ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾFriday, January 2, 2009

ਰਵਿੰਦਰ ਸਿੰਘ ਕੁੰਦਰਾ - ਨਜ਼ਮ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਯੂ.ਕੇ. ਵਸਦੇ ਲੇਖਕ ਸਤਿਕਾਰਤ ਰਵਿੰਦਰ ਸਿੰਘ ਕੁੰਦਰਾ ਜੀ ਨੇ ਬੇਹੱਦ ਖ਼ੂਬਸੂਰਤ ਨਜ਼ਮ ਭੇਜ ਕੇ ਆਰਸੀ ਦੇ ਪਾਠਕਾਂ /ਲੇਖਕਾਂ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਕੁੰਦਰਾ ਸਾਹਿਬ ਨੂੰ ਇਸ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਇਸ ਖ਼ੂਬਸੂਰਤ ਨਜ਼ਮ ਨੂੰ ਸਾਈਟ ਤੇ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਸਤਿਕਾਰਤ ਲੇਖਕ ਸ: ਨਿਰਮਲ ਸਿੰਘ ਕੰਧਾਲਵੀ ਸਾਹਿਬ ਦਾ ਬਹੁਤ-ਬਹੁਤ ਸ਼ੁਕਰੀਆ ਜਿਨ੍ਹਾਂ ਨੇ ਕੁੰਦਰਾ ਸਾਹਿਬ ਨੂੰ ਇਸ ਸਾਈਟ ਦਾ ਲਿੰਕ ਭੇਜਿਆ। ਉਹਨਾਂ ਦੀ ਸਾਹਿਤਕ ਜਾਣ-ਪਛਾਣ ਜਲਦੀ ਹੀ ਅਪਡੇਟ ਕਰ ਦਿੱਤੀ ਜਾਵੇਗੀ। ਬਹੁਤ-ਬਹੁਤ ਸ਼ੁਕਰੀਆ!

ਮੇਰਾ ਇਤਿਹਾਸ

ਨਜ਼ਮ

ਕਿਹੜਾ ਹੈ ਮੇਰਾ ਇਤਿਹਾਸ,

ਕਿੰਝ ਪਾਵਾਂ ਮੈਂ ਇਸ ਦੀ ਹਾਥ

ਕਿਸ ਕਿਣਕੇ ਤੋਂ ਮੋਤੀ ਬਣਿਆ,

ਕਿੰਝ ਹੋਇਆ ਇਸ ਦਾ ਆਗਾਜ਼

ਕਿਹੜਾ ਹੈ ਮੇਰਾ ਇਤਿਹਾਸ,

ਕਿੰਝ ਪਾਵਾਂ ਮੈਂ ਇਸ ਦੀ ਹਾਥ

-----

ਕਿਸ ਧਰਤੀ ਦਾ ਕੀੜਾ ਹਾਂ ਮੈਂ,

ਜੰਮਣ ਮਰਨ ਦੀ ਪੀੜਾ ਹਾਂ ਮੈਂ

ਕਿਸ ਦੀ ਕੁੱਖ ਚੋਂ ਪਹਿਲਾਂ ਜੰਮਿਆ,

ਨਿਰੰਕੁਸ਼ ਨਿਰਜਿੰਦ ਜਿਉੜਾ ਹਾਂ ਮੈਂ

ਪ੍ਰਾਕਿਰਤੀ ਦੇ ਕਿਹੜੇ ਪੱਖ ਦੀ,

ਅਦਭੁਤ, ਅਚਰਜ ਕ੍ਰੀੜਾ ਹਾਂ ਮੈਂ

ਕਿਸ ਅੰਸ਼ ਤੋਂ ਪੈਦਾ ਹੋਇਆ,

ਮੇਰਾ ਵੰਸ਼ ਤੇ ਮੇਰਾ ਬਾਪ

ਕਿਹੜਾ ਹੈ ਮੇਰਾ ਇਤਿਹਾਸ,

ਕਿੰਝ ਪਾਵਾਂ ਮੈਂ ਇਸ ਦੀ ਹਾਥ

----

ਝੱਖੜ ਅੱਗੇ ਡਟ ਜਾਂਦਾ ਹਾਂ,

ਮਾਰੂਥਲਾਂ ਵਿੱਚ ਗੱਡ ਜਾਂਦਾ ਹਾਂ

ਪਰਬਤ ਨਾਲ ਹਾਂ ਮੱਥਾ ਲਾਂਦਾ,

ਪਲ ਵਿੱਚ ਮੋਮ ਵੀ ਬਣ ਜਾਂਦਾ ਹਾਂ

ਹਉਮੈ ਦੇ ਕਦੀ ਮੋਢੇ ਚੜ੍ਹ ਕੇ,

ਦੁਨੀਆ ਭਸਮ ਵੀ ਕਰ ਜਾਂਦਾ ਹਾਂ

ਪਰ ਜੇ ਸਾਹ ਨਾ ਅਗਲਾ ਆਵੇ,

ਰੂਹ ਛੱਡ ਜਾਵੇ ਮੇਰਾ ਸਾਥ

ਕਿਹੜਾ ਹੈ ਮੇਰਾ ਇਤਿਹਾਸ,

ਕਿੰਝ ਪਾਵਾਂ ਮੈਂ ਇਸ ਦੀ ਹਾਥ

----

ਬਣਦਾ, ਟੁੱਟਦਾ, ਫ਼ਿਰ ਬਣਦਾ ਹਾਂ,

ਕਿੰਨੇ ਦਰਦ ਤੇ ਦੁੱਖ ਜਰਦਾ ਹਾਂ

ਕਿਹੜੇ ਬਾਪ ਦੀ ਫੜਾਂ ਡੰਗੋਰੀ,

ਕਿਸ ਦਾ ਨਾਂ ਰੌਸ਼ਨ ਕਰਦਾ ਹਾਂ

ਭੰਗੂੜੇ ਦੇ ਕਦੀ ਹੂਟੇ ਲੈਕੇ,

ਕਿਸ ਕਿਸ ਗੋਦ ਦਾ ਸੁੱਖ ਬਣਦਾ ਹਾਂ,

ਕਿਹੜੀ ਮਾਂ ਨੇ ਕਿਹੜੇ ਵੇਲੇ,

ਕਿੰਝ ਹੰਢਾਇਆ ਮੇਰਾ ਸੰਤਾਪ

ਕਿਹੜਾ ਹੈ ਮੇਰਾ ਇਤਿਹਾਸ,

ਕਿੰਝ ਪਾਵਾਂ ਮੈਂ ਇਸ ਦੀ ਹਾਥ

----

ਅਦਭੁਤ ਅਤੇ ਅਨੋਖਾ ਹਾਂ ਮੈਂ,

ਜਾਂ ਫ਼ਿਰ ਨਜ਼ਰ ਦਾ ਧੋਖਾ ਹਾਂ ਮੈਂ

ਅਕਲਮੰਦ ਤੇ ਸਿਆਣਾ ਸਮਝਾਂ,

ਅੰਦਰੋਂ ਅਕਲ ਦਾ ਥੋਥਾ ਹਾਂ ਮੈਂ

ਕਿਸ ਕਰਤੂਤ ਦਾ ਮਾਲਕ ਬਣਕੇ,

ਕਿਹੜਾ ਕਰਮ ਵਿਗੋਚਾ ਹਾਂ ਮੈਂ

ਕਿਸ ਕਸਵੱਟੀ ਉੱਤੇ ਚੜ੍ਹ ਕੇ,

ਪਰਖ ਸਕਾਂ ਮੈਂ ਅਪਣਾ ਗਿਆਤ

ਕਿਹੜਾ ਹੈ ਮੇਰਾ ਇਤਿਹਾਸ,

ਕਿੰਝ ਪਾਵਾਂ ਮੈਂ ਇਸ ਦੀ ਹਾਥ

----

ਕਿਸ ਕਿਣਕੇ ਤੋਂ ਮੋਤੀ ਬਣਿਆ,

ਕਿੰਝ ਹੋਇਆ ਇਸ ਦਾ ਆਗਾਜ਼

ਕਿਹੜਾ ਹੈ ਮੇਰਾ ਇਤਿਹਾਸ,

ਕਿੰਝ ਪਾਵਾਂ ਮੈਂ ਇਸ ਦੀ ਹਾਥ


1 comment:

ਤਨਦੀਪ 'ਤਮੰਨਾ' said...

ਸਤਿਕਾਰਤ ਕੁੰਦਰਾ ਸਾਹਿਬ! ਨਜ਼ਮ ਬਹੁਤ ਹੀ ਖ਼ੂਬਸੂਰਤ ਹੈ। ਮੁਬਾਰਕਾਂ ਕਬੂਲ ਕਰੋ!
ਕਿਸ ਧਰਤੀ ਦਾ ਕੀੜਾ ਹਾਂ ਮੈਂ,

ਜੰਮਣ ਮਰਨ ਦੀ ਪੀੜਾ ਹਾਂ ਮੈਂ।

ਕਿਸ ਦੀ ਕੁੱਖ ਚੋਂ ਪਹਿਲਾਂ ਜੰਮਿਆ,

ਨਿਰੰਕੁਸ਼ ਨਿਰਜਿੰਦ ਜਿਉੜਾ ਹਾਂ ਮੈਂ।

ਪ੍ਰਾਕਿਰਤੀ ਦੇ ਕਿਹੜੇ ਪੱਖ ਦੀ,

ਅਦਭੁਤ, ਅਚਰਜ ਕ੍ਰੀੜਾ ਹਾਂ ਮੈਂ।

ਕਿਸ ਅੰਸ਼ ਤੋਂ ਪੈਦਾ ਹੋਇਆ,

ਮੇਰਾ ਵੰਸ਼ ਤੇ ਮੇਰਾ ਬਾਪ।

ਕਿਹੜਾ ਹੈ ਮੇਰਾ ਇਤਿਹਾਸ,

ਕਿੰਝ ਪਾਵਾਂ ਮੈਂ ਇਸ ਦੀ ਹਾਥ।
---
ਝੱਖੜ ਅੱਗੇ ਡਟ ਜਾਂਦਾ ਹਾਂ,

ਮਾਰੂਥਲਾਂ ਵਿੱਚ ਗੱਡ ਜਾਂਦਾ ਹਾਂ।

ਪਰਬਤ ਨਾਲ ਹਾਂ ਮੱਥਾ ਲਾਂਦਾ,

ਪਲ ਵਿੱਚ ਮੋਮ ਵੀ ਬਣ ਜਾਂਦਾ ਹਾਂ।

ਹਉਮੈ ਦੇ ਕਦੀ ਮੋਢੇ ਚੜ੍ਹ ਕੇ,

ਦੁਨੀਆ ਭਸਮ ਵੀ ਕਰ ਜਾਂਦਾ ਹਾਂ।

ਪਰ ਜੇ ਸਾਹ ਨਾ ਅਗਲਾ ਆਵੇ,

ਰੂਹ ਛੱਡ ਜਾਵੇ ਮੇਰਾ ਸਾਥ।

ਕਿਹੜਾ ਹੈ ਮੇਰਾ ਇਤਿਹਾਸ,

ਕਿੰਝ ਪਾਵਾਂ ਮੈਂ ਇਸ ਦੀ ਹਾਥ।

----

ਬਣਦਾ, ਟੁੱਟਦਾ, ਫ਼ਿਰ ਬਣਦਾ ਹਾਂ,

ਕਿੰਨੇ ਦਰਦ ਤੇ ਦੁੱਖ ਜਰਦਾ ਹਾਂ।

ਕਿਹੜੇ ਬਾਪ ਦੀ ਫੜਾਂ ਡੰਗੋਰੀ,

ਕਿਸ ਦਾ ਨਾਂ ਰੌਸ਼ਨ ਕਰਦਾ ਹਾਂ।

ਭੰਗੂੜੇ ਦੇ ਕਦੀ ਹੂਟੇ ਲੈਕੇ,

ਕਿਸ ਕਿਸ ਗੋਦ ਦਾ ਸੁੱਖ ਬਣਦਾ ਹਾਂ,

ਕਿਹੜੀ ਮਾਂ ਨੇ ਕਿਹੜੇ ਵੇਲੇ,

ਕਿੰਝ ਹੰਢਾਇਆ ਮੇਰਾ ਸੰਤਾਪ।

ਕਿਹੜਾ ਹੈ ਮੇਰਾ ਇਤਿਹਾਸ,

ਕਿੰਝ ਪਾਵਾਂ ਮੈਂ ਇਸ ਦੀ ਹਾਥ।

ਬਹੁਤ ਖ਼ੂਬ! ਕਮਾਲ ਦੀ ਨਜ਼ਮ ਹੈ! ਐਹੋ ਜਿਹੀਆਂ ਸੋਹਣੀਆਂ ਨਜ਼ਮਾਂ ਨਾਲ਼ ਸ਼ਿਰਕਤ ਕਰਦੇ ਰਹਿਣਾ।
ਤਮੰਨਾ