਦਰਦ/ਪੀੜ ਨੂੰ ਆਪਣੇ ਸੀਨੇ ਹੰਢਉਣ ਦਾ ਜੇਰਾ ਕਰ ਸਕਦਾ ਹੋਵੇ।
ਕਲਾ ਨੂੰ ਕਈ ਰੋਜ਼ੀ-ਰੋਟੀ ਦਾ ਸਾਧਨ ਸਮਝਦੇ ਹਨ, ਪਰ ਇਸਦੀ ਪੇਸ਼ਕਾਰੀ ਉਹ ਲੋਕ ਕਲਿਆਣ ਵਾਸਤੇ ਹੀ ਕਰਦੇ ਹਨ। ਉਹ ਸਾਫ ਦਿਲ ਲੋਕ ਕਲਾਕਾਰ (ਭੰਡ-ਮਰਾਸੀ ਆਦਿ) ਉਹਨਾਂ ਅਖੌਤੀ ਬੁਧੀਜੀਵੀਆਂ ਤੋ ਲੱਖ ਦਰਜ਼ੇ ਚੰਗੇ ਹਨ ਜਿਹੜੇ ਮੌਕਾਪ੍ਰਸਤੀ ਵਾਲੇ ਵੰਝ ਤੇ ਚੜ੍ਹਕੇ ਆਪਣੀ ਅਕਲ ( ਤੇ ਜ਼ਮੀਰ) ਵੇਚਣ ਲੱਗਿਆਂ ਮਿੰਟ ਵੀ ਨਹੀ ਲਾਉਂਦੇ। ਅਸੀਂ ਪੇਡੂ ਸਮਾਜ ਵਲ ਨਿਗਾਹ ਮਾਰੀਏ ਤਾਂ ਪਤਾ ਲਗਦਾ ਹੈ ਕਿ ਭੰਡ-ਮਰਾਸੀ ਆਪਣੀ ਕਲਾ ਨਾਲ ਜਿੱਥੇ ਲੋਕ ਮਨਾਂ ਦਾ ਮਨੋਰੰਜਨ ਕਰਦੇ ਹਨ ਉਥੇ ਹੀ ਲੋਕ ਕਲਿਆਣ ਖਾਤਰ ਸਮਾਜ ਅੰਦਰ ਪਲਦੇ ਹਰ ਕਿਸਮ ਦੇ ਭੈੜਾਂ ਦੇ ਖਿਲਾਫ ਲੋਕ ਹਿਤੂ ਟਿੱਪਣੀਆਂ ਵੀ ਕਰਦੇ ਹਨ। ਜਿਹਨਾਂ ਨਾਲ ਉਹ ਲੋਕ ਮਨਾਂ ਨੂੰ ਹੁੱਝਾਂ ਮਾਰਕੇ ਸੁਚੇਤ ਕਰਦੇ ਹਨ। ਸਮਾਜ ਵਲੋਂ ਉਹਨਾਂ ਨੂੰ ਸਮਝਣ ਅਤੇ ਉਹਨਾਂ ਤੋ ਸਿੱਖਣ ਦੀ ਬਹੁਤ ਲੋੜ ਹੈ।
ਆਮ ਜਹੀ ਮਿਸਾਲ ਕਿ ਹਰ ਕੋਈ ਆਪਣੇ ਘਰ ਦੀ ਸਫਾਈ ਕਰਦਾ ਹੈ ਤਾਂ ਕਿ ਕਿਧਰੇ ਗੰਦ ਪਿਆ ਨਾ ਰਹਿ ਜਾਵੇ ਨਹੀਂ ਤਾਂ ਘਰ ਵਿੱਚੋ ਬਦਬੋ ਆਵੇਗੀ। ਕੀ ਕਾਰਨ ਹੈ ਕਿ ਸਮਾਜ (ਜਿਸਦੇ ਅਸੀਂ ਅੰਗ ਹਾਂ) ਵਿਚ ਇੰਨੇ ਪਏ ਗੰਦ ਦੇ ਬਾਵਜੂਦ ਸਫਾਈ ਵਲ ਸਾਡਾ ਧਿਆਨ ਹੀ ਨਹੀਂ ਜਾਂਦਾ? (ਜਾਂ ਫੇਰ ਸਾਨੂੰ ਮੁਸ਼ਕ ਤੋਂ ਮੁਸ਼ਕ ਹੀ ਨਹੀਂ ਆਉਂਦਾ?)। ਰਿਸ਼ਵਤਖੋਰੀ, ਭ੍ਰਿਸ਼ਟਾਚਾਰ, ਸਿਰੇ ਦੇ ਹਰਾਮੀਆਂ/ਬਦਮਾਸ਼ਾਂ, ਸਮਗਲਰਾਂ ਦਾ ਸਿਆਸਤ ਵਿਚ ਦਾਖ਼ਲਾ, ਵਿਕਾਊ ਸਿਆਸਤ ਦਾ ਅਪਰਾਧੀਕਰਨ, ਕੁਨਬਾ-ਪ੍ਰਵਰੀ, ਕਿਰਤ ਦੀ ਲੁੱਟ, ਸਿਆਸੀ ਮਨਸੂਬਿਆਂ ਖਾਤਰ ਧਰਮ ਦਾ ਸੋਸ਼ਣ, ਅੰਨ-ਦਾਤੇ ਨੂੰ ਮੰਗਤਾ ਬਣਾਉਂਦਾ ਜਾਂ ਖ਼ੁਦਕਸ਼ੀਆਂ ਤੱਕ ਅਪੜਾਉਂਦਾ ਸਿਸਟਮ, ਗਰੀਬ-ਗੁਰਬੇ ਉਤੇ ਹਰ ਕਿਸਮ ਦਾ (ਸਮਾਜੀ, ਆਰਥਿਕ, ਰਾਜਨੀਤਿਕ ਆਦਿ) ਅੱਤਿਆਚਾਰ ਹੁੰਦਾ ਦੇਖ ਕੇ ਵੀ ਸਾਡਾ ਮਨ ਬਗ਼ਾਵਤ ਦੇ ਰਾਹ ਨਹੀਂ ਪੈਂਦਾ। ਕੀ ਸਮਾਜ ਵਿਚ ਪਿਆ ਇਹ ਗੰਦ ਉਪਰੋਂ ਆ ਕੇ ਕੋਈ ਫ਼ਰਿਸ਼ਤਾ ਸਾਫ਼ ਕਰੂ? ਜਿਹੜਾ ਵੀ ਕਲਾ ਨਾਲ ਜੁੜਿਆ, ਸਮਾਜ ਅੰਦਰ ਫੈਲਰੇ ਇਸ ਘਿਨਾਉਂਣੇ ਗੰਦ ਨੂੰ ਸਾਫ਼ ਕਰਨ ਵਲ ਲੋਕਾਂ ਨੂੰ ਖ਼ੁਦ ਉਹਨਾਂ ਦਾ ਅੰਗ ਬਣਕੇ ਪ੍ਰੇਰਤ ਨਹੀ ਕਰਦਾ ਉਹ ਖ਼ੁਦ ਵੀ ਕਲਾ ਦੇ ਨਾਂ ਤੇ ਧੱਬਾ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਇਹੋ ਜਿਹੇ ਧੱਬਿਆਂ ਦਾ ਕਦੇ ਕਿਸੇ ਵੀ ਇਤਿਹਾਸ ਨੇ ਹਾਂਅ-ਪੱਖੀ ਮੁੱਲ ਨਹੀ ਪਾਇਆ, ਇਹ ਧੱਬੇ ਸਦਾ ਨਕਾਰੇ ਹੀ ਜਾਂਦੇ ਰਹੇ ਹਨ ਅਤੇ ਅੱਗੋਂ ਵੀ ਨਕਾਰੇ ਹੀ ਜਾਂਦੇ ਰਹਿਣਗੇ।
ਜਿਸ ਕਲਾ-ਕ੍ਰਿਤੀ ਵਿਚ ਲੋਕਾਈ ਦਾ ਦਰਦ ਨਹੀਂ, ਨਿਤਾਣੇ ਦੀ ਹੂਕ-ਉਸਦੇ ਹੰਝੂਆਂ ਵਿੱਚੋ ਉਠਦਾ ਰੋਹ ਨਹੀ, ਭੁੱਖ ਨਾਲ ਵਿਲਕਦੇ ਕਿਸੇ ਮਾਸੂਮ ਬੱਚੇ ਦੀ ਸੀਨਾ ਚੀਰਵੀਂ ਆਹ ਨਹੀਂ, ਜਿਸ ਵਿਚ ਲੋਕ ਮਨਾਂ ਅੰਦਰ ਕਿ ਅਜਿਹਾ ਸਭ ਕਿਉਂ ਹੋ ਰਿਹਾ ਹੈ? ਵਰਗੇ ਸਵਾਲ ਪੇਸ਼ ਕਰਕੇ ਹਲਚਲ ਪੈਦਾ ਕਰਨ ਦਾ ਜਤਨ ਜਾਂ ਜੇਰਾ ਨਹੀਂ, ਉਹ ਕਲਾ ਨਹੀ -ਉਹ ਸਭ ਕੂੜਾ ਹੈ। ਕਿਉਂਕਿ ਉਸ ਵਿਚੋ ਇਨਸਾਨ ਗੈਰ-ਹਾਜ਼ਰ ਹੈ।
ਸਿਰਫ ਮਨ ਪ੍ਰਚਾਵੇ ਖਾਤਰ-ਭੁੱਖ ਨੂੰ ਠੱਠੇ ਕਰਦੀ ਕਲਾ ਹਨੇਰੇ ਦੀਆਂ ਚੀਕਾਂ ਹੀ ਸਮਝੀਆਂ ਜਾਣੀਆਂ ਚਾਹੀਦੀਆਂ ਹਨ। ਹਰ ਕਿਸੇ ਨੂੰ ਸਮਾਜ ਦੇ ਭਲੇ ਵਾਸਤੇ ਹਨੇਰੇ ਅਤੇ ਉਸਦੀਆਂ ਹਮਾਇਤੀ ਸ਼ਕਤੀਆਂ ਨਾਲ ਜੂਝਦਿਆਂ ਸੋਚ/ਸੂਝ ਨੂੰ ਪ੍ਰਚੰਡ ਕਰਦਿਆਂ ਇਹ ਨਹੀਂ ਭੁੱਲਣਾ ਚਾਹੀਦਾ ਕਿ ਕਲਾ ਦੁਨੀਆਂ ਦਾ ਸੁਹਜ ਭਰਿਆਂ ਸੁਹੱਪਣ ਤੇ ਸਮਾਜੀ ਕੋਹਝਾਂ/ਕੋਹੜਾਂ ਦੇ ਖਿਲਾਫ ਨਰੋਏ, ਲੋਕ ਪੱਖੀ/ਲੋਕ ਮੁਖੀ ਸਮਾਜ ਦੀ ਸਥਾਪਨਾ ਵਾਸਤੇ ਲੜਨ ਵਾਲੀ ਸੱਭਿਅਕ ਸ਼ਕਤੀ ਹੈ।
3 comments:
Respected Kehar Sharif saheb...tussi bahut hi khoobsurat lekh naal Aarsi te pehli vaar shirqat keeti hai....bahut bahut shukriya. Main sara lekh bahut hi dhyaan naal parheya hai te jehrey swaal tussi uthaye haan, ohna de jawab labhan di jald ton jald zaroorat hai.
ਕੋਈ ਵੀ ਇਨਸਾਨ ਧੁਰੋਂ ਉਹੋ ਜਿਹਾ ਨਹੀਂ ਆਉਂਦਾ ਜਿਵੇਂ ਇੱਥੇ ਵਿਚਰਦਾ ਹੈ। ਹਰ ਵਿਅਕਤੀ ਨੂੰ ਸਮਾਜ ਪ੍ਰਭਾਵਿਤ ਕਰਦਾ ਹੈ। ਇਸ ਕਰਕੇ (ਸੋਝੀ ਦੀ ਘਾਟ ਕਰਕੇ) ਹੀ ਬਹੁਤ ਸਾਰੇ ਲੋਕ ਸਮਾਜ ਅੰਦਰ ਆਪੇ ਸਿਰਜੀ ਫੋਕੀ ਇੱਜ਼ਤ-ਮਾਣ ਅਤੇ ਸਸਤੀ ਸ਼ੋਹਰਤ ਵਾਲੀ ਭੇਡ ਚਾਲ ਦੇ ਸ਼ਿਕਾਰ ਹੋ ਜਾਂਦੇ ਹਨ। ਇਹ ਹੀ ਸਮਾਜ ਨੂੰ ਨੀਵਾਣਾਂ ਵਲ ਲੈ ਜਾਣ ਵਾਲਾ ਰਾਹ ਹੁੰਦਾ ਹੈ। ਉਹ ਤਾਂ ਨਿਵੇਕਲੀਆਂ ਪ੍ਰਤਿਭਾਵਾਂ ਹੀ ਹੁੰਦੀਆਂ ਹਨ ਜੋ ਸਮਾਜ ਦੇ ਠਹਿਰੇ/ਖੜ੍ਹੇ ਪਾਣੀਆਂ, ਬੋਦੀ ਹੋ ਗਈ ਸੋਚ ਅੰਦਰ ਹਲਚਲ ਪੈਦਾ ਕਰਕੇ ਉਸਨੂੰ ਪ੍ਰਭਾਵਿਤ ਕਰਦਿਆਂ ਉਸ ਲਈ ਪ੍ਰੇਰਨਾ ਸ਼ਕਤੀ ਬਣਕੇ ਸਭ ਕਾਸੇ ਨੂੰ ਚੰਗੇ ਪਾਸੇ ਤੋਰਨ ਦਾ ਯਤਨ ਕਰਦੀਆਂ/ਕਰਨ ਦਾ ਸਬੱਬ ਬਣਦੀਆਂ ਹਨ।
Main tuhadey naal poori tarah sehmat haan.
----
ਉਂਝ ਵੀ ਕਾਰਜ ਰਹਿਤ ਕਲਾ ਸ਼ੈਤਾਨ ਦੀ ਸੇਵਾ ਤੋ ਵੱਧ ਕੁਝ ਨਹੀਂ ਹੁੰਦੀ। ---
ਝੂਠ ਉੱਤੇ ਸੱਚ ਦੀ ਨਕਲੀ ਲੇਪ ਕਰਨ ਵਰਗਾ ਭਰਮ ਪਾਲਣਾ ਆਪਣੇ ਆਪ ਅਤੇ ਕਲਾ ਦੋਹਾਂ ਨਾਲ ਹੀ ਧੋਖਾ ਹੈ। ਕੋਈ ਕਲਾਕਾਰ ਇਹ ਕੁਝ ਕਰ ਹੀ ਨਹੀ ਸਕਦਾ। ਇਹ ਤਾਂ ਸਿਰਫ ਕੋਈ ਧੋਖੇਬਾਜ਼ ਹੀ ਕਰ ਸਕਦਾ ਹੈ। ਕਲਾ ਨੂੰ ਪ੍ਰਣਾਇਆਂ ਕੋਈ ਵੀ ਲੋਕ ਦਰਦੀ ਅਜਿਹਾ ਕੁਕਰਮ ਕਰਨ ਤੋ ਪਹਿਲਾਂ ਹਜ਼ਾਰ ਵਾਰ ਸੋਚੇਗਾ-ਹਜ਼ਾਰ ਵਾਰ।
Bahut khoob!!
ਉਹ ਸਾਫ ਦਿਲ ਲੋਕ ਕਲਾਕਾਰ (ਭੰਡ-ਮਰਾਸੀ ਆਦਿ) ਉਹਨਾਂ ਅਖੌਤੀ ਬੁਧੀਜੀਵੀਆਂ ਤੋ ਲੱਖ ਦਰਜ਼ੇ ਚੰਗੇ ਹਨ ਜਿਹੜੇ ਮੌਕਾਪ੍ਰਸਤੀ ਵਾਲੇ ਵੰਝ ਤੇ ਚੜ੍ਹਕੇ ਆਪਣੀ ਅਕਲ ( ਤੇ ਜ਼ਮੀਰ) ਵੇਚਣ ਲੱਗਿਆਂ ਮਿੰਟ ਵੀ ਨਹੀ ਲਾਉਂਦੇ। ਅਸੀਂ ਪੇਡੂ ਸਮਾਜ ਵਲ ਨਿਗਾਹ ਮਾਰੀਏ ਤਾਂ ਪਤਾ ਲਗਦਾ ਹੈ ਕਿ ਭੰਡ-ਮਰਾਸੀ ਆਪਣੀ ਕਲਾ ਨਾਲ ਜਿੱਥੇ ਲੋਕ ਮਨਾਂ ਦਾ ਮਨੋਰੰਜਨ ਕਰਦੇ ਹਨ ਉਥੇ ਹੀ ਲੋਕ ਕਲਿਆਣ ਖਾਤਰ ਸਮਾਜ ਅੰਦਰ ਪਲਦੇ ਹਰ ਕਿਸਮ ਦੇ ਭੈੜਾਂ ਦੇ ਖਿਲਾਫ ਲੋਕ ਹਿਤੂ ਟਿੱਪਣੀਆਂ ਵੀ ਕਰਦੇ ਹਨ। ਜਿਹਨਾਂ ਨਾਲ ਉਹ ਲੋਕ ਮਨਾਂ ਨੂੰ ਹੁੱਝਾਂ ਮਾਰਕੇ ਸੁਚੇਤ ਕਰਦੇ ਹਨ। ਸਮਾਜ ਵਲੋਂ ਉਹਨਾਂ ਨੂੰ ਸਮਝਣ ਅਤੇ ਉਹਨਾਂ ਤੋ ਸਿੱਖਣ ਦੀ ਬਹੁਤ ਲੋੜ ਹੈ।
Samaaj ch jagriti karn layee eh lekh parhna bahut zaroori hai. Kaurhi tan hovegi jo gall sachi hovegi.
ਆਮ ਜਹੀ ਮਿਸਾਲ ਕਿ ਹਰ ਕੋਈ ਆਪਣੇ ਘਰ ਦੀ ਸਫਾਈ ਕਰਦਾ ਹੈ ਤਾਂ ਕਿ ਕਿਧਰੇ ਗੰਦ ਪਿਆ ਨਾ ਰਹਿ ਜਾਵੇ ਨਹੀਂ ਤਾਂ ਘਰ ਵਿੱਚੋ ਬਦਬੋ ਆਵੇਗੀ। ਕੀ ਕਾਰਨ ਹੈ ਕਿ ਸਮਾਜ (ਜਿਸਦੇ ਅਸੀਂ ਅੰਗ ਹਾਂ) ਵਿਚ ਇੰਨੇ ਪਏ ਗੰਦ ਦੇ ਬਾਵਜੂਦ ਸਫਾਈ ਵਲ ਸਾਡਾ ਧਿਆਨ ਹੀ ਨਹੀਂ ਜਾਂਦਾ? (ਜਾਂ ਫੇਰ ਸਾਨੂੰ ਮੁਸ਼ਕ ਤੋਂ ਮੁਸ਼ਕ ਹੀ ਨਹੀਂ ਆਉਂਦਾ?)
Mainu laggda ke ghatiya sochan nu kala da jama pehna ke lokan nu bevkoof banaun waaleyaan da nakk hunda hi nahin..:(
Bahut bahut shukriya Sharif saheb...eh lekh Aarsi te post karke main dhann ho gayee.....te site da maqsad ho sarthik ho geya hai.
Adab sehat
Tamanna
ਤਮੰਨਾ ਭੈਣ ਜੀ
ਮੈਨੂੰ ਕੇਹਰ ਸ਼ਰੀਫ਼ ਜੀ ਦਾ ਲਿਖਿਆ ਲੇਖ ਬਹੁਤ ਜ਼ਿਆਦਾ ਪਸੰਦ ਆਇਆ। ਕਲਾ ਦੇ ਨਾਂ ਤੇ ਸਮਾਜ 'ਚ ਗੰਦ ਪਾਉਂਣ ਵਾਲ਼ਿਆਂ ਨੂੰ ਏਸ ਤੋਂ ਸਿੱਖਿਆ ਲੈਣੀ ਚਾਹੀਦੀ ਹੈ।
ਸਤਨਾਮ ਸਿੰਘ ਲਾਲ
ਯੂ.ਐਸ.ਏ.
=======
Bahut bahut shukriya S. Satnam singh ji. Tussi vi pehli vaar mail keeti hai.
Tamanna
ਤਮੰਨਾ ਜੀ
ਮੈਂ ਤਾਂ ਕੇਹਰ ਸ਼ਰੀਫ਼ ਜੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਨੇ ਏਨਾ ਵਧੀਆ ਤੇ ਖੁੱਲ੍ਹ ਕੇ ਲੇਖ ਲਿਖਿਆ ਹੈ। ਅੱਜ ਸੰਤ ਸੰਧੂ ਜੀ ਦੀਆਂ ਅੱਜ ਪੜ੍ਹੀਆਂ ਲਾਈਨਾਂ ਅਜੋਕੀ ਗਾਇਕੀ ਤੇ ਘਟੀਆ ਕਲਾ ਦੇ ਮੂੰਹ ਤੇ ਕਰਾਰੀ ਚੋਟ ਨੇ...
ਗਾਇਕੀ : ਕੰਜਰਾਂ ਦੀ ਤੇਰੇ ਉੱਤੇ ਅੱਖ ਨੀ, ਰਹੀਂ ਬੱਚ ਕੇ ਸੋਹਣੀਏ!
ਪੰਜਾਬੀ ਸਾਹਿਤ ਦੇ ਇਤਿਹਾਸ 'ਚ ਆਰਸੀ ਨਵੀਆਂ ਮੰਜ਼ਲਾਂ ਵੱਲ ਵੱਧ ਰਹੀ ਹੈ। ਬੇਟਾ ਤੁਸੀਂ ਬਹੁਤ ਸ਼ਾਬਾਸ਼ ਦੇ ਹੱਕਦਾਰ ਹੋ!
ਸੁਰਜਨ ਸਿੰਘ
ਹਰਿਆਣਾ, ਇੰਡੀਆ
=========
Bahut bahut shukriya Uncle S. Surjan Singh ji..Lekh parh ke mail karn da. aggey ton vi pheri paundey rehna.
Tamanna
Post a Comment