ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Monday, December 15, 2008

ਦੀਪ ਨਿਰਮੋਹੀ - ਨਜ਼ਮ

ਸ਼ਬਦਾਂ ਦੀ ਜੰਗ
ਨਜ਼ਮ

ਅਕਸਰ
ਉਹ 'ਆਵਾਜ਼' ਜਦ ਵੀ
ਸ਼ਬਦਾਂ ਦਾ ਨਗਨ ਵਸਤਰ ਪਹਿਨ
ਦੁਰਘਟਨਾ ਗ੍ਰਸਤ ਏਰੀਏ ਵਾਲੇ
ਚੌਰਾਹੇ ਵਿਚਕਾਰ ਬਣੀ
‘ਕੁਰਸੀ’ ਦੀ ਮੂਰਤ ਕੋਲੋਂ
ਗੁਜ਼ਰਨ ਲੱਗਦੀ
ਤਾਂ ਹਮੇਸ਼ਾਂ.....
ਟਰੈਫਿਕ ਸਿਗਨਲ ਦੀ
‘ਲਾਲ ਬੱਤੀ’
ਉਸਦਾ ਸਵਾਗਤ ਕਰਦੀ
ਉਹ ਦੋ ਕਦਮ ਹੋਰ ਪੁੱਟ
‘ਕੁਰਸੀ’ ਦੇ ਨੇੜੇ
ਤੇ ‘ਸੜਕ’ ਵਿਚਕਾਰ ਆਉਂਦੀ
ਤਾਂ ਕੋਈ ਨਾ ਕੋਈ
‘ਲਾਲ ਬੱਤੀ ਵਾਲੀ ਗੱਡੀ’
ਟੱਕਰ ਮਾਰ
‘ਆਵਾਜ਼’ ਨੂੰ ਖ਼ਾਮੋਸ਼
ਤੇ ‘ਸ਼ਬਦਾਂ’ ਨੂੰ ਅਮਰ ਕਰ
ਸ਼ਾਨ ਨਾਲ
ਅੱਗੇ ਗੁਜ਼ਰ ਜਾਂਦੀ!

1 comment:

ਤਨਦੀਪ 'ਤਮੰਨਾ' said...

Respected Deep ji...nazam bahut hi khoobsurat hai. Mubarakbaad kabool karo.
ਅਕਸਰ
ਉਹ 'ਆਵਾਜ਼' ਜਦ ਵੀ
ਸ਼ਬਦਾਂ ਦਾ ਨਗਨ ਵਸਤਰ ਪਹਿਨ
ਦੁਰਘਟਨਾ ਗ੍ਰਸਤ ਏਰੀਏ ਵਾਲੇ
ਚੌਰਾਹੇ ਵਿਚਕਾਰ ਬਣੀ
‘ਕੁਰਸੀ’ ਦੀ ਮੂਰਤ ਕੋਲੋਂ
ਗੁਜ਼ਰਨ ਲੱਗਦੀ
----
ਤਾਂ ਕੋਈ ਨਾ ਕੋਈ
‘ਲਾਲ ਬੱਤੀ ਵਾਲੀ ਗੱਡੀ’
ਟੱਕਰ ਮਾਰ
‘ਆਵਾਜ਼’ ਨੂੰ ਖ਼ਾਮੋਸ਼
ਤੇ ‘ਸ਼ਬਦਾਂ’ ਨੂੰ ਅਮਰ ਕਰ
ਸ਼ਾਨ ਨਾਲ
ਅੱਗੇ ਗੁਜ਼ਰ ਜਾਂਦੀ!
Tussi bahut sohna likheya ke aawaz khamosh kar devangey...par shabdannu mook nahin kar sakdey. Bahut khoob!! Thanks for sharing.

Tamanna