ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, December 19, 2008

ਗਗਨਦੀਪ ਸ਼ਰਮਾ - ਨਜ਼ਮ

ਮਿਲ਼ਦੀ ਗਿਲ਼ਦੀ ਰਹੀਂ...
ਨਜ਼ਮ

ਕਵਿਤਾ
ਤੂੰ ਮਿਲ਼ਦੀ ਗਿਲ਼ਦੀ ਰਹੀਂ
ਦੂਰ ਨਾ ਹੋਵੀਂ ਮੈਥੋਂ
ਮੇਰੇ ਮਨ ਪੈੜਾਂ ਪਾਉਂਦੀ ਰਹੀਂ
ਮੇਰੇ ਘਰ ਆਉਂਦੀ ਜਾਂਦੀ ਰਹੀਂ !
---
ਕਵਿਤਾ।
ਅੱਖਾਂ ਦੇ ਹੰਝੂ
ਕਦੇ ਬੁੱਲ੍ਹਾਂ ਦੀ ਮੁਸਕਾਨ ਬਣ ਕੇ
ਮਾਂ ਦੀ ਲੋਰੀ
ਜਾਂ ਬੱਚੀ ਦਾ ਅਰਮਾਨ ਬਣ ਕੇ
ਮੇਰੇ ਨੇੜੇ-ਨੇੜੇ ਰਹੀਂ!
---
ਕਵਿਤਾ।
ਕਦੇ ਆਵੀਂ ਚੁੱਪ-ਚਾਪ
ਮੇਰੀਆਂ ਅੱਖਾਂ ’ਤੇ ਆਪਣੇ ਹੋਂਠ ਰੱਖੀਂ
ਤੇ ਫਿਰ ਆਖੀਂ –
‘ਤੂੰ ਸਿਰਫ਼ ਮੇਰਾ ਏਂ, ਗਗਨ’
ਮੇਰੀ ਮਹਿਬੂਬ ਬਣ ਮਿਲੀਂ ਮੈਂਨੂੰ!
---
ਕਵਿਤਾ।
ਜਦ ਮੈਂ ਮੰਜੇ ’ਤੇ ਹੋਵਾਂ ਕਦੇ
ਬਿਮਾਰੀ ਦੇ ਸਰਾਲ਼ ਨਾਲ਼ ਘੁਲ਼ਦਾ
ਤੂੰ ਬਾਪੂ ਦਾ ਹੱਥ ਫੜ
ਮੇਰੇ ਮੋਢੇ ’ਤੇ ਆ ਬਵ੍ਹੀਂ
ਆਪਣੀ ਉਂਗਲ ਫੜਾ
ਤੁਰਨਾ ਸਿਖਾਵੀਂ ਮੈਂਨੂੰ!
---
ਕਵਿਤਾ।
ਜਾਂ ਫਿਰ ਕਦੇ
ਨਿੱਕੇ ਵੀਰ ਵਾਂਗ ਆਵੀਂ
ਤੇ ਮੇਰੀ ਗੋਦੀ ਵਿਚ ਬੈਠ ਜਾਵੀਂ
ਮਿੱਟੀ ਦੇ ਘਰ ਬਣਾਵਾਂਗੇ ਆਪਾਂ
ਤੇ ਜਾਂ ਆਟੇ ਦੀਆਂ ਚਿੜੀਆਂ!
---
ਜ਼ਰੂਰ ਆਵੀਂ ਤੂੰ
ਕਵਿਤਾ।
ਸੁਪਨੇ ਤੇ ਹਕੀਕਤ ਦੇ ਪਲਾਂ ਵਿਚ
ਅੰਗ-ਸੰਗ ਰਹੀਂ ਮੇਰੇ
ਮੇਰੇ ਨਾਲ ਤੁਰੀਂ ਸਫ਼ਰ ’ਤੇ!
---
ਕਵਿਤਾ।
ਤੂੰ ਜ਼ਿੰਦਗੀ ਏਂ ਮੇਰੀ
ਮੇਰੇ ਸਾਹਾਂ ਵਿਚ ਵਸੀਂ
ਮੇਰੀ ਆਵਾਜ਼ ਰਾਹੀਂ ਬੋਲੀਂ
ਮੇਰੇ ਹੱਥ ਫੜ ਫੜ
ਲਿਖਦੀ ਰਹੀਂ ਮੈਨੂੰ
ਕਵਿਤਾ
ਤੂੰ...
ਮੈਂਨੂੰ ਮਿਲਦੀ ਗਿਲਦੀ ਰਹੀਂ!

1 comment:

ਤਨਦੀਪ 'ਤਮੰਨਾ' said...

ਗਗਨਦੀਪ ਜੀ, ਨਜ਼ਮ ਬਹੁਤ ਹੀ ਖ਼ੂਬਸੂਰਤ ਹੈ, ਸਭ ਨਾਲ਼ ਸਾਂਝੀ ਕਰਨ ਲਈ ਬਹੁਤ-ਬਹੁਤ ਸ਼ੁਕਰੀਆ!
ਕਵਿਤਾ
ਤੂੰ ਮਿਲ਼ਦੀ ਗਿਲ਼ਦੀ ਰਹੀਂ
ਦੂਰ ਨਾ ਹੋਵੀਂ ਮੈਥੋਂ
ਮੇਰੇ ਮਨ ਪੈੜਾਂ ਪਾਉਂਦੀ ਰਹੀਂ
ਮੇਰੇ ਘਰ ਆਉਂਦੀ ਜਾਂਦੀ ਰਹੀਂ !
---
ਕਵਿਤਾ।
ਅੱਖਾਂ ਦੇ ਹੰਝੂ
ਕਦੇ ਬੁੱਲ੍ਹਾਂ ਦੀ ਮੁਸਕਾਨ ਬਣ ਕੇ
ਮਾਂ ਦੀ ਲੋਰੀ
ਜਾਂ ਬੱਚੀ ਦਾ ਅਰਮਾਨ ਬਣ ਕੇ
ਮੇਰੇ ਨੇੜੇ-ਨੇੜੇ ਰਹੀਂ!
====
ਕਵਿਤਾ।
ਤੂੰ ਜ਼ਿੰਦਗੀ ਏਂ ਮੇਰੀ
ਮੇਰੇ ਸਾਹਾਂ ਵਿਚ ਵਸੀਂ
ਮੇਰੀ ਆਵਾਜ਼ ਰਾਹੀਂ ਬੋਲੀਂ
ਮੇਰੇ ਹੱਥ ਫੜ ਫੜ
ਲਿਖਦੀ ਰਹੀਂ ਮੈਨੂੰ
ਕਵਿਤਾ
ਤੂੰ...
ਮੈਂਨੂੰ ਮਿਲਦੀ ਗਿਲਦੀ ਰਹੀਂ!
========
ਬਹੁਤ ਖ਼ੂਬ ਖ਼ਿਆਲ ਹੈ ਕਿ ਕਵਿਤਾ ਮੈਨੂੰ ਲਿਖਦੀ ਰਹੀਂ! ਮੁਬਾਰਕਬਾਦ ਕਬੂਲ ਕਰੋ!
ਤਮੰਨਾ