
ਜੀਣ ਦੀ ਨਾ ਭੁੱਖ ਨਾ ਕੋਈ ਭੁੱਖ ਮੈਨੂੰ ਹੋਰ ਵੇ
ਗ਼ਮਾਂ ਦੇ ਵਪਾਰੀਆਂ ਨੂੰ ਛੇਤੀ ਛੇਤੀ ਤੋਰ ਵੇ।
----
ਹਿਜਰਾਂ ਦੇ ਸ਼ਹਿਰ ਹੁਣ ਲੱਗਦਾ ਨਾ ਚਿੱਤ ਵੇ
ਪੱਤਾ ਪੱਤਾ ਵੈਰੀ ਹੋਇਆ, ਦੀਂਹਦਾ ਨਾ ਕੋਈ ਮਿੱਤ ਵੇ
ਉਮਰਾਂ ਦਾ ਪਿਆਰ ਮੇਰੀ ਜਿੰਦ ਦਾ ਸ਼ਿੰਗਾਰ ਸੀ ਉਹ
ਲੈ ਗਿਆ ਕੋਈ ਚੋਰ ਵੇ................................।
----
ਸ਼ਹਿਰ ਦਿਆ ਮਾਲਕਾ ਆ ਸਾਂਭ ਲੈ ਅਟਾਰੀਆਂ
ਯਾਰੀਆਂ ਬਗੈਰ ਇਹ ਚੀਜ਼ਾਂ ਨਾ ਪਿਆਰੀਆਂ
ਮਿੱਤਰਾਂ ਬਗੈਰ ਜਾਪੇ ਜਲ਼ਦਾ ਇਹ ਸ਼ਹਿਰ ਤੇਰਾ
ਮਨ ਦਾ ਇਹ ਸ਼ੋਰ ਵੇ............................।
----
ਚੌਧਰਾਂ ਦੀ ਭੁੱਖ ਛੱਡ ਹੋ ਚੱਲੇ ਫਕੀਰ ਵੇ
ਦਿਲ ਲੀਰੋ ਲੀਰ ਸਾਡੀ ਏਹੋ ਤਕਦੀਰ ਵੇ
‘ਮਾਂਗਟ’ ਨਿਮਾਣਾ, ਹੋ ਕੇ ਬਹਿ ਗਿਆ ਨਿਤਾਣਾ
ਕੋਈ ਚੱਲਦਾ ਨਾ ਜ਼ੋਰ ਵੇ.....................।
ਜੀਣ ਦੀ ਨਾ ਭੁੱਖ ਨਾ ਕੋਈ ਭੁੱਖ ਮੈਨੂੰ ਹੋਰ ਵੇ
ਗ਼ਮਾਂ ਦੇ ਵਪਾਰੀਆਂ ਨੂੰ ਛੇਤੀ ਛੇਤੀ ਤੋਰ ਵੇ।
1 comment:
Post a Comment