ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, January 4, 2009

ਦਰਸ਼ਨ ਦਰਵੇਸ਼ - ਨਜ਼ਮ

ਧੁੱਪ ਤੋਂ ਪੁੱਛਕੇ ਲਿਖੀ ਇੱਕ ਨਜ਼ਮ

ਨਜ਼ਮ

ਅਸੀਂ ਤਾਂ

ਪਾਣੀ ਚ.....

ਕੰਬਦੇ ਪਰਛਾਵਿਆਂ ਵਰਗੇ ਹਾਂ

ਜੋ ਹੁਣੇ ਹੀ

ਗੱਲਵਕੜੀ ਚ ਸਨ

ਮੁਸਕਰਾਉਂਦੇ ਸਨ

ਡੀਟੀਆਂ ਚਲਾਉਂਦੇ ਸਨ

ਹੁਣੇ ਹੀ ਮਰ ਜਾਣਗੇ

---

ਰੇਤ ਵੀ ਨਹੀਂ ਦਿਸੇਗੀ

ਰਾਖ਼ ਵੀ ਨਹੀਂ ਮਿਲੇਗੀ

ਕਿਨਾਰਾ ਵੀ ਨਹੀਂ ਹੋਏਗਾ

ਤੇ ਪਾਣੀ

ਜੀਅ ਭਰ ਭਰ ਕੇ ਰੋਏਗਾ

----

ਅਸੀਂ ਤਾਂ

ਤਾਰਿਆਂ ਦੇ ਜਨਮ ਵਰਗੇ ਹਾਂ

ਉਡੀਕਦਿਆਂ

ਦਿਨ ਬਿਤਾ ਦਿੰਦੇ

ਜਾਗਦਿਆਂ

ਰਾਤ ਲੰਘਾ ਦਿੰਦੇ

ਨੀਂਦ ਤਾਂ ਸਾਡੀ ਕਦੋਂ ਦੀ

ਕੰਜਕਾਂ ਦੇ

ਹਾਸਿਆਂ, ਛਲਾਵਿਆਂ

ਦਰਦਾਂ, ਉਦਾਸੀਆਂ ਨੇ

ਖੋਹ ਲਈ

---

ਅਸੀਂ ਤਾਂ

ਉੱਡਦੀ ਹੋਈ ਰੇਤ ਦਾ

ਨਸੀਬ ਹਾਂ

ਕੰਬਖ਼ਤ-

ਪਹਿਲਾਂ ਤਾਂ

ਬਿਗਾਨੇ ਚਿਹਰਿਆਂ ਤੇ

ਜਾ ਉਤਰਦੇ ਆਂ

ਫਿਰ ਅਗਲਾ

ਪਹਿਲਾਂ ਸਾਨੂੰ

ਰੁਮਾਲ ਨਾਲ ਝਾੜ ਦਿੰਦਾ

ਫਿਰ

ਪਾਣੀ ਨਾਲ

ਚਿਹਰਾ ਧੋਂਦਾ ਹੋਇਆ

ਹੱਥਾਂ ਚੋਂ

ਆਪਣਾ ਸੁਹੱਪਣ

ਤੱਕਣ ਲੱਗ ਪੈਂਦਾ

---

ਅਸੀਂ ਤਾਂ

ਸਫ਼ਿਆਂ ਚ ਲਿਖੇ

ਇਤਿਹਾਸ ਜਿਹੇ ਹਾਂ

ਜਿਨ੍ਹਾਂ ਨੂੰ

ਉਦੋਂ ਹੀ ਪੜ੍ਹਿਆ ਜਾਂਦਾ

ਜਦੋਂ

ਸ਼ਰਧਾਂਜਲੀਆਂ ਦੀ

ਰੁੱਤ ਆਉਂਦੀ

ਤੇ ਜਾਂ

ਕੁਰਸੀਆਂ ਦੇ

ਜਸ਼ਨਾਂ ਦੇ ਦਿਨ ਹੁੰਦੇ

---

ਅਸੀਂ ਤਾਂ

ਧੁੱਪ ਚ ਲਿਖੀ

ਨਜ਼ਮ ਵਰਗੇ ਹਾਂ

ਜਿੰਨਾਂ ਨੂੰ

ਸ਼ਾਇਰ ਲਿਖ ਤਾਂ ਸਕਦਾ

ਤੇ ਤੁਸੀਂ

ਉਹਨਾਂ ਨੂੰ

ਛਾਵੇਂ ਬਹਿਕੇ

ਪੜ੍ਹ ਵੀ ਨਹੀਂ ਸਕਦੇ!

6 comments:

Gurinderjit Singh said...

ਅਸੀਂ ਤਾਂ –

ਸਫ਼ਿਆਂ ‘ਚ ਲਿਖੇ

ਇਤਿਹਾਸ ਜਿਹੇ ਹਾਂ

ਜਿਨ੍ਹਾਂ ਨੂੰ

ਉਦੋਂ ਹੀ ਪੜ੍ਹਿਆ ਜਾਂਦਾ

ਜਦੋਂ –

ਸ਼ਰਧਾਂਜਲੀਆਂ ਦੀ

ਰੁੱਤ ਆਉਂਦੀ

ਤੇ ਜਾਂ –

ਕੁਰਸੀਆਂ ਦੇ

ਜਸ਼ਨਾਂ ਦੇ ਦਿਨ ਹੁੰਦੇ

Shame, we are really selfish. WE sell bhagat singh, Guru Pir, jodhe.. in market for our own benefit.
Bahut sohna chitreya..

ਤਨਦੀਪ 'ਤਮੰਨਾ' said...

ਦਰਵੇਸ਼ ਜੀ..ਇਸ ਨਜ਼ਮ ਨੂੰ ਪੜ੍ਹ ਕੇ ਭਾਵੁਕਤਾ ਦੇ ਓਹੀ ਅਹਿਸਾਸ ਹੋਏ ਨੇ, ਜਿਨ੍ਹਾਂ ਨਾਲ਼ ਇਸਨੂੰ ਲਿਖਿਆ ਗਿਆ ਹੈ...
ਅਸੀਂ ਤਾਂ

ਪਾਣੀ ‘ਚ.....

ਕੰਬਦੇ ਪਰਛਾਵਿਆਂ ਵਰਗੇ ਹਾਂ

ਜੋ ਹੁਣੇ ਹੀ

ਗੱਲਵਕੜੀ ‘ਚ ਸਨ

ਮੁਸਕਰਾਉਂਦੇ ਸਨ

ਡੀਟੀਆਂ ਚਲਾਉਂਦੇ ਸਨ

ਹੁਣੇ ਹੀ ਮਰ ਜਾਣਗੇ

ਇਸਦਾ ਜਵਾਬ ਮੈਂ ਨਜ਼ਮ 'ਚ ਸ਼ਾਇਦ ਕਦੇ ਲਿਖ ਸਕਾਂ...ਉਂਝ ਤਾ ਕੁੱਝ ਵੀ ਲਿਖਿਆ ਨਹੀਂ ਜਾਂਦਾ...ਏਨੀ ਖ਼ੂਬਸੂਰਤ ਨਜ਼ਮ ਦਾ ਸ਼ੁਕਰੀਆ ਪ੍ਰਿੰ: ਤਖ਼ਤ ਸਿੰਘ ਜੀ ਦੇ ਇੱਕ ਸ਼ਿਅਰ ਨਾਲ਼ ਕਰ ਰਹੀ ਹਾਂ...

"ਕੜਕਦੀ ਧੁੱਪੇ ਅਸੀਂ ਸ਼ਬਦਾਂ ਦੀ ਤੱਤੀ ਰੇਤ 'ਤੇ
ਜਦ ਟੁਰੇ, ਏਦਾਂ ਟੁਰੇ, ਜੀਭਾਂ ਤੇ ਛਾਲੇ ਪੈ ਗਏ।
---
ਦੀਵਿਆਂ ਵਾਂਗ ਲਟਾ-ਲਟ ਬਲ਼ ਕੇ ਪਛਤਾਏ ਬਹੁਤ,
ਮਿਥ ਕੇ ਜਦ ਸਾਡੇ ਹੀ ਪਿੱਛੇ ਪਹੁ-ਫੁਟਾਲੇ ਪੈ ਗਏ।"

ਤੁਹਾਨੂੰ, ਤੁਹਾਡੀ ਕਲਮ ਨੂੰ ਇੱਕ ਵਾਰ ਫੇਰ ਸਲਾਮ!
ਤਮੰਨਾ

ਤਨਦੀਪ 'ਤਮੰਨਾ' said...

ਦਰਵੇਸ਼ ਜੀ ਦੀ ਕਵਿਤਾ ਬਹੁਤ ਹੀ ਸੋਹਣੀ ਹੈ। ਇਹਨਾਂ ਸਤਰਾਂ ਨੇ ਹੰਝੂਆਂ ਦਾ ਹੜ੍ਹ ਲੈ ਆਂਦਾ...
ਅਸੀਂ ਤਾਂ

ਧੁੱਪ ‘ਚ ਲਿਖੀ

ਨਜ਼ਮ ਵਰਗੇ ਹਾਂ

ਜਿੰਨਾਂ ਨੂੰ

ਸ਼ਾਇਰ ਲਿਖ ਤਾਂ ਸਕਦਾ

ਤੇ ਤੁਸੀਂ

ਉਹਨਾਂ ਨੂੰ

ਛਾਵੇਂ ਬਹਿਕੇ

ਪੜ੍ਹ ਵੀ ਨਹੀਂ ਸਕਦੇ!

ਨਰਿੰਦਰਜੀਤ ਸਿੰਘ
ਯੂ.ਐੱਸ.ਏ.
============
ਸ਼ੁਕਰੀਆ ਨਰਿੰਦਰ ਜੀ।
ਤਮੰਨਾ

ਤਨਦੀਪ 'ਤਮੰਨਾ' said...

ਦਰਵੇਸ਼ ਜੀ ਦੀਆਂ ਨਜ਼ਮਾਂ ਨੇਰ੍ਹਿਆਂ 'ਚ ਸੂਰਜ ਚੜ੍ਹਾ ਦਿੰਦੀਆਂ ਹਨ। ਇਹਨਾਂ ਨਜ਼ਮਾਂ ਦਾ ਸ਼ਬਦ-ਸ਼ਬਦ ਤ੍ਰਿਹਾਇਆ ਜਾਪਦਾ ਹੈ। ਉਹਨਾਂ ਨੂੰ ਮੁਬਾਰਕਾਂ।

ਸਿਮਰਜੀਤ ਕੰਗ
ਯੂ.ਕੇ.
============
ਸ਼ੁਕਰੀਆ ਕੰਗ ਸਾਹਿਬ! ਫੇਰੀ ਪਾਉਂਦੇ ਰਿਹਾ ਕਰੋ।
ਤਮੰਨਾ

ਤਨਦੀਪ 'ਤਮੰਨਾ' said...

ਤਨਦੀਪ ਬੀਬਾ! ਮੈਨੂੰ ਆਰਸੀ ਦਾ ਲਿੰਕ ਆਪਣੇ ਦੋਸਤ ਤੋਂ ਮਿਲ਼ਿਆ ਹੈ, ਮੈਂ ਚੰਗੇ ਸਾਹਿਤ ਦਾ ਦੀਵਾਨਾ ਹਾਂ। ਦਰਸ਼ਨ ਦਰਵੇਸ਼ ਦੀਆਂ ਸਾਰੀਆ ਨਜ਼ਮਾਂ ਬਹੁਤ ਵਧੀਆ ਹੁੰਦੀਆਂ ਹਨ। ਉਹਨਾਂ ਨੂੰ ਵਧਾਈਆਂ।
ਅਸੀਂ ਤਾਂ

ਉੱਡਦੀ ਹੋਈ ਰੇਤ ਦਾ

ਨਸੀਬ ਹਾਂ

ਕੰਬਖ਼ਤ-

ਪਹਿਲਾਂ ਤਾਂ

ਬਿਗਾਨੇ ਚਿਹਰਿਆਂ ‘ਤੇ

ਜਾ ਉਤਰਦੇ ਆਂ

ਫਿਰ ਅਗਲਾ

ਪਹਿਲਾਂ ਸਾਨੂੰ

ਰੁਮਾਲ ਨਾਲ ਝਾੜ ਦਿੰਦਾ

ਫਿਰ

ਪਾਣੀ ਨਾਲ

ਚਿਹਰਾ ਧੋਂਦਾ ਹੋਇਆ

ਹੱਥਾਂ ‘ਚੋਂ

ਆਪਣਾ ਸੁਹੱਪਣ

ਤੱਕਣ ਲੱਗ ਪੈਂਦਾ

ਸੁਰਿੰਦਰ ਸਿੰਘ ਬੱਲ੍ਹ
ਕੈਨੇਡਾ
===============
ਮੇਲ ਕਰਨ ਲਈ ਬਹੁਤ-ਬਹੁਤ ਸ਼ੁਕਰੀਆ ਬੱਲ੍ਹ ਸਾਹਿਬ! ਫੇਰੀ ਪਾਉਂਦੇ ਰਹਿਣਾ।
ਤਮੰਨਾ

ਤਨਦੀਪ 'ਤਮੰਨਾ' said...

ਬਾਈ ਦਰਵੇਸ਼ ਜੀ! ਮੈਂ ਤਾਂ ਤੁਹਾਡਾ ਪੱਕਾ ਪਾਠਕ ਬਣ ਗਿਆ ਹਾਂ। ਉਡੀਕੀਦਾ , ਕਦ ਤਮੰਨਾ ਜੀ ਕੁਝ ਨਵਾਂ ਪੋਸਟ ਕਰਨਗੇ। ਐਨਾ ਦਰਦ ਕਿੱਥੋਂ ਆ ਗਿਆ ਤੁਹਾਡੀਆਂ ਲਿਖਤਾਂ 'ਚ?

ਮਨਧੀਰ ਭੁੱਲਰ
ਕੈਨੇਡਾ
=======
ਸ਼ੁਕਰੀਆ ਮਨਧੀਰ ਜੀ!

ਤਮੰਨਾ