ਰਿਸ਼ਤਿਆਂ ਦੇ ਜ਼ਿਕਰ ਵਿੱਚੋਂ, ਤਾਜ਼ਗੀ ਕਿੱਧਰ ਗਈ ।
ਜ਼ਿੰਦਗੀ 'ਚੋਂ ਪਿੰਡ ਵਰਗੀ, ਸਾਦਗੀ ਕਿੱਧਰ ਗਈ ।
----
ਸੜਕਾਂ ਉੱਪਰ ਭੀੜ ਹੈ, ਮਾਤਮ ਦਿਲਾਂ ਅੰਦਰ ਬੜਾ,
ਹਰ ਕੋਈ ਲਭਦਾ ਫਿਰੇ ਹੁਣ, ਜ਼ਿੰਦਗੀ ਕਿੱਧਰ ਗਈ।
----
ਸਾਰਿਆਂ ਜ਼ਖ਼ਮਾਂ ਦੇ ਉੱਪਰ, ਠੋਕਰਾਂ ਦੇ ਸੀ ਪਤੇ,
ਮਿਲ਼ਿਆ ਕਿਧਰੋਂ ਨਾ ਪਤਾ ਪਰ, ਕਿ ਖ਼ੁਸ਼ੀ ਕਿੱਧਰ ਗਈ।
----
ਜ਼ਿੰਦਗੀ ਦਾ ਗੀਤ ਜਿਸ ਪਲ, ਗਾਉਣ ਦੀ ਫ਼ੁਰਸਤ ਮਿਲੇ,
ਫੇਰ ਮੈਂ ਲਭਦਾ ਹਾਂ ਮੇਰੀ, ਬਾਂਸੁਰੀ ਕਿੱਧਰ ਗਈ ।
----
ਪਾਣੀ 'ਤੇ ਹਾਲੇ ਬਣਾਉਣੇ, ਸੀ ਹਵਾ ਨੇ ਹਾਸ਼ੀਏ,
ਹਾਏ! ਪਰ ਉਹ ਨੇੜਿਓਂ, ਵਗਦੀ ਨਦੀ ਕਿੱਧਰ ਗਈ।
----
ਉਮਰ ਦੇ ਸਾਰੇ ਚੌਰਾਹੇ, ਬਣ ਗਏ ਖੰਡਰ ‘ਅਜ਼ੀਮ’,
ਰਾਤ ਵੀ ਪੁਛਦੀ ਨਹੀਂ ਹੁਣ, ਰੌਸ਼ਨੀ ਕਿੱਧਰ ਗਈ ।
3 comments:
Teri hazari vadhia laggi..shabdaan diya bazigara.....Darvesh
ਉਮਰ ਦੇ ਸਾਰੇ ਚੌਰਾਹੇ, ਬਣ ਗਏ ਖੰਡਰ ‘ਅਜ਼ੀਮ’
ਰਾਤ ਵੀ ਪੁਛਦੀ ਨਹੀਂ ਹੁਣ, ਰੌਸ਼ਨੀ ਕਿੱਧਰ ਗਈ ।
ਗ਼ਜ਼ਲ ਦਾ ਮਕਤਾ ਕਮਾਲ ਹੈ |ਬੇਹਦ ਸੰਵੇਦਨਸ਼ੀਲ.... ਜਦੋਂ ਰਾਤ ਇਹ ਪੁੱਛਣੋਂ ਹਟ ਜਾਵੇ ਕਿ ਰੌਸ਼ਨੀ ਕਿੱਧਰ ਗਈ,ਤਾਂ ਉਮਰ ਦੇ ਚੌਰਾਹਿਆਂ ਦੇ ਨਾਲ-ਨਾਲ ਉਮਰ ਦੇ ਬਾਗ਼-ਬਗੀਚੇ ਤੇ ਕੰਧਾਂ-ਛੱਤਾਂ ਸਭ ਕੁਝ ਖ਼ੰਡਰ ਹੋ ਜਾਂਦਾ ਹੈ | ਅਜ਼ੀਮ ਸ਼ੇਖਰ ਨੂੰ ਮੁਬਾਰਕ |
Azeem Ji,
ਰਿਸ਼ਤਿਆਂ ਦੇ ਜ਼ਿਕਰ ਵਿੱਚੋਂ, ਤਾਜ਼ਗੀ ਕਿੱਧਰ ਗਈ ।
ਜ਼ਿੰਦਗੀ 'ਚੋਂ ਪਿੰਡ ਵਰਗੀ, ਸਾਦਗੀ ਕਿੱਧਰ ਗਈ ।
"Taazgi and Saadgi" bohut hi khoobsurat han eh dovaiN lafaz zindagi vaastey, is de naal naal tuhaada eh pehila sher vi bohut hi khoobsurat hai. Actually, is ghazal de saarey hi sher vadiaa han. Mubaarik!
Regards
Sukhdarshan
Post a Comment