ਨਜ਼ਮ
ਜਦ ਜਦ ਵੀ ਹਾਂ ਮਿਲ਼ਦੇ ਆਪਾਂ
ਰਹਿ ਜਾਂਦਾ ਹੈ ਹਰ ਵਾਰੀ ਹੀ
ਤੇਰਾ ਕੁਝ ਮੇਰੇ ਕੋਲ਼
ਮੇਰਾ ਕੁਝ ਤੇਰੇ ਕੋਲ਼
....................
ਇੰਝ ਲੱਗੇ ਹੁਣ ਜਦ ਮਿਲ਼ਦੇ ਹਾਂ
ਕੁਝ ਕੁਝ ਮਿਲ਼ੀਏ ਇਕ ਦੂਜੇ ਨੂੰ
ਕੁਝ ਕੁਝ ਆਪਣੇ ਆਪ ਨੂੰ ਮਿਲ਼ੀਏ
ਹੌਲ਼ੀ-ਹੌਲ਼ੀ ਵਸ ਜਾਏਂਗਾ
ਤੂੰ ਮੇਰੇ ਵਿਚ ਮੈਂ ਤੇਰੇ ਵਿਚ
ਫਿਰ ਵਿਛੜਨ ਦਾ ਡਰ ਨਈਂ ਰਹਿਣਾ
....................
ਪਰ ਇਕ ਗੱਲ ਦਾ ਡਰ ਖਾਂਦਾ ਹੈ
ਤਾਂਘ ਮਿਲ਼ਣ ਦੀ ਮੁੱਕ ਜਾਏਗੀ
ਨਦੀ ਪਿਆਰ ਦੀ ਸੁੱਕ ਜਾਏਗੀ
ਇੰਜ ਨਾ ਹੋਵੇ ਇੰਜ ਨਾ ਕਰੀਏ
.....................
ਏਹਦੇ ਨਾਲ਼ੋਂ ਤਾਂ ਚੰਗਾ ਹੈ
ਮਿਲ਼ਿਆ ਕਰੀਏ ਕਦੇ ਕਦਾਈਂ
ਇਕ ਦੂਜੇ ਵਿਚ ਉਦੋਂ ਸਮਾਈਏ
ਸਾਹ ਜਦ ਪੁੱਜਣ ਮੁੱਕਣ ਤਾਈਂ
ਜਦ ਜਦ ਵੀ ਹਾਂ ਮਿਲ਼ਦੇ ਆਪਾਂ
ਰਹਿ ਜਾਂਦਾ ਹੈ ਹਰ ਵਾਰੀ ਹੀ
ਤੇਰਾ ਕੁਝ ਮੇਰੇ ਕੋਲ਼
ਮੇਰਾ ਕੁਝ ਤੇਰੇ ਕੋਲ਼।
2 comments:
ਏਹਦੇ ਨਾਲ਼ੋਂ ਤਾਂ ਚੰਗਾ ਹੈ
ਮਿਲ਼ਿਆ ਕਰੀਏ ਕਦੇ ਕਦਾਈਂ
ਇਕ ਦੂਜੇ ਵਿਚ ਉਦੋਂ ਸਮਾਈਏ
ਸਾਹ ਜਦ ਪੁੱਜਣ ਮੁੱਕਣ ਤਾਈਂ
ਜਦ ਜਦ ਵੀ ਹਾਂ ਮਿਲ਼ਦੇ ਆਪਾਂ
ਰਹਿ ਜਾਂਦਾ ਹੈ ਹਰ ਵਾਰੀ ਹੀ
ਤੇਰਾ ਕੁਝ ਮੇਰੇ ਕੋਲ਼
ਮੇਰਾ ਕੁਝ ਤੇਰੇ ਕੋਲ਼।...
piyar vichdubbi te pyar nu rubru kradi kavita.....sohni rachna...!!
ਏਹਦੇ ਨਾਲ਼ੋਂ ਤਾਂ ਚੰਗਾ ਹੈ
ਮਿਲ਼ਿਆ ਕਰੀਏ ਕਦੇ ਕਦਾਈਂ
ਇਕ ਦੂਜੇ ਵਿਚ ਉਦੋਂ ਸਮਾਈਏ
ਸਾਹ ਜਦ ਪੁੱਜਣ ਮੁੱਕਣ ਤਾਈਂ
ਜਦ ਜਦ ਵੀ ਹਾਂ ਮਿਲ਼ਦੇ ਆਪਾਂ
ਰਹਿ ਜਾਂਦਾ ਹੈ ਹਰ ਵਾਰੀ ਹੀ
ਤੇਰਾ ਕੁਝ ਮੇਰੇ ਕੋਲ਼
ਮੇਰਾ ਕੁਝ ਤੇਰੇ ਕੋਲ਼...
ਢਾਲ਼ਵੇਂ ਤਲ ਤੋਂ ਪਾਣੀ ਦੇ ਵੇਗ ਵਰਗੀ ਰਵਾਨੀ ਹੈ ਇਹਨਾਂ ਸਤਰਾਂ ਵਿੱਚ...ਸਮੁੱਚੀ ਕਵਿਤਾ ਸੰਗੀਤ ਤੇ ਲੈਅਕਾਰੀ ਦਾ ਮੁਜੱਸਮਾ ਹੈ |
Post a Comment