ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, December 17, 2008

ਗੁਰਦੀਪ ਸਿੰਘ ਪੁਰੀ - ਨਜ਼ਮ

ਮੌਸਮ

ਨਜ਼ਮ

ਮੈਂ

ਹਮੇਸ਼ਾ...

ਬਾਹਰਲਾ ਮੌਸਮ ਦੇਖ ਕੇ

ਪ੍ਰੋਗਰਾਮ ਬਣਾਉਂਦਾ ਰਿਹਾ

ਖ਼ੁਦ ਨੂੰ ਘਟਾਉਂਦਾ ਰਿਹਾ

ਵਧਾਉਂਦਾ ਰਿਹਾ

ਬੜੀ ਭੁੱਲ ਦਾ

ਸ਼ਿਕਾਰ ਰਿਹਾ

ਮੈਂ।

ਜੋ ਦੇਖਣਾ ਸੀ

ਦੇਖ ਨਾ ਪਾਇਆ

ਤੇ ਉਲ਼ਝਿਆ ਰਿਹਾ

ਵਿੱਚ ਬਨਾਉਟੀ ਮਾਇਆ

ਹੁਣ ਜਦੋਂ ਤੋਂ...

ਅੰਦਰਲਾ ਮੌਸਮ

ਦੇਖਣਾ ਸ਼ੁਰੂ ਕੀਤਾ ਹੈ

ਤਾਂ.....

ਬਾਹਰਲੇ ਮੌਸਮ ਦੀ

ਕੋਈ ਪ੍ਰਵਾਹ ਨਹੀਂ

ਸਭ ਕੁੱਝ ਸੋਨਾ ਹੈ

ਕੁੱਝ ਵੀ ਸੁਆਹ ਨਹੀਂ!

2 comments:

ਤਨਦੀਪ 'ਤਮੰਨਾ' said...

ਸਤਿਕਾਰਤ ਪੁਰੀ ਸਾਹਿਬ! ਨਜ਼ਮ ਬਹੁਤ ਹੀ ਵਧੀਆ ਲੱਗੀ। ਕਾਫੀ ਵਾਰ ਪੜ੍ਹੀ ਤੇ ਇਹ ਸਤਰਾਂ ਤਾਂ ਬਹੁਤ ਹੀ ਪਿਆਰੀਆਂ ਲੱਗੀਆਂ..
ਮੈਂ

ਹਮੇਸ਼ਾ...

ਬਾਹਰਲਾ ਮੌਸਮ ਦੇਖ ਕੇ

ਪ੍ਰੋਗਰਾਮ ਬਣਾਉਂਦਾ ਰਿਹਾ

ਖ਼ੁਦ ਨੂੰ ਘਟਾਉਂਦਾ ਰਿਹਾ

ਵਧਾਉਂਦਾ ਰਿਹਾ

ਬੜੀ ਭੁੱਲ ਦਾ

ਸ਼ਿਕਾਰ ਰਿਹਾ
ਮੈਂ।
====
ਬਹੁਤ ਖ਼ੂਬ!!
====
ਹੁਣ ਜਦੋਂ ਤੋਂ...

ਅੰਦਰਲਾ ਮੌਸਮ

ਦੇਖਣਾ ਸ਼ੁਰੂ ਕੀਤਾ ਹੈ

ਤਾਂ.....

ਬਾਹਰਲੇ ਮੌਸਮ ਦੀ

ਕੋਈ ਪ੍ਰਵਾਹ ਨਹੀਂ

ਸਭ ਕੁੱਝ ਸੋਨਾ ਹੈ

ਕੁੱਝ ਵੀ ਸੁਆਹ ਨਹੀਂ!

ਬਹੁਤ ਆਸ਼ਾਵਾਦੀ ਸੋਚ ਹੈ! ਬਹੁਤ-ਬਹੁਤ ਮੁਬਾਰਕਾਂ ਏਨੀ ਸੋਹਣੀ ਨਜ਼ਮ ਲਿਖਣ ਤੇ।
ਤਮੰਨਾ

ਤਨਦੀਪ 'ਤਮੰਨਾ' said...

ਪੁਰੀ ਜੀ ਦੀ ਨਜ਼ਮ ਵੀ ਦਿਲ ਨੂੰ ਛੂਹ ਗਈ!
ਬਾਹਰਲੇ ਮੌਸਮ ਦੀ

ਕੋਈ ਪ੍ਰਵਾਹ ਨਹੀਂ

ਸਭ ਕੁੱਝ ਸੋਨਾ ਹੈ

ਕੁੱਝ ਵੀ ਸੁਆਹ ਨਹੀਂ!

Do what pleases you, because we live just once.

ਨਰਿੰਦਰਜੀਤ ਸਿੰਘ
ਯੂ.ਐੱਸ.ਏ.
========
ਸ਼ੁਕਰੀਆ ਨਰਿੰਦਰ ਜੀ!
ਤਮੰਨਾ