ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, April 4, 2009

ਸੁਖਿੰਦਰ - ਨਜ਼ਮ

ਕੁੜੀਆਂ ਕਦੋਂ ਹੱਸਦੀਆਂ ਨੇ...

ਨਜ਼ਮ

ਹਤਿਆਰਿਆਂ ਵਾਂਗ ਜ਼ਿੱਦ ਨਾ ਕਰੋ

ਚਿੜੀਆਂ ਨੂੰ ਕਮਰਿਆਂ ਵਿੱਚ ਕੈਦ ਕਰੋਗੇ

ਤੜਫ਼ ਤੜਫ਼

ਉਹ ਮਰ ਜਾਣਗੀਆਂ-

........................

ਉਹ ਉੱਡਣਾ ਚਾਹੁੰਦੀਆਂ ਨੇ

ਖੁੱਲ੍ਹੇ ਅਸਮਾਨਾਂ ਵਿੱਚ

ਉਹ ਵੱਡੇ ਘੁੱਟ ਭਰਨੇ ਚਾਹੁੰਦੀਆਂ ਨੇ

ਤਾਜ਼ਗੀ ਭਰੀ ਹਵਾ ਦੇ

.................

ਉਹ ਚਹਿਕਣਾ ਚਾਹੁੰਦੀਆਂ ਨੇ

ਮਹਿਕਾਂ ਭਰੇ ਮੌਸਮਾਂ ਵਿੱਚ

ਉਹ ਟਹਿਕਣਾ ਚਾਹੁੰਦੀਆਂ ਨੇ

ਖੁਸ਼ਬੋ ਭਰੇ ਫੁੱਲਾਂ ਵਾਂਗ

..................

ਹੁੰਮਸ ਭਰੀ ਜ਼ਿੰਦਗੀ

ਲੰਬੀ ਔੜ ਬਾਅਦ,

ਜਦ

ਬਰਖਾ ਰੁੱਤ ਆਉਂਦੀ ਹੈ

ਵਰ੍ਹਿਆਂ ਤੋਂ ਬੁੱਲ੍ਹਾਂ ਤੇ ਲੱਗੇ ਜੰਦਰੇ

ਜਦ

ਅਚਾਨਕ ਟੁੱਟਣ ਲੱਗਦੇ ਹਨ

ਮਨ ਦੇ ਦਰਪਣ ਚ ਤੱਕਿਆਂ

ਆਪਣਾ ਹੀ ਚਿਹਰਾ

ਗੁਲਾਬ ਦੇ ਫੁੱਲ ਵਾਂਗ

ਜਦ

ਖਿੜ ਉੱਠਦਾ ਹੈ

ਕੁੜੀਆਂ.....

ਉਦੋਂ ਹੱਸਦੀਆਂ ਨੇ...!


1 comment:

सुभाष नीरव said...

सुखिंदर जी दी इह कविता वी मन नूँ छोहदीं है।