ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾMonday, December 29, 2008

ਗੁਰਿੰਦਰਜੀਤ - ਨਜ਼ਮ

ਮਾਰਗ ਦਰਸ਼ਨ

ਨਜ਼ਮ

ਜਿਸ ਦਿਨ

ਮੈਂ ਪੈਦਾ ਹੋਇਆ

ਤਾਂ ਘੁੱਪ ਹਨ੍ਹੇਰਾ ਸੀ

ਸੂਰਜ ਨੂੰ ਮਿਲਣ ਲਈ

ਤੜਪਿਆ

ਸਾਲਾਂ ਬੱਧੀ,

ਇੱਕੋ ਦਿਸ਼ਾ 'ਚ।

ਸੂਰਜ ਦੀ ਖੋਜ ਕਰਦਾ

ਦੇਸ, ਸਮੁੰਦਰ, ਜੰਗਲ਼..

ਅਤੇ ਟਾਪੂ ਟੱਪਦਾ....

ਆਖਿਰ ਥੱਕ ਟੁੱਟ ਗਿਆ..

ਸੂਰਜ ਨਾ ਮਿਲਿਆ...

ਅਚਾਨਕ...

ਇੱਕ ਵੱਢੇ ਦਰੱਖਤ ਨਾਲ਼,

ਜਾ ਟਕਰਾਇਆ,

ਲੜਖੜਾਇਆ,

ਡਿਗਦਾ ਢਹਿੰਦਾ,

ਉੱਠਦਾ ਬਹਿੰਦਾ,

ਉਲਟ ਦਿਸ਼ਾ 'ਚ ਭੱਜਿਆ,

ਪਲਾਂ ਛਿਣਾਂ ਵਿਚ ਹੀ

ਸੂਰਜ ਮਿਲ਼ ਗਿਆ

ਮੈਂ ਸੂਰਜ ਦੀ ਉਂਗਲੀ ਫੜ

ਫਿਰ ਦਰੱਖਤ ਵੱਲ ਭੱਜਿਆ

ਦਿਨ ਦੀ ਰੌਸ਼ਨੀ 'ਚ ਤੱਕਿਆ

ਉਹ ਕੋਈ ਦਰੱਖਤ ਨਹੀਂ,

ਮੇਰੇ ਵਿਛੋੜੇ 'ਚ ਬੁੱਤ ਬਣੇ,

ਮੇਰੇ ਮਾਤਾ ਪਿਤਾ ਸਨ...

2 comments:

ਤਨਦੀਪ 'ਤਮੰਨਾ' said...

ਗੁਰਿੰਦਰਜੀਤ ਜੀ..ਨਜ਼ਮ ਬਹੁਤ ਹੀ ਪਿਆਰੀ ਹੈ। ਮੁਬਾਰਕਾਂ! ਹੁਣ ਜਹਾਜ਼ ਤੇ ਕਦੋਂ ਸਫ਼ਰ ਕਰਨ ਦੀ ਸਲਾਹ ਹੈ? ਬਈ! ਸਾਨੂੰ ਸੋਹਣੀਆਂ-ਸੋਹਣੀਆਂ ਨਜ਼ਮਾਂ ਪੜ੍ਹਨ ਨੂੰ ਮਿਲ਼ਣਗੀਆਂ :)

ਜਿਸ ਦਿਨ

ਮੈਂ ਪੈਦਾ ਹੋਇਆ

ਤਾਂ ਘੁੱਪ ਹਨ੍ਹੇਰਾ ਸੀ

ਸੂਰਜ ਨੂੰ ਮਿਲਣ ਲਈ

ਤੜਪਿਆ

ਸਾਲਾਂ ਬੱਧੀ,

ਇੱਕੋ ਦਿਸ਼ਾ 'ਚ।

ਸੂਰਜ ਦੀ ਖੋਜ ਕਰਦਾ

ਦੇਸ, ਸਮੁੰਦਰ, ਜੰਗਲ਼..

ਅਤੇ ਟਾਪੂ ਟੱਪਦਾ....

ਆਖਿਰ ਥੱਕ ਟੁੱਟ ਗਿਆ..

ਸੂਰਜ ਨਾ ਮਿਲਿਆ...

========
ਉਲਟ ਦਿਸ਼ਾ 'ਚ ਭੱਜਿਆ,

ਪਲਾਂ ਛਿਣਾਂ ਵਿਚ ਹੀ

ਸੂਰਜ ਮਿਲ਼ ਗਿਆ।

ਕਵਿਤਾ ਸਿਰਜਣਾ ਦੀਆਂ ਹੱਦਾਂ ਛੁਹ ਗਈ ਹੈ! ਬਹੁਤ ਖ਼ੂਬ!
ਤਮੰਨਾ

Gurinderjit Singh said...

Tandeep Ji, Shukriya. Ma baap statue ban ke bhi marag darshan kari jande ne.. asi.. idhar odhar bhatkde rehnde han..

Tusi bahuta.. jahaz na wish kariya karo..please, main ghar baitha hi tutti bhajji kavita likh diya karanga... travelling is hard, especially with Air Canada :)