ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Wednesday, January 7, 2009

ਉਲਫ਼ਤ ਬਾਜਵਾ - ਮਾਡਰਨ ਗ਼ਜ਼ਲ

ਦੋਸਤੋ! ਮਰਹੂਮ ਜਨਾਬ ਉਲਫ਼ਤ ਬਾਜਵਾ ਜੀ ਦੀ ਖ਼ੂਬਸੂਰਤ ਗ਼ਜ਼ਲਗੋਈ ਦਾ ਇੱਕ ਨਵੇਕਲ਼ਾ ਰੰਗ ਹਾਜ਼ਰ ਹੈ। ਇਹ ਗ਼ਜ਼ਲ ਵੀ ਸਤਿਕਾਰ ਲੇਖਕ ਸੁਰਿੰਦਰ ਸੋਹਲ ਨੇ ਆਰਿਫ਼ ਗੋਬਿੰਦਪੁਰੀ ਜੀ ਦੇ ਸਹਿਯੋਗ ਨਾਲ਼ ਭੇਜੀ ਸੀ। ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ।

ਮਾਡਰਨ ਗ਼ਜ਼ਲ

ਬੁਰਾ ਕੀਤਾ ਜੋ ਸਿੱਖ ਹੋ ਕੇ ਵੀ ਤੂੰ ਰਗੜਾ ਲਈ ਦਾੜ੍ਹੀ

ਬਜ਼ੁਰਗਾਂ ਦਾ ਤੂੰ ਨੱਕ ਵੱਢਿਆ ਜੋ ਫਿਰ ਵਢਵਾ ਲਈ ਦਾੜ੍ਹੀ

----

ਕਬੀਲਾ ਬਾਜਵਾ ਤੇਰਾ, ਤੇਰੇ ਵਿਚ ਖ਼ੂਨ ਜੱਟਾਂ ਦਾ,

ਕਟਾਉਂਦਾ ਧੌਣ ਇਸ ਨਾਲੋਂ ਜੋ ਤੂੰ ਕਟਵਾ ਲਈ ਦਾੜ੍ਹੀ

----

ਕੁਲੱਛਣੀ ਨਾਰ ਨੂੰ ਬਾਜ਼ਾਰ ਵਿਚ ਸਮਝਾ ਕੇ ਮੂਰਖ ਨੇ,

ਗਵਾਈ ਪੱਤ ਲੋਕਾਂ ਸਾਹਮਣੇ ਪੁਟਵਾ ਲਈ ਦਾੜ੍ਹੀ

----

ਪਟੇ ਮੌਰਾਂ ਤੇ ਗਭਰੂ ਦੇ ਭੁਲੇਖਾ ਪਾਉਣ ਨੱਢੀ ਦਾ,

ਦਵੱਲੇ ਮੂੰਹ ਤੇ ਸੁੱਥਣ ਵਾਂਗਰਾਂ ਲਟਕਾ ਲਈ ਦਾੜ੍ਹੀ

----

ਹਜਾਮਤ ਓਸ ਦੀ ਕੀਤੀ ਮੁਹੱਬਤ ਵਿਚ ਹਸੀਨਾਂ ਨੇ,

ਪਤਾ ਲੱਗਾ ਜਦੋਂ ਬਾਬੂ ਹੁਰਾਂ ਮਨਵਾ ਲਈ ਦਾੜ੍ਹੀ

----

ਸਿਆਹ ਕਰਤੂਤ ਦੇ ਰਾਹ ਵਿਚ ਰੁਕਾਵਟ ਵਾਲ ਬੱਸੇ ਸਨ,

ਫਿਰਾ ਕੇ ਲੁੱਕ ਜੀ. ਟੀ. ਰੋਡ ਮੈਂ ਬਣਵਾ ਲਈ ਦਾੜ੍ਹੀ

----

ਖ਼ੁਦਾ ਨੇ ਭੇਜੀਆਂ ਖ਼ੋਦੇ ਨੂੰ ਚੀਜ਼ਾਂ ਗਿਣ ਗਿਣਾ ਕੇ ਸਭ,

ਬੁਰੇ ਨੇ ਡਾਕ ਵਾਲੇ ਰਾਹ ਚੋਂ ਖਿਸਕਾ ਲਈ ਦਾੜ੍ਹੀ

----

ਕਿਹਾ ਇਕ ਮੇਮ ਨੇ ਹੱਸ ਜਦੋਂ ਡੀਅਰਪੰਜਾਬੀ ਨੂੰ,

ਮੁਨਾਇਆ ਸਿਰ ਜਹਾਜ਼ੋਂ ਲਹਿੰਦਿਆਂ ਰਗੜਾ ਲਈ ਦਾੜ੍ਹੀ

----

ਕਰਾ ਕੇ ਸ਼ੇਵ, ਲਵ ਮੈਰਿਜ ਕਰਾਈ ਛੱਡ ਗਈ ਗੋਰੀ,

ਬਿਗਾਨੀ ਸ਼ਾਹ ਤੇ ਮੁੱਛਾਂ ਮੁੰਨ ਕੇ ਮੁਨਵਾ ਲਈ ਦਾੜ੍ਹੀ

----

ਹਯਾ ਹੁੰਦੀ ਸੀ ਉਲਫ਼ਤਦਾੜ੍ਹੀਆਂ ਦੀ ਔਰਤਾਂ ਨੂੰ ਪਰ,

ਉਠਾਏ ਘੁੰਡ ਨਾਰਾਂ ਨੇ ਨਰਾਂ ਰਗੜਾ ਲਈ ਦਾੜ੍ਹੀ

2 comments:

ਤਨਦੀਪ 'ਤਮੰਨਾ' said...

ਬੇਟੀ ਜੀ, ਬਾਜਵਾ ਜੀ ਦੀ ਇਹ ਗ਼ਜ਼ਲ ਮੈਨੂੰ ਬਹੁਤ ਪਸੰਦ ਆਈ। ਮੈਨੂੰ ਈਮੇਲ 'ਚ ਭੇਜ ਦਿਓ।
ਅੰਕਲ
ਗਿਆਨੀ ਸੰਤੋਖ ਸਿੰਘ ਆਸਟ੍ਰੇਲੀਆ
=========
ਸ਼ੁਕਰੀਆ ਅੰਕਲ ਜੀ। ਤੁਹਾਡਾ ਹੁਕਮ ਸਿਰ ਮੱਥੇ!
ਤਮੰਨਾ

ਤਨਦੀਪ 'ਤਮੰਨਾ' said...

ਮਰਹੂਮ ਬਾਜਵਾ ਸਾਹਿਬ ਦੀ ਕਲਮ ਦਾ ਇੱਕ ਵੱਖਰਾ ਰੰਗ ਮਾਨਣ ਨੂੰ ਮਿਲ਼ਿਆ ਇਸ ਗ਼ਜ਼ਲ 'ਚ...ਮੈਂ ਸੋਹਲ ਸਾਹਿਬ ਤੇ ਗੋਬਿੰਦਪੁਰੀ ਜੀ ਦੀ ਬੇਹੱਦ ਸ਼ੁਕਰਗੁਜ਼ਾਰ ਹਾਂ ਜਿਨ੍ਹਾਂ ਦੇ ਸਹਿਯੋਗ ਕਰਕੇ ਇਹ ਆਰਸੀ ਦੇ ਪਾਠਕਾਂ ਤੱਕ ਪਹੁੰਚੀ। ਸਾਰੀ ਗ਼ਜ਼ਲ ਹੀ ਕਮਾਲ ਹੈ..ਪਰ ਆਹ ਸ਼ਿਅਰ ਮੈਨੂੰ ਬਹੁਤ ਪਸੰਦ ਆਏ...
ਬੁਰਾ ਕੀਤਾ ਜੋ ਸਿੱਖ ਹੋ ਕੇ ਵੀ ਤੂੰ ਰਗੜਾ ਲਈ ਦਾੜ੍ਹੀ।

ਬਜ਼ੁਰਗਾਂ ਦਾ ਤੂੰ ਨੱਕ ਵੱਢਿਆ ਜੋ ਫਿਰ ਵਢਵਾ ਲਈ ਦਾੜ੍ਹੀ।

----

ਕਬੀਲਾ ਬਾਜਵਾ ਤੇਰਾ, ਤੇਰੇ ਵਿਚ ਖ਼ੂਨ ਜੱਟਾਂ ਦਾ,

ਕਟਾਉਂਦਾ ਧੌਣ ਇਸ ਨਾਲੋਂ ਜੋ ਤੂੰ ਕਟਵਾ ਲਈ ਦਾੜ੍ਹੀ।

----

ਕੁਲੱਛਣੀ ਨਾਰ ਨੂੰ ਬਾਜ਼ਾਰ ਵਿਚ ਸਮਝਾ ਕੇ ਮੂਰਖ ਨੇ,

ਗਵਾਈ ਪੱਤ ਲੋਕਾਂ ਸਾਹਮਣੇ ਪੁਟਵਾ ਲਈ ਦਾੜ੍ਹੀ।
-----
ਸਿਆਹ ਕਰਤੂਤ ਦੇ ਰਾਹ ਵਿਚ ਰੁਕਾਵਟ ਵਾਲ ਬੱਸੇ ਸਨ,

ਫਿਰਾ ਕੇ ਲੁੱਕ ਜੀ. ਟੀ. ਰੋਡ ਮੈਂ ਬਣਵਾ ਲਈ ਦਾੜ੍ਹੀ।

----

ਖ਼ੁਦਾ ਨੇ ਭੇਜੀਆਂ ਖ਼ੋਦੇ ਨੂੰ ਚੀਜ਼ਾਂ ਗਿਣ ਗਿਣਾ ਕੇ ਸਭ,

ਬੁਰੇ ਨੇ ਡਾਕ ਵਾਲੇ ਰਾਹ ’ਚੋਂ ਖਿਸਕਾ ਲਈ ਦਾੜ੍ਹੀ।

----

ਕਿਹਾ ਇਕ ਮੇਮ ਨੇ ਹੱਸ ਜਦੋਂ ‘ਡੀਅਰ’ ਪੰਜਾਬੀ ਨੂੰ,

ਮੁਨਾਇਆ ਸਿਰ ਜਹਾਜ਼ੋਂ ਲਹਿੰਦਿਆਂ ਰਗੜਾ ਲਈ ਦਾੜ੍ਹੀ।

----

ਕਰਾ ਕੇ ਸ਼ੇਵ, ਲਵ ਮੈਰਿਜ ਕਰਾਈ ਛੱਡ ਗਈ ਗੋਰੀ,

ਬਿਗਾਨੀ ਸ਼ਾਹ ’ਤੇ ਮੁੱਛਾਂ ਮੁੰਨ ਕੇ ਮੁਨਵਾ ਲਈ ਦਾੜ੍ਹੀ।

ਬਹੁਤ ਖ਼ੂਬ! ਬਾਜਵਾ ਜੀ ਦੀ ਕਲਮ ਨੂੰ ਸਲਾਮ!

ਤਮੰਨਾ