ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, January 11, 2009

ਰਵਿੰਦਰ ਰਵੀ - ਨਜ਼ਮ

ਦੋਸਤੋ! ਅੱਜ ਇਹ ਗੱਲ ਸਾਂਝੀ ਕਰਦਿਆਂ ਮੇਰੀ ਖ਼ੁਸ਼ੀ ਦੀ ਕੋਈ ਸੀਮਾ ਨਹੀਂ ਕਿ 1975 ਤੋਂ ਕੈਨੇਡਾ ਵਸਦੇ ਪੰਜਾਬੀ ਦੇ ਸਿਰਮੌਰ ਲੇਖਕ ਸਤਿਕਾਰਤ ਰਵਿੰਦਰ ਰਵੀ ਜੀ ਨੇ ਆਪਣੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਭੇਜ ਕੇ ਅੱਜ ਦਾ ਦਿਨ ਸੁਨਹਿਰੀ ਬਣਾ ਆਰਸੀ ਦੇ ਪੰਨਿਆਂ ਤੇ ਇੱਕ ਸੰਦਲ਼ੀ ਸੂਰਜ ਉੱਕਰ ਦਿੱਤਾ ਹੈ....ਚੰਦਨ ਦਾ ਬੂਟਾ ਲਾ ਦਿੱਤਾ ਹੈ..ਜਿਸਦੀ ਮਹਿਕ ਨਾਲ਼ ਅਸੀਂ ਸਾਰੇ ਸਰੂਰੇ ਗਏ ਹਾਂ। 1960 ਤੋਂ ਹੁਣ ਤੱਕ ਸਾਹਿਤਕ ਖੇਤਰ ਚ ਕਾਰਜਸ਼ੀਲ ਤੇ ਵੱਖਰੀ ਲਿਖਣ-ਸ਼ੈਲੀ ਨਾਲ਼ ਉੱਚਾ-ਸੁੱਚਾ ਮੁਕਾਮ ਬਣਾਉਂਣ ਵਾਲ਼ੇ ਇਸ ਲੇਖਕ ਲਈ ਇਸ ਤੋਂ ਵੱਧ ਮਾਣ ਵਾਲ਼ੀ ਗੱਲ ਕੀ ਹੋਊ ਕਿ ਉਹਨਾਂ ਦੀਆਂ ਕਿਤਾਬਾਂ ਇਸ ਵੇਲ਼ੇ ਪੰਜਾਬ ਦੀਆਂ ਚਾਰੇ ਯੂਨੀਵਰਸਿਟੀਆਂ ਚ ਪਾਠ-ਪੁਸਤਕਾਂ ਦੇ ਤੌਰ ਸਿਲੇਬਸ ਚ ਪੜਾਈਆਂ ਜਾ ਰਹੀਆਂ ਹਨ।

ਸਤਿਕਾਰਤ ਲੇਖਕ ਸੁਖਿੰਦਰ ਜੀ ਅਨੁਸਾਰ ਰਵੀ ਸਾਹਿਬ ਦਾ ਲਿਖਤ ਚ ਨਿੱਤ ਨਵੇਂ ਪ੍ਰਯੋਗ ਕਰਨਾ, ਸਾਹਿਤ ਨੂੰ ਬਦਲ਼ਦੇ ਵਕਤ ਅਨੁਸਾਰ ਢਾਲ਼ਣਾ ਹੈ...ਪਿਛਲੇ ਪੰਜ ਦਹਾਕਿਆਂ ਤੋਂ ਪੰਜਾਬੀ ਸਾਹਿਤ ਜਗਤ ਵਿੱਚ ਚਰਚਿਤ ਹੈ। ਉਹ ਬਹੁ-ਪੱਖੀ ਲੇਖਕ ਹੈ। ਕੈਨੇਡੀਅਨ ਪੰਜਾਬੀ ਲੇਖਕਾਂ ਵਿੱਚੋਂ, ਸ਼ਾਇਦ, ਉਹ ਇੱਕੋ ਇੱਕ ਅਜਿਹਾ ਪੰਜਾਬੀ ਲੇਖਕ ਹੈ ਜਿਸ ਦੀਆਂ ਰਚਨਾਵਾਂ ਬਾਰੇ ਤਕਰੀਬਨ ਹਰ ਨਾਮਵਰ ਪੰਜਾਬੀ ਆਲੋਚਕ ਨੇ ਆਪਣੇ ਵਿਚਾਰ ਜ਼ਾਹਿਰ ਕੀਤੇ ਹਨ। ਹਵਾ ਦੇ ਬੁੱਲ੍ਹੇ ਵਾਂਗ ਜਦੋਂ ਵੀ ਕੋਈ ਘਟਨਾ ਉਸਦੇ ਮਨ ਦੇ ਦਰਵਾਜ਼ਿਆਂ ਉੱਤੇ ਦਸਤਕ ਦਿੰਦੀ ਹੈ ਜਾਂ ਹਵਾ ਦੇ ਝੋਂਕੇ ਵਾਂਗ ਉਸਦੇ ਬਦਨ ਨੂੰ ਖਹਿ ਕੇ ਉਸਦੇ ਨੇੜਿਉਂ ਲੰਘਦੀ ਹੈ ਤਾਂ ਰਵਿੰਦਰ ਰਵੀ ਇਸ ਮੌਕੇ ਨੂੰ ਗਵਾਉਂਦਾ ਨਹੀਂ। ਉਹ ਆਪਣੇ ਇਸ ਅਨੁਭਵ ਨੂੰ ਕਾਵਿ-ਪ੍ਰਕ੍ਰਿਆ ਵਿੱਚ ਢਾਲ਼ਕੇ ਇੱਕ ਨਵੀਂ ਕਾਵਿ-ਰਚਨਾ ਦੇ ਰੂਪ ਵਿੱਚ ਕੋਰੇ ਕਾਗਜ਼ ਦੇ ਪਿੰਡੇ ਉੱਤੇ ਅੱਖਰਾਂ ਦੇ ਰੂਪ ਵਿੱਚ ਉੱਕਰ ਦਿੰਦਾ ਹੈ।

ਦਸੰਬਰ 3, 2008 ਨੂੰ ਗੌਰਮਿੰਟ ਕਾਲਜ ਆਡੀਟੌਰੀਅਮ, ਚੰਡੀਗੜ੍ਹ ਵਿਖੇ ਉਹਨਾਂ ਦੁਆਰਾ ਲਿਖੇ ਨਾਟ-ਕਾਵਿ ਮਨ ਦੇ ਹਾਣੀ ਦਾ ਬੇਹੱਦ ਸਫ਼ਲ ਮੰਚਨ ਹੋ ਕੇ ਹਟਿਆ ਹੈ। ਪੰਜਾਬੀ ਸਾਹਿਤ ਅਕਾਦਮੀ ਆਡੀਟੋਰੀਅਮ ਨਵੀਂ ਦਿੱਲੀ ਵਿਚ ਫਰਵਰੀ 20, 2009 ਨੂੰ ਦੂਜੇ ਮੰਚਨ ਦੀ ਤਿਆਰੀ ਜੋਸ਼ੋ-ਖ਼ੋਰੋਸ਼ ਨਾਲ਼ ਚੱਲ ਰਹੀ ਹੈ।

ਰਵਿੰਦਰ ਰਵੀ ਜੀ ਰਚਿਤ ਕਿਤਾਬਾਂ ਚ ਕਾਵਿ-ਸੰਗ੍ਰਹਿ: ਛਾਵਾਂ ਤੇ ਪਰਛਾਵੇਂ(2007) ਦਿਲ ਦਰਿਆ ਸਮੁੰਦਰੋਂ ਡੂੰਘੇ’, ‘ਬੁੱਕਲ ਦੇ ਵਿੱਚ ਚੋਰ’, ‘ਬਿੰਦੂ’, ‘ਮੌਨ ਹਾਦਸੇ’, ‘ਦਿਲ ਟ੍ਰਾਂਸਪਲਾਂਟ ਤੋਂ ਬਾਅਦ’, ‘ਸ਼ਹਿਰ ਜੰਗਲੀ ਹੈ’, ‘ਮੇਰੇ ਮੌਸਮ ਦੀ ਵਾਰੀ’, ‘ ਜਲ ਭਰਮ ਜਲ’, ‘ ਚਿੱਟੇ ਕਾਲੇ ਧੱਬੇ’, ‘ਸੀਮਾ ਆਕਾਸ਼’, ‘ਸ਼ੀਸ਼ੇ ਤੇ ਦਸਤਕ’, ‘ਆਪਣੇ ਖਿਲਾਫ਼’, ‘ਸੂਰਜ ਤੇਰਾ ਮੇਰਾ’, ‘ਗੰਢਾਂ’, ‘ਸ਼ਬਦੋਂ ਪਾਰਅਤੇ ਪੱਤਰ ਤੇ ਦਰਿਆਸ਼ਾਮਲ ਹਨ।

ਕੱਲ੍ਹ ਰਵੀ ਸਾਹਿਬ ਨੇ ਫੋਨ ਤੇ ਆਰਸੀ ਦੇ ਸਾਹਿਤਕ ਉੱਦਮਾਂ ਦੀ ਬਹੁਤ ਸ਼ਲਾਘਾ ਕੀਤੀ ਹੈ। ਮੇਰੀਆਂ ਅੱਖਾਂ ਚ ਖ਼ੁਸ਼ੀ ਦੇ ਅੱਥਰੂ ਹਨ...ਕਦੇ ਕਿਆਸ ਨਹੀਂ ਸੀ ਕੀਤਾ ਕਿ ਰਵੀ ਸਾਹਿਬ ਵਰਗੇ ਮਾਣਯੋਗ ਲੇਖਕ ਇਸ ਉੱਦਮ ਦਾ ਨੋਟਿਸ ਲੈ ਕੇ ਆਪਣੀਆਂ ਬੇਹੱਦ ਖ਼ੂਬਸਰਤ ਨਜ਼ਮਾਂ ਨਾਲ਼ ਮਹਿਕਦੀਆਂ ਦੁਆਵਾਂ ਭੇਜਣਗੇ...। ਉਹਨਾਂ ਦੀ ਨਿਮਰਤਾ ਤੇ ਮਿਲਾਪੜੇ ਤੇ ਸੁਭਾਅ ਨੇ ਮੈਨੂੰ ਕੀਲ ਦਿੱਤਾ ਹੈ।

ਮੈਂ ਆਰਸੀ ਦੇ ਸਮੂਹ ਪਾਠਕ / ਲੇਖਕ ਵਰਗ ਵੱਲੋਂ ਸਤਿਕਾਰਤ ਰਵੀ ਸਾਹਿਬ ਨੂੰ ਖ਼ੁਸ਼ਆਮਦੀਦ ਆਖਦੀ ਹੋਈ, ਉਹਨਾਂ ਦੀਆਂ ਦੋ ਬੇਹੱਦ ਖ਼ੂਬਸੂਰਤ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਬਾਕੀ ਰਚਨਾਵਾਂ ਆਰਸੀ ਦੇ ਖ਼ਜ਼ਾਨੇ ਚ ਸਾਂਭ ਲਈਆਂ ਗਈਆਂ ਨੇ, ਤੇ ਆਉਂਣ ਵਾਲ਼ੇ ਦਿਨਾਂ ਚ ਸਾਂਝੀਆਂ ਕਰਦੇ ਰਹਾਂਗੇ। ਉਹਨਾਂ ਦੀਆਂ ਲਿਖਤਾਂ ਸਾਨੂੰ ਸਭ ਨੂੰ ਨਵੇਂ ਆਯਾਮ ਪ੍ਰਦਾਨ ਕਰਨ ਚ ਰਾਹ-ਦਸੇਰਾ ਬਣਨਗੀਆਂ। ਰਵੀ ਸਾਹਿਬ ਤੇ ਉਹਨਾਂ ਦੀ ਕਲਮ ਨੂੰ ਸਾਡਾ ਸਭ ਦਾ ਸਿਰ ਨਿਵਾ ਕੇ ਸਲਾਮ। ਬਹੁਤ-ਬਹੁਤ ਸ਼ੁਕਰੀਆ।

ਦਰਜ਼ੀ

ਨਜ਼ਮ

ਦਰਜ਼ੀ ਦੇ ਹੱਥਾਂ ਵਿੱਚ

ਕੈਂਚੀ ਤੇ ਇੰਚੀਟੇਪ ਹੈ

ਕੁਝ ਪੈਟਰਨ ਆਪ ਬਣਾਏ

ਕੁਝ ਏਧਰੋਂ, ਓਧਰੋਂ ਫੜੇ ਹਨ।

----

ਕੱਪੜਿਆਂ ਦੇ ਨਵੇਂ ਫੈਸ਼ਨ

ਮੂਰਤੀਆਂ ਤੇ ਟਿਕਾਏ,

ਕੁਝ

ਫੈਸ਼ਨ ਪੋਥੀਆਂ ਚ ਸਜਾਏ ਹਨ।

----

ਇਹ ਦਰਜ਼ੀ ਤੁਹਾਨੂੰ

ਕਿਤੇ ਵੀ ਮਿਲ਼ ਸਕਦਾ ਹੈ

ਸੰਸਦ-ਭਵਨ, ਨਯਾਂ-ਆਲੇ ਵਿਚ

ਕਾਰਪੋਰੇਸ਼ਨ, ਸਕੂਲ, ਦਫ਼ਤਰ,

ਵਿਸ਼ਵ-ਵਿਦਿਆਲੇ ਵਿੱਚ।

----

ਇਹ ਦਰਜ਼ੀ ਇਨਸਾਨੀਅਤ ਨੂੰ

ਕੱਪੜੇ ਵਾਂਗ ਮਿਣ, ਵਿਣਤ ਕੇ

ਬੜੀ ਬੇਰਹਿਮੀ ਨਾਲ਼

ਕੱਟਦਾ, ਟੁਕਦਾ

ਆਪਣੇ ਪੈਟਰਨ,

ਫੈਸ਼ਨ ਵਿੱਚ ਢਾਲ਼ਦਾ ਹੈ।

---

ਕਿੱਤਾਕਾਰੀ ਹੈ

ਧਰਮ ਪਾਲ਼ਦਾ ਹੈ!

----

ਇਹ ਦਰਜ਼ੀ

ਕੱਪੜਾ ਨਹੀਂ

ਅਸਤਿੱਤਵ ਵਿਤਰਣ

ਮਾਹਰ ਹੈ।

==========

ਕੰਧਾਂ, ਦਰਵਾਜ਼ੇ ਤੇ ਪਿੰਜਰੇ

ਨਜ਼ਮ

ਤੂੰ ਜਦੋਂ ਆਈ,

ਤਾਂ....

ਦਰਵਾਜ਼ੇ ਨਾਲ਼ ਲੈ ਕੇ ਆਈ,

ਪਰ ਮੇਰੇ ਕੋਲ਼

ਕੰਧਾਂ ਨਹੀਂ ਸਨ!

----

ਖੁੱਲ੍ਹਾ ਅਸਾਮਾਨ ਸੀ

ਧਰਤੀ ਸੀ....

ਨਜ਼ਰ ਜਿੱਡੀ ਵੱਡੀ!

----

ਹਵਾ ਸੀ, ਮਹਿਕ ਸੀ,

ਫੁੱਲ ਸਨ

ਹੱਦਾਂ ਦੇ ਆਰ-ਪਾਰ ਵਸਦੇ

ਸੁਫ਼ਨੇ ਸਨ

ਕਲਪਨਾਵਾਂ ਸਨ

ਰੰਗਦਾਰ ਪਿੰਜਰਿਆਂ ਨੂੰ

ਸਦਾ ਲਈ

ਵਿਦਾ ਕਹਿ ਗਏ

ਪੰਛੀ ਸਨ

ਇਸ ਦੇਸ਼ ਤੋਂ

ਉਸ ਦੇਸ਼

ਉਡਾਰੀਆਂ ਭਰਦੇ!

---

ਪਰ ਤੂੰ....

ਮੇਰੀਆਂ ਕੰਧਾਂ ਨੂੰ

ਆਪਣੇ ਦਰ ਲਾ

ਆਪਣਾ ਘਰ

ਸਿਰਜਣਾ ਚਾਹੁੰਦੀ ਸੈਂ!

----

ਪਰ ਮੈਂ ਕੀ ਕਰਾਂ?

ਇਹ ਅੰਬਰ,

ਇਹ ਮਹਿਕ,

ਇਹ ਖੁੱਲ੍ਹੀ ਹਵਾ,

ਇਹ ਪੰਖ

ਹੁਣ ਕੰਧਾਂ ਨਹੀਂ ਬਣ ਸਕਦੇ।

----

ਦਰਵਾਜ਼ੇ ਭਾਵੇਂ ਖੁੱਲ੍ਹੇ ਹੋਣ,

ਭਾਵੇਂ ਬੰਦ,

ਕੰਧਾਂ ਨਾਲ਼ ਜੁੜ ਕੇ,

ਉਹ ਘਰ ਨਹੀਂ ਬਣ ਸਕਦੇ

----

ਪਿੰਜਰਿਆਂ ਦੀ

ਸੋਚ ਵਿੱਚ ਘਿਰੀ,

ਤੂੰ...

ਪਤਨੀਆਂ ਵਰਗੀ,

ਇੱਕ ਹੋਰ ਪਤਨੀ ਸੈਂ

ਪਰ ਮੇਰਾ ਸੁਫ਼ਨਾ ਨਹੀਂ!


6 comments:

ਤਨਦੀਪ 'ਤਮੰਨਾ' said...

Respected Ravi saheb...bahut hi khoobsurat ne dono nazman...mubarakbaad kabool karo. Bahut vaar parhi hai eh nazam...Darzi...actually eh nazam apni zindagi ch parhiaan behadd khoobsurat nazamam chon ikk hai...te meriaan favourites ch shamilho gayee hai..

ਇਹ ਦਰਜ਼ੀ ਤੁਹਾਨੂੰ

ਕਿਤੇ ਵੀ ਮਿਲ਼ ਸਕਦਾ ਹੈ

ਸੰਸਦ-ਭਵਨ, ਨਯਾਂ-ਆਲੇ ਵਿਚ

ਕਾਰਪੋਰੇਸ਼ਨ, ਸਕੂਲ, ਦਫ਼ਤਰ,

ਵਿਸ਼ਵ-ਵਿਦਿਆਲੇ ਵਿੱਚ।

----

ਇਹ ਦਰਜ਼ੀ ਇਨਸਾਨੀਅਤ ਨੂੰ

ਕੱਪੜੇ ਵਾਂਗ ਮਿਣ, ਵਿਣਤ ਕੇ

ਬੜੀ ਬੇਰਹਿਮੀ ਨਾਲ਼

ਕੱਟਦਾ, ਟੁਕਦਾ

ਆਪਣੇ ਪੈਟਰਨ,

ਫੈਸ਼ਨ ਵਿੱਚ ਢਾਲ਼ਦਾ ਹੈ।

---

ਕਿੱਤਾਕਾਰੀ ਹੈ

ਧਰਮ ਪਾਲ਼ਦਾ ਹੈ!

----

ਇਹ ਦਰਜ਼ੀ

ਕੱਪੜਾ ਨਹੀਂ

ਅਸਤਿੱਤਵ ਵਿਤਰਣ ‘ਚ

ਮਾਹਰ ਹੈ।

Bahut khoob! Marvellous!
Ikk vaar pher mubarakaan!
========
ਤੂੰ ਜਦੋਂ ਆਈ,

ਤਾਂ....

ਦਰਵਾਜ਼ੇ ਨਾਲ਼ ਲੈ ਕੇ ਆਈ,

ਪਰ ਮੇਰੇ ਕੋਲ਼

ਕੰਧਾਂ ਨਹੀਂ ਸਨ!

----

ਖੁੱਲ੍ਹਾ ਅਸਾਮਾਨ ਸੀ

ਧਰਤੀ ਸੀ....

ਨਜ਼ਰ ਜਿੱਡੀ ਵੱਡੀ!

Wao! Wao!
ਪਰ ਤੂੰ....

ਮੇਰੀਆਂ ਕੰਧਾਂ ਨੂੰ

ਆਪਣੇ ਦਰ ਲਾ

ਆਪਣਾ ਘਰ

ਸਿਰਜਣਾ ਚਾਹੁੰਦੀ ਸੈਂ!

----

ਪਰ ਮੈਂ ਕੀ ਕਰਾਂ?

ਇਹ ਅੰਬਰ,

ਇਹ ਮਹਿਕ,

ਇਹ ਖੁੱਲ੍ਹੀ ਹਵਾ,

ਇਹ ਪੰਖ

ਹੁਣ ਕੰਧਾਂ ਨਹੀਂ ਬਣ ਸਕਦੇ।

Bahut hi wadhiya Ravi saheb. Koi jawab nahin ehna straan da. Shirqat kardey rehna te ashirwaad bhejdey rehna.

Tamanna

ਤਨਦੀਪ 'ਤਮੰਨਾ' said...

Ravinder Ravi ji di dooji nazam parh ke eddan laggeya jivein koi aap beeti kahani sunn reha hoven.
ਪਰ ਤੂੰ....

ਮੇਰੀਆਂ ਕੰਧਾਂ ਨੂੰ

ਆਪਣੇ ਦਰ ਲਾ

ਆਪਣਾ ਘਰ

ਸਿਰਜਣਾ ਚਾਹੁੰਦੀ ਸੈਂ!

----

ਪਰ ਮੈਂ ਕੀ ਕਰਾਂ?

ਇਹ ਅੰਬਰ,

ਇਹ ਮਹਿਕ,

ਇਹ ਖੁੱਲ੍ਹੀ ਹਵਾ,

ਇਹ ਪੰਖ

ਹੁਣ ਕੰਧਾਂ ਨਹੀਂ ਬਣ ਸਕਦੇ।

----

ਦਰਵਾਜ਼ੇ ਭਾਵੇਂ ਖੁੱਲ੍ਹੇ ਹੋਣ,

ਭਾਵੇਂ ਬੰਦ,

ਕੰਧਾਂ ਨਾਲ਼ ਜੁੜ ਕੇ,

ਉਹ ਘਰ ਨਹੀਂ ਬਣ ਸਕਦੇ

----

ਪਿੰਜਰਿਆਂ ਦੀ

ਸੋਚ ਵਿੱਚ ਘਿਰੀ,

ਤੂੰ...

ਪਤਨੀਆਂ ਵਰਗੀ,

ਇੱਕ ਹੋਰ ਪਤਨੀ ਸੈਂ

ਪਰ ਮੇਰਾ ਸੁਫ਼ਨਾ ਨਹੀਂ!

Mubarakaan Ravi saheb!

Jagtar Singh Brar
Canada
========
Shukriya Uncle ji.
Tamanna

ਤਨਦੀਪ 'ਤਮੰਨਾ' said...

Ravinder Ravi diyaan nazaman Aarsi te dekh ke bahut khushi hoyee..Ohna da Punjabi sahit vakhra te sohna muqaam hai. Mainu hairaani hundi hai ke thorhey samey ch Aarsi ne kinni tarrakki kar layee hai. Tamanna tuhanu te Ravi ji nu mubarakaan.

Gurdev Singh Tarntaran
USA
===========
Shukriya Uncle ji.
Tamanna

ਤਨਦੀਪ 'ਤਮੰਨਾ' said...

Ravi saheb ne pehli nazam ch kamaal da idea pesh keeta hai. Ohna di poetry uch paddhar di hai. Ohna nu wadahiyaan.

Inderjit Singh
Canada
==========
Shukriya Uncle ji.
Tamanna

ਤਨਦੀਪ 'ਤਮੰਨਾ' said...

I liked both poems written by Ravinder Ravi. This was my first chance to read anything written by him. Its good to read and get to know such wonderful poets and writers on Aarsi blog. Keep it up!

Satwinder Singh
UK
==========
Shukriya Satwinder ji.
Tamanna

ਤਨਦੀਪ 'ਤਮੰਨਾ' said...

Ravinder Ravi di kavita hameshan hi buddhijeeviaan layee ikk challenge rahi hai. Eh dono kavitavan bahut ucch koti diyaan hann. Ohna nu mubarakaan.

Jaswinder Gill
Haryana, India.
==========
Shukriya Jaswinder ji.
Tamanna