ਗ਼ਜ਼ਲ
ਮੈਂ ਜਿਸਦੇ ਦਿਲ ‘ਚ, ਖ਼ਿਆਲਾਂ ‘ਚ ਹਾਂ ਵਫ਼ਾ ਵਾਂਗੂੰ।
ਉਹ ਮੇਰੇ ਸਾਹਾਂ ‘ਚ ਰਚ-ਬਸ ਗਿਐ ਹਵਾ ਵਾਂਗੂੰ।
----
ਮਹਿਕਦੇ ਬੋਲਾਂ ਦਾ ਮਾਖਿਓਂ ਵੀ ਮੈਂ ਹੀ ਚੱਖਿਆ ਸੀ,
ਤੇ ਚੁੱਪ ਦਾ ਜ਼ਹਿਰ ਵੀ, ਮੈਂ ਪੀ ਰਿਹਾਂ ਦਵਾ ਵਾਂਗੂੰ।
----
ਮੈਂ ਤੈਨੂੰ ਆਖਿਆ ਸੀ ਕੁਝ ਤੇ ਤੂੰ ਨਹੀਂ ਸੁਣਿਆ,
ਅਸਾਡੇ ਵਿਚ, ਕੋਈ ਸ਼ੈਅ ਤਾਂ ਹੈ ਖ਼ਲਾ ਵਾਗੂੰ।
----
ਜ਼ਹਿਨ ‘ਚ ਵਸਲ ਦਾ ਨਿੱਘ ਇੰਞ ਘੁਲ਼ ਗਿਆ ਹੈ ‘ਕੰਵਰ’,
ਮੈਂ ਤੇਰੇ ਹਿਜਰ ਦੇ ਪਲ ਵੀ ਹੰਢਾਏ ਚਾਅ ਵਾਂਗੂੰ।
1 comment:
Marhoom Chauhan sahib di shayri kalpana te ytharath da sikhar hundi hai.Main uhna di pustak Jangle wich Sham parhi hai jo is gall di gwaah hai.Tandeep ji,tusi ih ghazlaan chhaap ke achha kam kita hai,ho sake taan kujh hor ghazlaan publish karna ji..........
-Rajinderjeet
Post a Comment