ਦੋਸਤੋ! ਸਤਿਕਾਰਤ ਗਿਆਨੀ ਸੰਤੋਖ ਸਿੰਘ ਜੀ ਦੇ ਬੇਹੱਦ ਖ਼ੁਬਸੂਰਤ ਤੇ ਰੌਚਕ ਛੜਿਆਂ ਵਾਲ਼ੇ ਲੇਖ ਤੇ ਸਤਿਕਾਰਤ ਸਰਾਏ ਸਾਹਿਬ ਦੀ ਟਿੱਪਣੀ ਤੋਂ ਮੈਨੂੰ ਵੀ ਕੁੱਝ ਲੋਕ ਬੋਲੀਆਂ ਯਾਦ ਆ ਗਈਆਂ...ਸੋਚਿਆ ਕਿਉਂ ਨਾ ਸਭ ਨਾਲ਼ ਸਾਂਝੀਆਂ ਕਰਾਂ..:)
ਲੋਕ ਬੋਲੀਆਂ 'ਚ ਛੜਾ
ਐਵੇਂ ਭਰਮ ਰੰਨਾਂ ਨੂੰ ਮਾਰੇ,
ਹਲ਼ਕੇ ਨਾ ਛੜੇ ਫਿਰਦੇ।
----
ਅਸੀਂ ਰੱਬ ਦੇ ਪਰਾਹੁਣੇ ਆਏ,
ਲੋਕੀਂ ਸਾਨੂੰ ਛੜੇ ਆਖਦੇ।
----
ਜਾਵੇਂਗਾ ਜਹਾਨੋਂ ਖਾਲੀ,
ਵੇ ਛੜਿਆ ਦੋਜਕੀਆ।
----
ਕਾਹਨੂੰ ਦਿੰਨੀਏਂ ਕੁਪੱਤੀਏ ਗਾਲ੍ਹਾਂ,
ਛੜੇ ਦਾ ਕਿਹੜਾ ਪੁੱਤ ਮਰ ਜੂ।
----
ਖੁੱਸ ਗਈ ਛੜਿਆ ਮੁਖ਼ਤਿਆਰੀ,
ਭਾਬੋ ਲੈ ਗਈ ਨਾਲ਼ ਕੁੰਜੀਆਂ।
----
ਛਿੱਟਾ ਦੇ ਗਈ ਝਾਂਜਰਾਂ ਵਾਲ਼ੀ,
ਛੜਿਆਂ ਦਾ ਦੁੱਧ ਉੱਬਲ਼ੇ।
----
ਜਿੱਤ ਹੋ ਜੂ ਵੇ ਫ਼ਰੰਗੀਆ ਤੇਰੀ,
ਛੜਿਆਂ ਨੂੰ ਲੈ ਜਾ ਲਾਮ 'ਤੇ।
2 comments:
Tamanna Jio
Khush keeta ee.
"evain bhul ke chharhe to lassi puchh lae, wadh ke baroohan kha gaya"
Mota Singh Sarai
Walsall
UK
ਸਰਾਏ ਸਾਹਿਬ! ਤੁਹਾਡੀਆਂ ਟਿੱਪਣੀਆਂ ਪੜ੍ਹ ਕੇ ਤਾਂ ਚਾਰੇ ਪਾਸੇ ਗੁਲਜ਼ਾਰਾਂ ਖਿੜ ਜਾਂਦੀਆਂ ਨੇ!
ਇੱਕ ਲੋਕ ਬੋਲੀ ਨਾਲ਼ ਤੁਹਾਡਾ ਸ਼ੁਕਰੀਆ ਅਦਾ ਕਰਦੀ ਹਾਂ ਕਿ...
"...ਕੌੜੀ ਨਿੰਮ ਨੂੰ ਪਤਾਸੇ ਲੱਗਦੇ
ਵਿਹੜੇ ਛੜਿਆਂ ਦੇ.........."
ਅਦਬ ਸਹਿਤ
ਤਮੰਨਾ
Post a Comment