ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, January 8, 2009

ਸੰਤੋਖ ਸਿੰਘ ਸੰਤੋਖ - ਗ਼ਜ਼ਲ

ਦੋਸਤੋ! ਮੈਨੂੰ ਇਹ ਗੱਲ ਸਾਂਝੀ ਕਰਦਿਆਂ ਵੀ ਬੜੀ ਖ਼ੁਸ਼ੀ ਹੋ ਰਹੀ ਹੈ ਕਿ ਯੂ.ਕੇ. ਵਸਦੇ ਲੇਖਕ ਸਤਿਕਾਰਤ ਸੰਤੋਖ ਸਿੰਘ ਸੰਤੋਖ ਜੀ ਨੇ ਇੱਕ ਬੇਹੱਦ ਖ਼ੂਬਸੂਰਤ ਗ਼ਜ਼ਲ ਭੇਜ ਕੇ ਆਰਸੀ ਦੇ ਪਾਠਕਾਂ / ਲੇਖਕਾਂ ਨਾਲ਼ ਪਹਿਲੀ ਸਾਹਿਤਕ ਸਾਂਝ ਪਾਈ ਹੈ। ਮੈਂ ਸਾਰੇ ਪਾਠਕ/ ਲੇਖਕ ਦੋਸਤਾਂ ਵੱਲੋਂ ਦੁਸਾਂਝ ਸਾਹਿਬ ਨੂੰ ਇਸ ਅਦਬੀ ਮਹਿਫ਼ਲ ਚ ਖ਼ੁਸ਼ਆਮਦੀਦ ਨੂੰ ਆਖਦੀ ਹਾਂ। ਅੱਜ ਉਹਨਾਂ ਦੀ ਖ਼ੂਬਸੂਰਤ ਗ਼ਜ਼ਲ ਨੂੰ ਸਾਈਟ ਤੇ ਸ਼ਾਮਿਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਉਹਨਾਂ ਦੀ ਸਾਹਿਤਕ ਜਾਣ-ਪਛਾਣ ਜਲਦੀ ਹੀ ਅਪਡੇਟ ਕਰ ਦਿੱਤੀ ਜਾਵੇਗੀ। ਬਹੁਤ-ਬਹੁਤ ਸ਼ੁਕਰੀਆ!

ਗ਼ਜ਼ਲ

ਚੂਹੇ ਦੇ ਪੰਜੇ ਚ ਹੈ ਦਿਲ ਕੰਮਪੀਉਟਰਾਂ ਦਾ ।

ਈਮੇਲ ਨੇ ਮਾਤ ਪਾਇਆ ਉਡਣਾ ਕਬੂਤਰਾਂ ਦਾ।

----

ਮੋਬਾਇਲ ਦਾ ਜਾਦੂ ਹੈ ਆਪਣੇ ਬੋਝੇ ਵਿਚ,

ਬੋਲਾਂ ਦਾ ਰੁਦਣ ਵੀ ਸੰਗੀਤ ਵੀ ਤਰ੍ਹਾਂ ਤਰ੍ਹਾਂ ਦਾ।

----

ਡੁੱਬ ਰਹੇ ਨੇ ਸ਼ੇਅਰਾਂ ਦੇ ਸੂਰਜ, ਹਨੇਰਾ ਚੁਫ਼ੇਰੇ,

ਵਿਆਜ ਦਰ ਹੈ ਸੋਚਦਾ ਕਰਜ਼ਈ ਘਰਾਂ ਦਾ।

----

ਬੰਦੇ ਦੀ ਪੁਹੰਚ ਵਿਚ ਨੇ ਸੱਤੇ ਅਸਮਾਨ,

ਪਥਰਾਂ ਨੂੰ ਲੈ ਉਡਣਾ ਕਮਾਲ ਪਰਕੱਟੇ ਪਰਾਂ ਦਾ।

----

ਮੋਹ, ਮਮਤਾ, ਮੁਹੱਬਤ ਦੀ ਸੰਸਾਰ ਜਨਣੀ,

ਮਾਂ ਪਿਉ ਆਪ ਕਰਦੇ ਨੇ ਕਤਲ ਦੁਖਤਰਾਂ ਦਾ ।

----

ਦੋਜ਼ਖ਼ ਬਣ ਕੇ ਰਹਿ ਗਈ ਕਸ਼ਮੀਰ ਦੀ ਜੰਨਤ,

ਹਰ ਪਾਸੇ ਹੈ ਬੋਲ ਬਾਲਾ ਝੂਠੀਆਂ ਖ਼ਬਰਾਂ ਦਾ।

----

ਲੜਨਾ, ਰੁਸਣਾ, ਮੰਨਣਾ, ਸੁਭਾ ਗੁਆਂਢੀਆਂ ਦਾ।

ਸਰਬੱਤ ਦੇ ਭਲੇ ਲਈ ਮੋਹ ਜਾਗੇ ਮੋਹਤਬਰਾਂ ਦਾ।



1 comment:

ਤਨਦੀਪ 'ਤਮੰਨਾ' said...

ਸਤਿਕਾਰਤ ਦੁਸਾਂਝ ਸਾਹਿਬ! ਤੁਹਾਡੀ ਆਰਸੀ ਤੇ ਪਹਿਲੀ ਹਾਜ਼ਰੀ ਬੇਹੱਦ ਖ਼ੂਬਸੂਰਤ ਗ਼ਜ਼ਲ ਨਾਲ਼ ਲੱਗੀ ਹੈ..ਮੁਬਾਰਕਾਂ ਕਬੂਲ ਕਰੋ ਜੀ! ਇਹ ਸ਼ਿਅਰ ਬਹੁਤ ਪਸੰਦ ਆਏ...
ਚੂਹੇ ਦੇ ਪੰਜੇ ‘ਚ ਹੈ ਦਿਲ ਕੰਮਪੀਉਟਰਾਂ ਦਾ ।

ਈਮੇਲ ਨੇ ਮਾਤ ਪਾਇਆ ਉਡਣਾ ਕਬੂਤਰਾਂ ਦਾ।

----

ਮੋਬਾਇਲ ਦਾ ਜਾਦੂ ਹੈ ਆਪਣੇ ਬੋਝੇ ਵਿਚ,

ਬੋਲਾਂ ਦਾ ਰੁਦਣ ਵੀ ਸੰਗੀਤ ਵੀ ਤਰ੍ਹਾਂ ਤਰ੍ਹਾਂ ਦਾ।

----

ਡੁੱਬ ਰਹੇ ਨੇ ਸ਼ੇਅਰਾਂ ਦੇ ਸੂਰਜ, ਹਨੇਰਾ ਚੁਫ਼ੇਰੇ,

ਵਿਆਜ ਦਰ ਹੈ ਸੋਚਦਾ ਕਰਜ਼ਈ ਘਰਾਂ ਦਾ।
---
ਮੋਹ, ਮਮਤਾ, ਮੁਹੱਬਤ ਦੀ ਸੰਸਾਰ ਜਨਣੀ,

ਮਾਂ ਪਿਉ ਆਪ ਕਰਦੇ ਨੇ ਕਤਲ ਦੁਖਤਰਾਂ ਦਾ ।
ਬਹੁਤ ਖ਼ੂਬ! ਸ਼ਿਰਕਤ ਕਰਦੇ ਰਹਿਣਾ।
ਤਮੰਨਾ