ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Friday, January 9, 2009

ਦਰਸ਼ਨ ਦਰਵੇਸ਼ - ਮਾਈਨਸ ਜ਼ੀਰੋ - ਨਾਵਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਬੇਹੱਦ ਖ਼ੁਸ਼ੀ ਹੋ ਰਹੀ ਹੈ ਕਿ ਸਤਿਕਾਰਤ ਦਰਸ਼ਨ ਦਰਵੇਸ਼ ਜੀ ਦੇ 1994 'ਚ ਲਿਖੇ ਨਾਵਲ "ਮਾਈਨਸ ਜ਼ੀਰੋ" ਦਾ ਬਲੌਗ ਲਿੰਕ ਤਿਆਰ ਕਰਕੇ ਵੀ ਆਰਸੀ 'ਤੇ ਪਾ ਦਿੱਤਾ ਗਿਆ ਹੈ। ਮੈਂ ਦਰਵੇਸ਼ ਜੀ ਦੀ ਤਹਿ-ਦਿਲੋਂ ਮਸ਼ਕੂਰ ਹਾਂ ਜਿਨ੍ਹਾਂ ਨੇ ਰੁਝੇਵਿਆਂ ਭਰੀ ਜ਼ਿੰਦਗੀ 'ਚੋਂ ਵਕਤ ਕੱਢ ਕੇ ਆਪਣੀਆਂ ਖ਼ੂਬਸੂਰਤ ਲਿਖਤਾਂ ਨਾਲ਼ ਆਰਸੀ ਨੂੰ ਪਹਿਲੇ ਦਿਨ ਤੋਂ ਹੀ ਵਡਮੁੱਲਾ ਸਹਿਯੋਗ ਦਿੱਤਾ ਹੈ। ਦਰਵੇਸ਼ ਜੀ ਬਹੁ-ਪੱਖੀ ਸ਼ਖ਼ਸੀਅਤ ਨੇ, ਉਹਨਾਂ ਦੀ ਹਰ ਲਿਖਤ ਨੇ ਪਾਠਕਾਂ ਦੀਆਂ ਰੂਹਾਂ ਦੇ ਸਿਤਾਰ ਛੇੜੇ ਨੇ...ਚਾਹੇ ਉਹ ਨਜ਼ਮਾਂ ਹੋਣ, ਲੇਖ ਜਾਂ ਮੁਲਾਕਾਤਾਂ। ਆਰਸੀ ਦੇ ਪਾਠਕਾਂ ਤੋਂ ਮਿਲ਼ੀ ਮੁਹੱਬਤ ਲਈ ਉਹਨਾਂ ਸਭ ਦਾ ਸ਼ੁਕਰੀਆ ਅਦਾ ਕੀਤਾ ਹੈ।

ਮੈਂ ਖ਼ੁਦ " ਮਾਈਨਸ ਜ਼ੀਰੋ " ਤਿੰਨ ਵਾਰ ਪੜ੍ਹਿਆ ਹੈ....ਲਫ਼ਜ਼ਾਂ 'ਚ ਬਿਆਨ ਕਰਨ ਅਸੰਭਵ ਹੈ ਪਰ ਅਸ਼ਰਫ਼ ਗਿੱਲ ਸਾਹਿਬ ਦੇ ਇੱਕ ਸ਼ਿਅਰ ਨਾਲ਼ ਬਿਆਨ ਕਰਨ ਦੀ ਕੋਸ਼ਿਸ਼ ਕਰਦੀ ਹਾਂ ਕਿ...ਕੁਝ ਏਦਾਂ ਦੇ ਅਹਿਸਾਸਾਤ ਹੋਏ ਕਿ...

"ਤਿਰੀ ਯਾਦੋਂ ਕੀ * ਹਿੱਦਤ ਸੇ, ਮਿਰੀ ਜਲਤੀ ਹੈ ਤਨਹਾਈ।
ਖ਼ਾਮੋਸ਼ੀ ਭੀ ਕਰੇ ਜ਼ਖ਼ਮੀ, ਭਰੂੰ ਆਹੇਂ, ਤੋ ਰੁਸਵਾਈ।
----
ਗਿਲਾ ਬੇਕਾਰ ਕਰਤਾ ਹੂੰ, ਕਿਸੀ ਕੀ **ਸਰਦ ਮਹਿਰੀ ਕਾ,
ਨਹੀਂ ਖ਼ੁਦ ਸੇ ਹੀ ਮੇਰੀ ਅਬ ਤਲਕ, ਕੋਈ ਸ਼ਨਾਸਾਈ।"
* ਹਿੱਦਤ - ਗਰਮੀ, **ਸਰਦ ਮਹਿਰੀ - ਬੇਰੁਖ਼ੀ

ਇਸ ਗੱਲ ਦਾ ਧਿਆਨ ਰੱਖਿਆ ਜਾਵੇ ਕਿ ਨਾਵਲ ਦੇ ਸਾਰੇ ਹੱਕ ਦਰਵੇਸ਼ ਜੀ ਦੇ ਰਾਖਵੇਂ ਹਨ ਅਤੇ ਇਸ ਸਾਈਟ ਤੋਂ ਲੈ ਕੇ ਕਿਸੇ ਹੋਰ ਸਾਈਟ, ਅਖ਼ਬਾਰ ਜਾਂ ਰਸਾਲੇ 'ਚ ਪ੍ਰਕਾਸ਼ਨ ਦੀ ਆਗਿਆ ਨਹੀਂ ਹੈ। ਆਸ ਅਤੇ ਪੂਰਨ ਵਿਸ਼ਵਾਸ ਹੈ ਕਿ ਸਾਫ਼-ਸੁਥਰਾ ਤੇ ਪੁਖ਼ਤਾ ਸਾਹਿਤ ਦਾ ਨਮੂਨਾ ਇਹ ਨਾਵਲ ਪੜ੍ਹ ਕੇ, ਲੱਚਰ ਪੜ੍ਹਨ ਤੇ ਲਿਖਣ ਵਾਲ਼ਿਆਂ ਨੂੰ ਸੇਧ ਜ਼ਰੂਰ ਮਿਲ਼ੇਗੀ...ਆਮੀਨ!

ਨਾਵਲ ਪੜ੍ਹਨ ਲਈ ਇਸ ਲਿੰਕ 'ਤੇ ਮਾਈਨਸ ਜ਼ੀਰੋ (ਨਾਵਲ) ਕਲਿਕ ਕਰੋ। ਇਹ ਲਿੰਕ ਆਰਸੀ ਸ਼ਾਖਾਵਾਂ ਦੇ ਨਾਲ਼ ਹੀ ਪਾ ਦਿੱਤਾ ਗਿਆ ਹੈ। ਜਲਦੀ ਹੀ ਸਾਹਿਤ ਸੋਮਿਆਂ ਦੇ ਤਹਿਤ ਵੀ ਲਗਾ ਦਿੱਤਾ ਜਾਵੇਗਾ। ਸਾਰੇ ਆਰਸੀ ਪਰਿਵਾਰ ਵੱਲੋਂ ਦਰਵੇਸ਼ ਜੀ ਨੂੰ ਏਸ ਖ਼ੂਬਸੂਰਤ ਨਾਵਲ ਦੇ ਲਿਖਣ ਤੇ ਬਹੁਤ-ਬਹੁਤ ਮੁਬਾਰਕਾਂ ਤੇ ਆਰਸੀ ਦੇ ਪਾਠਕਾਂ ਲਈ ਪੇਸ਼ ਕਰਨ ਦੀ ਇਜਾਜ਼ਤ ਦੇਣ ਲਈ ਉਹਨਾਂ ਦਾ ਬੇਹੱਦ ਸ਼ੁਕਰੀਆ।

ਅਦਬ ਸਹਿਤ
ਤਨਦੀਪ 'ਤਮੰਨਾ'

No comments: