ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, February 10, 2009

ਗੁਰਦਰਸ਼ਨ 'ਬਾਦਲ' - ਗ਼ਜ਼ਲ

ਦੋਸਤੋ! ਗੁਰਦੇਵ ਸਿੰਘ ਘਣਗਸ ਜੀ ਨੇ ਬਾਦਲ ਸਾਹਿਬ ਦੀ ਬਹੁ-ਚਰਚਿਤ ਗ਼ਜ਼ਲ ਸੱਠਾਂ ਤੋਂ ਬਾਅਦ ਤੋਂ ਮੁਤਾਸਿਰ ਹੋ ਕੇ ਗ਼ਜ਼ਲਗੋਈ ਦੇ ਖੇਤਰ ਚ ਕਦਮ ਰੱਖਣ ਦੀ ਜੋ ਰੌਚਕ ਕਹਾਣੀ ਭੇਜੀ ਹੈ, ਮੈਂ ਉਹਨਾਂ ਦੀ ਸ਼ੁਕਰਗੁਜ਼ਾਰ ਹਾਂਬਾਦਲ ਸਾਹਿਬ ਦੀ ਇਹ ਗ਼ਜ਼ਲ ਸੰਨ 2000 ਚ ਛਪੇ ਗ਼ਜ਼ਲ-ਸੰਗ੍ਰਹਿ ਕਿਰਚਾਂ ਚ ਸ਼ਾਮਲ ਹੈ ਅਤੇ ਉਹਨਾਂ ਬੇਹੱਦ ਚਰਚਿਤ ਗ਼ਜ਼ਲਾਂ ਚੋਂ ਹੈ ਜਿਨ੍ਹਾਂ ਤੇ ਰੇਡਿਓ ਤੇ ਬਹੁਤ ਵਾਰ ਭਖ਼ਵੇਂ ਟਾਕ-ਸ਼ੋਅ ਹੋ ਚੁੱਕੇ ਨੇ

ਅੱਜ ਮੈਂ ਇਹ ਖ਼ੂਬਸੂਰਤ ਗ਼ਜ਼ਲ ਘਣਗਸ ਸਾਹਿਬ ਵਰਗੇ ਸਾਰੇ ਸੱਠਾਂ ਤੋਂ ਟੱਪ ਚੁੱਕੇ ਸਤਿਕਾਰਤ ਲੇਖਕ ਸਾਹਿਬਾਨਾਂ ਦੇ ਨਾਮ ਕਰਦੀ ਹਾਂ ਬਹੁਤ-ਬਹੁਤ ਸ਼ੁਕਰੀਆ

ਗ਼ਜ਼ਲ

ਭਾਲ਼ਦੈ ਰੰਗੀਨੀਆਂ ਹਰ ਆਦਮੀ, ਸੱਠਾਂ ਤੋਂ ਬਾਅਦ

ਜਾਪਦੀ ਹੈ ਹਰ ਘੜੀ ਹੀ ਬੇ-ਰਸੀ, ਸੱਠਾਂ ਤੋਂ ਬਾਅਦ

----

ਹਰ ਤਿਓੜੀ ਜਾਪਦੀ ਹੈ ਮੁਸਕਣੀ, ਸੱਠਾਂ ਤੋਂ ਬਾਅਦ

ਹੋਰ ਵੀ ਲਗਦੀ ਹੈ ਸੁੰਦਰ ਇਸਤਰੀ, ਸੱਠਾਂ ਤੋਂ ਬਾਅਦ

----

ਐਨਕਾਂ ਰਾਹੀਂ ਜਦੋਂ ਵੀ ਵੇਖਦੈ, ਤਾਂ ਏਸਨੂੰ,

ਦੂਰ ਵਾਲ਼ੀ ਚੀਜ਼ ਨੇੜੇ ਜਾਪਦੀ, ਸੱਠਾਂ ਤੋਂ ਬਾਅਦ

----

ਪਿਆਸ ਵਧਦੀ, ਭੁੱਖ ਲਗਦੀ, ਨੀਂਦ ਉਡਦੀ ਏਸਦੀ,

ਲਾਲਚੀ, ਇਹ ਹੋਰ ਹੋਵੇ ਲਾਲਚੀ, ਸੱਠਾਂ ਤੋਂ ਬਾਅਦ

----

ਆਪਣੇ ਪਰਿਵਾਰ ਵਿਚ ਬੈਠਣ ਨੂੰ ਇਸਦਾ ਮਨ ਕਰੇ,

ਰੌਲ਼ਿਆਂ ਵਿਚੋਂ ਵੀ ਭਾਲ਼ੇ ਸ਼ਾਨਤੀ, ਸੱਠਾਂ ਤੋਂ ਬਾਅਦ

----

ਕੱਲ੍ਹ-ਪਰਸੋਂ ਏਸ ਤੋਂ ਜੋ ਮਸ਼ਵਰਾ ਸਨ ਭਾਲ਼ਦੇ,

ਆਖਦੇ ਸਠਿਆ ਗਿਆ ਹੈ ਬਾਪ ਵੀ, ਸੱਠਾਂ ਤੋਂ ਬਾਅਦ

----

ਉਮਰ ਸਾਰੀ ਬਾਦਲਾ! ਤੂੰ ਦਿਲ-ਲਗੀ ਕਰਦਾ ਰਿਹਾ,

ਬੱਸ ਕਰ, ਜਚਦੀ ਨਹੀਂ ਹੈ ਮਸ਼ਕਰੀ, ਸੱਠਾਂ ਤੋਂ ਬਾਅਦ




2 comments:

Unknown said...

wah ji wah kiya baat hai .bahut khoob.kai chira baad eni khoobsurat gazal padan nu mili.tohadi bahut bahut mehrbani.

Unknown said...

Badal sahib, tuhade kaurhye sach nu dekhke pata nahi kyon dar jiha lagan lag piya hai...eho jiha ehsaas aaj tak kise ne vi pharhan di koshish nahi kiti... gazalgo vi kamaal de hunde ne 2 satraan 'ch poori kahani biyan kar dinde ne.... Darshan Davesh