
ਫ਼ਾਸਲਾ ਦੋਹਾਂ 'ਚ ਜੋ ਸੀ, ਮਿਟ ਨਾ ਸਕਿਆ ਉਮਰ ਭਰ।
ਚੁਪ ਦਾ ਦਰਿਆ ਪਾਰ ਦੋਹਾਂ ਨੇ ਨਾ ਕਰਿਆ ਉਮਰ ਭਰ।
----
ਸੀ ਤਮੰਨਾ ਸੁਲਘਦੀ ਦਿਲ ਵਿਚ ਕਿ ਉਹ ਪਾਣੀ ਬਣੇ,
ਪਰ ਪਿਘਲ ਕੇ ਮੈਂ ਵੀ ਬਣ ਸਕਿਆ ਨਾ ਦਰਿਆ ਉਮਰ ਭਰ।
----
ਪੁਹੰਚਦੀ ਅਹਿਸਾਸ ਤੀਕਣ ਕਿੰਜ ਮੇਰੀ ਆਰਜ਼ੂ,
ਸੀ ਜੋ ਦਿਲ ਮੇਰੇ 'ਚ, ਉਹ ਮੈਂ ਕਹਿ ਨਾ ਸਕਿਆ ਉਮਰ ਭਰ।
----
ਸੋਚਦਾ ਸੀ ਮੈਂ ਕਿ ਉਹ ਪੱਥਰ ਹੈ ਅਪਣੀ ਸੋਚ ਵਿਚ,
ਪਰ ਮੈਂ ਵੀ ਤਾਂ ਰੂਹ ਵਿਚ ਸ਼ੀਸ਼ਾ ਨਾ ਬਣਿਆ ਉਮਰ ਭਰ।
----
ਹਰ ਕਰਮ ਰੌਸ਼ਨ ਹੋ ਸਕਦਾ ਸੀ ਮੁਹੱਬਤ ਨਾਲ ਪਰ,
ਜਜ਼ਬਿਆਂ ਵਿਚ ਦਰਦ ਦਾ ਸੂਰਜ ਨਾ ਚੜ੍ਹਿਆ ਉਮਰ ਭਰ।
5 comments:
ਸੁਖਦਰਸ਼ਨ ਧਾਲੀਵਾਲ ਜੀਓ ਤੁਹਾਡੀ ਗ਼ਜ਼ਲ ਬਹੁਤ ਸੋਹਣੀ ਹੈ।
ਸੀ ਤਮੰਨਾ ਸੁਲਘਦੀ ਦਿਲ ਵਿਚ ਕਿ ਉਹ ਪਾਣੀ ਬਣੇ
ਪਰ ਪਿਘਲ ਕੇ ਮੈਂ ਵੀ ਬਣ ਸਕਿਆ ਨਾ ਦਰਿਆ ਉਮਰ ਭਰ
ਅਸ਼ਕੇ!
ਮਨਧੀਰ ਦਿਓਲ
ਕੈਨੇਡਾ
...thank you so much Mandhir Singh ji, for your encouraging comment...i am glad you enjoyed it...all the very best to you...i do have a small web page: http://home.everestkc.net/sukhdarshan/
...thank you....Sukhdarshan Dhaliwal
ਸੁਖਦਰਸ਼ਨ ਧਾਲੀਵਾਲ ਦੀ ਸਾਰੀ ਗ਼ਜ਼ਲ ਬਹੁਤ ਵਧੀਆ ਲੱਗੀ ਹੈ। ਚੰਗੇ ਸੁਲਝੇ ਖਿਆਲ ਪੇਸ਼ ਕੀਤੇ ਹਨ।
ਜਸਵੰਤ ਸਿੱਧੂ
ਸਰੀ
Sukhdarshan ji bahut vaddi gall keh ditti tusi
ਹਰ ਕਰਮ ਰੌਸ਼ਨ ਹੋ ਸਕਦਾ ਸੀ ਮੁਹੱਬਤ ਨਾਲ ਪਰ,
ਜਜ਼ਬਿਆਂ ਵਿਚ ਦਰਦ ਦਾ ਸੂਰਜ ਨਾ ਚੜ੍ਹਿਆ ਉਮਰ ਭਰ।
ena sohna sheyar likhan lai mubarkan
Post a Comment