
ਘਰੋਂ ਜਿਹਨਾਂ ਸੀ ਘੱਲੇ ਸੱਧਰਾਂ-ਚਾਵਾਂ ਨਾਲ਼।
ਕੀਕਰ ਵੰਡੀਏ ਹਉਕੇ ਉਹਨਾਂ ਮਾਵਾਂ ਨਾਲ਼।
----
ਮਨ ਅੰਦਰਲੀ ਅੱਗ ਤਾਂ ਤੇਰੀ ਆਪਣੀ ਹੈ,
ਕਾਹਦਾ ਰੋਸਾ ਤੱਤੀਆਂ ਠੰਢੀਆਂ ਹਵਾਵਾਂ ਨਾਲ਼।
----
ਉਸਨੇ ਹੁਣ ਨਹੀਂ ਪਾਉਣੀ ਤੇਰੇ ਘਰ ਫ਼ੇਰੀ,
ਕਾਹਤੋਂ ਝੱਲਿਆ ਉਲਝੀ ਜਾਵੇਂ ਕਾਵਾਂ ਨਾਲ਼।
----
ਦੁਨੀਆਂ ਦੀ ਹਰ ਉਲਝਣ ਨੂੰ ਸੁਲਝਾਵੇ ਜੋ,
ਉਲਝ ਹੀ ਜਾਂਦੈ ਉਹ ਵੀ, ਮਨ ਦੇ ਭਾਵਾਂ ਨਾਲ਼।
----
ਸਿੱਧੇ ਰਾਹ ’ਤੇ ਤੁਰਨਾ ਸੌਖਾ ਨਹੀਂ ਹੁੰਦਾ,
ਹੁੰਦੇ ਬੜੇ ਵਿਰੋਧੀ, ਵਿਰਲਾ-ਟਾਵਾਂ ਨਾਲ਼।
----
ਮਨ ਤੋਂ ਮਨ ਦਾ ਰਸਤਾ ਡਾਢਾ ਲੰਮਾ ਹੈ,
ਤੈਅ ਨਹੀਂ ਹੋਇਆ ਕਰਦਾ ’ਕੱਲੀਆਂ ਲਾਵਾਂ ਨਾਲ਼।
----
ਜ਼ਿੰਦਗ਼ੀ ਦਾ ਦਿਲ ਆਸ਼ਿਕ ਵਰਗਾ ਹੀ ਹੁੰਦੈ,
ਮੌਤ ਕੁੜੀ ਮੋਹ ਲੈਂਦੀ ਸ਼ੋਖ਼ ਅਦਾਵਾਂ ਨਾਲ਼।
5 comments:
ਗਗਨਦੀਪ ਦੀ ਗ਼ਜ਼ਲ ਸੋਹਣੀ ਹੈ। ਦੂਜਾ ਸ਼ੇਅਰ ਬਹੁਤ ਵਧੀਆ ਲੱਗਿਆ ਹੈ।
ਜਸਵੰਤ ਸਿੱਧੂ
ਸਰੀ
there should have been ਕੀਕਣ instead of ਕੀਕਰ .perhaps a typographic error.syntax is justly placed
gagndeep ji tohadi eh gazal sohni hai .bahut khoob kiha tusi
ਮਨ ਅੰਦਰਲੀ ਅੱਗ ਤਾਂ ਤੇਰੀ ਆਪਣੀ ਹੈ,
ਕਾਹਦਾ ਰੋਸਾ ਤੱਤੀਆਂ ਠੰਢੀਆਂ ਹਵਾਵਾਂ ਨਾਲ਼।
......................
ਦੁਨੀਆਂ ਦੀ ਹਰ ਉਲਝਣ ਨੂੰ ਸੁਲਝਾਵੇ ਜੋ,
ਉਲਝ ਹੀ ਜਾਂਦੈ ਉਹ ਵੀ, ਮਨ ਦੇ ਭਾਵਾਂ ਨਾਲ਼।
Bahut vadia lagey share Sir Ji
But the second last is the best one.
Post a Comment