ਗ਼ਜ਼ਲ
ਏਨਾ ਨਾ ਤੜਪਾਇਆ ਕਰ ਨੀ ਧੀਏ ਲਾਡਲੀਏ!
ਚਿੱਠੀ ਛੇਤੀ ਪਾਇਆ ਕਰ ਨੀ ਧੀਏ ਲਾਡਲੀਏ!
----
ਚਿੱਠੀ ਜੇਕਰ ਤੈਥੋਂ ਲਿਖ ਨਹੀਂ ਹੁੰਦੀ, ਤਾਂ
ਸੁਪਨੇ ਵਿਚ ਹੀ ਆਇਆ ਕਰ ਨੀ ਧੀਏ ਲਾਡਲੀਏ!
----
ਸਭ-ਕੁਝ ਹੁੰਦਿਆਂ-ਸੁੰਦਿਆਂ ਵੀ ਤੂੰ ਕਰੇਂ ਕੰਜੂਸੀ ਕਿਉਂ?
ਛੇਤੀ ਆਇਆ, ਜਾਇਆ ਕਰ ਨੀ ਧੀਏ ਲਾਡਲੀਏ!
----
ਜਿੰਨਾਂ ਪਿਆਰ ਖ਼ਤਾਂ ਦੇ ਰਾਹੀਂ ਤੈਨੂੰ ਘੱਲਦਾ ਹਾਂ,
ਅੱਧਾ ਹੀ ਪਰਤਾਇਆ ਕਰ ਨੀ ਧੀਏ ਲਾਡਲੀਏ!
----
ਤੇਰੇ ਕਮਰੇ ਵੱਲੋਂ ਹਰਦਮ ਠੰਢੀ ਵਾਅ ਆਵੇ,
ਖਿੜਕੀ ਖੋਲ੍ਹ ਕੇ ਜਾਇਆ ਕਰ ਨੀ ਧੀਏ ਲਾਡਲੀਏ!
----
ਤੇਰੇ ਸੁੱਖ-ਸੁਨੇਹੇ ਖ਼ਾਤਿਰ ਹੀ ਤਾਂ ਜੀਂਦੇ ਹਾਂ,
ਪੌਣਾਂ ਹੱਥ ਪੁਚਾਇਆ ਕਰ ਨੀ ਧੀਏ ਲਾਡਲੀਏ!
----
ਤੇਰਾ ਧਰਮੀ ਬਾਬਲ ਤੈਨੂੰ ਕਦੇ ਵੀ ਭੁੱਲੇ ਨਾ,
ਰੱਬ ਨੂੰ ਯਾਦ ਕਰਾਇਆ ਕਰ ਨੀ ਧੀਏ ਲਾਡਲੀਏ!
----
ਕੁੜੀਆਂ, ਚਿੜੀਆਂ ਆਖ਼ਿਰ ਵਿਹੜੇ ‘ਚੋਂ ਉਡ ਜਾਣਾ ਹੈ,
‘ਬਾਦਲ’ ਨੂੰ ਸਮਝਾਇਆ ਕਰ ਨੀ ਧੀਏ ਲਾਡਲੀਏ!
4 comments:
ਤੇਰੇ ਕਮਰੇ ਵੱਲੋਂ ਹਰਦਮ ਠੰਢੀ ਵਾਅ ਆਵੇ,
ਖਿੜਕੀ ਖੋਲ੍ਹ ਕੇ ਜਾਇਆ ਕਰ ਨੀ ਧੀਏ ਲਾਡਲੀਏ!
ਤੇਰੇ ਸੁੱਖ-ਸੁਨੇਹੇ ਖ਼ਾਤਿਰ ਹੀ ਤਾਂ ਜੀਂਦੇ ਹਾਂ,
ਪੌਣਾਂ ਹੱਥ ਪੁਚਾਇਆ ਕਰ ਨੀ ਧੀਏ ਲਾਡਲੀਏ!
ਕੁੜੀਆਂ, ਚਿੜੀਆਂ ਆਖ਼ਿਰ ਵਿਹੜੇ ‘ਚੋਂ ਉਡ ਜਾਣਾ ਹੈ,
‘ਬਾਦਲ’ ਨੂੰ ਸਮਝਾਇਆ ਕਰ ਨੀ ਧੀਏ ਲਾਡਲੀਏ!...
Tandeep ji,
aaj nari divas te dhiyan nu smarpit eh gazal pesh ke tusin ek sukun jiha ditta hai bhot bhot shukriya....!!
Tandeep ji,
Mai ki kahan...? lafz nahi ne mere paas...tusi itna sohna anuvaad kita hai ke kavita hor vi nikhar gayi hai ..mai te chahangi tusi meriyan sariyan nazma hi anuvaad kro...mai tuhadi anuvadit nazm apne blog vich vi payi hai...meri punjabi itani acchi nahi ...sayad tusi vekhya hi hovega....!!
Tuhada bhot bhot Shukriya...!!
Kamaal, hor ki aakhaan, aasin lok aaiven lafazaan de ikkath 'ch guaache rehande haan,isnu aalhde ne lokaan di gal lokaan di shayeri... Badal saheb mubarakaan. aaj kal de parjogvadi docteraan nu daso lokaan tak kiven jaeya ja sakda hai...so lovely..
Darshan Darvesh
Respected Baadal Sahib
Dhee nu tusi 'Ammar' kar dita apni nazam naal. Bilkul positive nazria. Keep it up.
I feel proud to be a Panjabi upon reading such a wonderful writings. Regards.
Mota Singh Sarai
Walsall, UK.
Post a Comment