ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, March 19, 2009

ਬਲਜੀਤਪਾਲ ਸਿੰਘ - ਗ਼ਜ਼ਲ

ਗਜ਼ਲ

ਇਹ ਮੌਸਮ ਉਦੋਂ ਜਿਹਾ ਮੌਸਮ ਨਹੀਂ

ਪਹਿਲਾਂ ਵਾਂਗੂੰ ਮਹਿਕਦਾ ਗੁਲਸ਼ਨ ਨਹੀ

----

ਜ਼ਿੰਦਗੀ ਵਿਚ ਜੋੜੀਏ ਸ਼ਬਦ ਕੁਝ ਸਕੂਨ ਦੇ

ਕੋਈ ਦਰ ਐਸਾ ਲਭੀਏ ਜਿਸ ਦਰ ਤੇ ਮਾਤਮ ਨਹੀਂ

----

ਆਪਣਿਆਂ ਨੂੰ ਬੇਰੁਖ਼ੀ ਨਾਲ ਅਲਵਿਦਾ ਜੇ ਕਹਿ ਦਿਆਂ

ਆਮ ਜਿਹਾ ਬੰਦਾ ਹਾਂ ਮੈਂ ਐਨਾ ਤਾਂ ਗੌਤਮ ਨਹੀਂ

----

ਰਾਤਾਂ ਨੂੰ ਹੁਣ ਜਾਗ ਕਿਵੇਂ ਜੁਗਨੂੰ ਤਲਾਸ਼ੀਏ

ਹਨੇਰਿਆਂ ਨੂੰ ਚੀਰਨਾ ਇਹਨੀਂ ਦਿਨੀ ਹਿੰਮਤ ਨਹੀਂ

----

ਵੇਦਨਾ ਦਾ ਦਾਇਰਾ ਹੋਰ ਕਰੀਏ ਮੋਕਲਾ

ਸਦਮੇ ਵਿਚ ਹਰ ਫੁੱਲ ਹੈ ਟਹਿਕਦੀ ਜੰਨਤ ਨਹੀਂ

----

ਉਸਰੇਗਾ ਇਕ ਤਾਜਮਹਿਲ ਆਪਣੇ ਵੀ ਵਾਸਤੇ

ਚਲੋ ਉਜਾੜਾਂ ਮੱਲੀਏ ਆਪਣੀ ਇਹ ਕਿਸਮਤ ਨਹੀਂ।







No comments: