
ਅਜੋਕਾ ਨਿਵਾਸ: ਫਿਰੋਜ਼ਪੁਰ, ਪੰਜਾਬ
ਕਿਤਾਬਾਂ: ਗ਼ਜ਼ਲ-ਸੰਗ੍ਰਹਿ ‘ਸਲੀਬਾਂ’ ਅਤੇ’ ਸ਼ੀਸ਼ਾ ਨਹੀਂ ਹਾਂ ਮੈਂ’ ਪ੍ਰਕਾਸ਼ਿਤ ਹੋ ਚੁੱਕੇ ਹਨ।
----
ਦੋਸਤੋ! ਅੱਜ ਸਰੀ ਵਸਦੇ ਲੇਖਕ ਜਸਬੀਰ ਮਾਹਲ ਸਾਹਿਬ ਨੇ ਪ੍ਰੋ: ਘਈ ਜੀ ਦੀਆਂ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ‘ਚ ਪਹਿਲੀ ਹਾਜ਼ਰੀ ਲਵਾਈ ਹੈ। ਘਈ ਜੀ ਨੂੰ ਸਾਰੇ ਆਰਸੀ ਪਰਿਵਾਰ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਨਜ਼ਮਾਂ ਨੂੰ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ। ਦਵਿੰਦਰ ਪੂਨੀਆ ਜੀ ਨੇ ਉਹਨਾਂ ਦਾ 2008 'ਚ ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ‘ਸ਼ੀਸ਼ਾ ਨਹੀਂ ਹਾਂ ਮੈਂ’ ਆਰਸੀ ਲਈ ਦਿੱਤਾ ਸੀ, ਪਰ ਮੇਰੀ ਤਬੀਅਤ ਨਾਸਾਜ਼ ਰਹਿਣ ਕਰਕੇ ਹੀ ਅਜੇ ਤੀਕ ਉਹਨਾਂ ਦੀ ਹਾਜ਼ਰੀ ਨਹੀਂ ਸੀ ਲੱਗ ਸਕੀ। ਆਉਂਣ ਵਾਲ਼ੇ ਦਿਨਾਂ ‘ਚ ਘਈ ਜੀ ਦੀਆਂ ਖ਼ੂਬਸੂਰਤ ਗ਼ਜ਼ਲਾਂ ਵੀ ਤੁਹਾਡੇ ਨਾਲ਼ ਜ਼ਰੂਰ ਸਾਂਝੀਆਂ ਕੀਤੀਆਂ ਜਾਣਗੀਆਂ। ਮੈਂ ਮਾਹਲ ਸਾਹਿਬ ਦੀ ਤਹਿ-ਦਿਲੋਂ ਸ਼ੁਕਰਗੁਜ਼ਾਰ ਹਾਂ।
******
ਬੁੱਤ ਦੀ ਔਖ
ਨਜ਼ਮ
ਸੰਸਦ 'ਚ ਲੱਗਾ
ਭਗਤ ਸਿੰਘ ਦਾ ਬੁੱਤ ਚੀਕਿਆ-
ਕਿੱਥੇ ਫਸਾ ਦਿੱਤਾ ਮੈਨੂੰ?
ਅੱਖਾਂ ਅੱਕ ਗਈਆਂ ਨੇ
ਕੰਨ ਪੱਕ ਗਏ ਨੇ
ਦਿਮਾਗ ਚੋਂ ਚਿੰਗਿਆੜੀਆਂ ਨਿਕਲਦੀਆਂ ਨੇ
ਬਟੁਕੇਸ਼ਵਰ ਦੱਤ
ਜ਼ਰਾ ਬੰਬ ਫੜਾਵੀਂ…
=====
ਜ਼ਰਾ ਠਹਿਰੋ
ਨਜ਼ਮ
ਬੈੱਲ ਵੱਜੀ ਹੈ
ਮਹਿਮਾਨ ਆਏ ਹੋਣਗੇ
ਬੂਹਾ ਖੋਲ੍ਹਣ ਤੋਂ ਪਹਿਲਾਂ
ਜ਼ਰਾ ਮੁਸਕਾਨ ਪਹਿਨ ਲਵਾਂ
=====
ਸੌਰੀ
ਨਜ਼ਮ
ਮੈਂ ਸਰਵਣ ਤਾਂ ਬਣ ਗਿਆ ਹਾਂ
ਪ੍ਰੰਤੂ
ਹੇ ਪਿਤਾ ਸ਼੍ਰੀ! ਹੇ ਮਾਤਾ ਸ਼੍ਰੀ!!
ਮੇਰੇ ਮੋਢੇ ਹਾਲੇ ਖ਼ਾਲੀ ਨਹੀਂ ਹਨ
=====
ਅਸੀਂ
ਨਜ਼ਮ
ਸਾਡਾ ਸਭਨਾਂ ਦਾ ਇਕ ਹੀ ਨਾਮ ਹੈ
ਨੰਬਰ ਅਲੱਗ-ਅਲੱਗ ਹੈ
ਉਹ ਸਾਨੂੰ ਮਹਿਸੂਸਦੇ ਨਹੀਂ
ਸਿਰਫ ਗਿਣਦੇ ਹਨ
=====
ਮਿਲਾਪ
ਨਜ਼ਮ
ਬਸ ਮਿਲਣ ਦੀ
ਰਸਮ ਨਿਭਾਉਂਦੇ ਹਾਂ
ਉਸ ਦੇ ਚਿਹਰੇ ’ਤੇ ਨਕਾਬ ਹੁੰਦਾ ਹੈ
ਤੇ ਮੇਰੇ ਹੱਥਾਂ ’ਚ ਦਸਤਾਨੇ
=====
ਆਪਣੀ ਆਪਣੀ ਮਜਬੂਰੀ
ਨਜ਼ਮ
ਮੈਂ ਵੀ ਮਜਬੂਰ ਹਾਂ
ਸ਼ਹਿਰ ਵੀ ਮਜਬੂਰ ਹੈ
ਮੈਂ ਦਰਿਆ ਹਾਂ, ਮੈਂ ਵਗਣਾ ਹੈ
ਸ਼ਹਿਰ ਨੇ ਵਸਣਾ ਹੈ
ਮੈਂ ਵਗਾਂਗਾ
ਤਾਂ ਸ਼ਹਿਰ ਦਾ ਬੜਾ ਕੁਝ ਖੁਰੇਗਾ
ਦਰਿਆਵਾਂ ਵਿਚ ਸ਼ਹਿਰ ਸਮਾ ਸਕਦੇ ਨੇ
ਸ਼ਹਿਰਾਂ ਵਿਚ ਦਰਿਆ ਨਹੀਂ
************
ਪੰਜਾਬੀ ਸਾਹਿਤਕ ਮੈਗਜ਼ੀਨ ‘ਅੱਖਰ’ ‘ਚੋਂ ਧੰਨਵਾਦ ਸਹਿਤ
5 comments:
Ghai sahab di ghazal pustak main parhi hai, bahut shandar hai, khayaal uche han. ajj ih nazmaa parhke mainu behad khushi hoi hai ate hairaani vi. ene thorhe lafz ate ene phail rahe arth , vaah ji vaah.......
Conratulations!! Ghai sahib you made my weekend.
sari umar ch'banda 'butt di aoukh' vargi ik he nazam likh lave kafi hai.nazam likh ke te tusi pathka de pairan ch' bamb chala ditta.maza aa giya. baki nazman ve bahut khoob.
छोटीयाँ पर बहुत मारक कवितावां हन घई साहिब दीआँ। बधाई !
ਘਈ ਸਾਹਿਬ, ਤੁਹਾਡੀਆਂ ਨਜ਼ਮਾਂ ਪੜ੍ਹ ਕੇ ਪਾਠਕ ਮੰਤਰਮੁਗਧ ਹੋਏ ਬਗੈਰ ਨਹੀਂ ਰਹਿ ਸਕਦਾ। ਸੱਚਮੁੱਚ ਬੰਬ ਵਰਗੀਆਂ ਨਜ਼ਮਾਂ ਹਨ। ਮੈਂ ਹਰਪਾਲ ਸਾਹਿਬ ਨਾਲ ਸਹਿਮਤ ਹਾਂ ਕਿ ਬੁੱਤ ਦੀ ਔਖ ਵਰਗੀ ਲਿਖੀ ਇੱਕੋ ਨਜ਼ਮ ਸ਼ਾਇਰੀ ਤੇ ਜੀਵਨ ਸੰਘਰਸ਼ ਦਾ ਨਿਚੋੜ ਹੈ। ਹਾਜ਼ਰੀ ਲਵਾਉਂਦੇ ਰਿਹਾ ਕਰੋ। ਤੁਹਾਡੀਆਂ ਹੋਰ ਲਿਖਤਾਂ ਦੀ ਵੀ ਉਡੀਕ ਰਹੇਗੀ। ਮੇਰੇ ਵੱਲੋਂ ਆਰਸੀ ਤੇ ਤੁਹਾਨੂੰ ਵਧਾਈ।
ਜਸਵੰਤ ਸਿੱਧੂ
ਸਰੀ
Professor Ghai ji, this extremely beautiful poem, Butt di Aukh' will keep on echoing in the back of my mind throughout life. I may forget everything, but this poem.
I guess we need Bhagat Singh more now than we needed him before Independence. I salute him.
Prefessor Ghai ji, send more poems like these.
Amol Minhas
California
Post a Comment