
ਅਸਲੀ ਨਾਮ : ਬਲਦੇਵ ਸਿੰਘ ਸਿੱਧੂ
ਜਨਮ : 23/03/1951 (ਨੰਗਲਾ), ਪੰਜਾਬ
ਕਿੱਤਾ: ਸੇਵਾ-ਮੁਕਤ ਪੰਜਾਬੀ ਲੈਕਚਰਾਰ
ਕਿਤਾਬਾਂ : ਕਾਵਿ-ਸੰਗ੍ਰਹਿ : ਕਾਗਜ਼-ਕੰਦਰਾਂ (1996), ਪੱਥਰ 'ਤੇ ਪਈ ਸੈਕਸੋਫੋਨ (1999), ਯਾਤਰੀ ਧਿਆਨ ਦੇਣ (2001), ਹੁਣ ਸਟਾਲਿਨ ਚੁੱਪ ਹੈ (2009) ਪ੍ਰਕਾਸ਼ਿਤ ਹੋ ਚੁੱਕੀਆਂ ਹਨ।
ਦੇਵਨੀਤ ਦੀਆਂ ਆਰਸੀ ਲਈ ਭੇਜੀਆਂ ਕਵਿਤਾਵਾਂ ਨਵੀਂ ਛਪੀ ਪੁਸਤਕ " ਹੁਣ ਸਟਾਲਿਨ ਚੁੱਪ ਹੈ " (2009) ਵਿਚੋਂ ਹਨ ।
ਗੁਰਪ੍ਰੀਤ
ਮਾਨਸਾ, ਪੰਜਾਬ
********
ਦੋਸਤੋ! ਮਾਨਸਾ ਵਸਦੇ ਲੇਖਕ ਗੁਰਪ੍ਰੀਤ ਜੀ ਨੇ ਦੇਵਨੀਤ ਜੀ ਦੀਆਂ ਇਹ ਬੇਹੱਦ ਖ਼ੂਬਸੂਰਤ ਨਜ਼ਮਾਂ ਆਰਸੀ ਲਈ ਭੇਜ ਕੇ ਉਹਨਾਂ ਦੀ ਅਦਬੀ ਮਹਿਫ਼ਿਲ ‘ਚ ਪਹਿਲੀ ਵਾਰ ਹਾਜ਼ਰੀ ਲਵਾਈ ਹੈ। ਉਹਨਾਂ ਦਾ ਬੇਹੱਦ ਸ਼ੁਕਰੀਆ । ਦੇਵਨੀਤ ਜੀ ਨੂੰ ਆਰਸੀ ਦੇ ਤਮਾਮ ਲੇਖਕ / ਪਾਠਕ ਸਾਹਿਬਾਨ ਵੱਲੋਂ ਖ਼ੁਸ਼ਆਮਦੀਦ ਆਖਦੀ ਹੋਈ ਇਹਨਾਂ ਨਜ਼ਮਾਂ ਨੂੰ ਆਰਸੀ ‘ਚ ਸ਼ਾਮਲ ਕਰਨ ਦਾ ਮਾਣ ਹਾਸਲ ਕਰ ਰਹੀ ਹਾਂ।
ਅਦਬ ਸਹਿਤ
ਤਨਦੀਪ ‘ਤਮੰਨਾ’
*********
ਵੀਲ੍ਹ ਚੇਅਰ ਦੀ ਪ੍ਰਾਰਥਨਾ
ਨਜ਼ਮ
ਸਕੂਲ ਦੀ ਸਵੇਰ ਸਭਾ ਹੋ ਰਹੀ ਹੈ
ਵੀਲ੍ਹ ਚੇਅਰ 'ਚ ਬੈਠੀ ਕੁੜੀ
ਸੁਣ ਰਹੀ ਹੈ
ਸਾਵਧਾਨ ! ਵਿਸ਼ਰਾਮ ਆਰਾਮ ਸੇ !
…...............
ਕੁੜੀ ਆਰਾਮ ਸੇ ਦੀ ਮੁਦਰਾ ਵਿੱਚ ਵੀ
ਆਰਾਮ ਸੇ ਨਹੀਂ
ਜੋ ਮਾਂਗੇ ਦੀ ਧੁਨ 'ਤੇ ਜੁੜੇ ਹੱਥ
ਕੁੜੀ ਸੋਚਦੀ ਹੈ:
..............
ਮੇਰੇ ਸਾਰੇ ਸਾਥੀ ਸਾਬਤ ਤਾਂ ਹਨ
ਉਹ ਠਾਕੁਰ ਤੋਂ ਕੀ ਮੰਗ ਰਹੇ ਹਨ?
====
ਥਾਹ ਕੋਲ਼
ਨਜ਼ਮ
ਜਾਣਦਾ ਨਹੀਂ ਸਾਂ
ਰਿਸ਼ਤਿਆਂ ਦੀ ਥਾਹ
ਸ਼ੀਤਲਤਾ, ਠੰਢਕ, ਸੁਗੰਧ
............
ਅੱਜ
ਮੇਰੇ ਨਾਲ਼ ਦੇ ਕਮਰੇ 'ਚ ਰਹਿੰਦੀ ਔਰਤ
ਮੇਰੇ ਤਪਦੇ ਮੱਥੇ ਲਈ
ਪਾਣੀ ਪੱਟੀ ਲਿਆਈ ਹੈ
.................
ਮੈਂ ਇੱਕ ਮਹਾਨ ਰਿਸ਼ਤੇ ਦੀ
ਥਾਹ ਕੋਲ਼ ਹਾਂ
=======
ਕਣਕਾਂ 'ਚ ਕੋਲਾ
ਨਜ਼ਮ
ਪੰਜਾਬ ਦਾ ਕਿਸਾਨ
ਤਾਂ ਅੱਜ
ਰੇਲਵੇ ਟਰੈਕ 'ਤੇ ਵਿਛਿਆ ਬੈਠਾ ਹੈ
.................
ਮਾਹੌਲ
ਕੋਲੇ ਵਾਲੇ ਇੰਜਣ ਦਾ
ਬੁਆਇਲਰ ਬਣ ਗਿਆ ਹੈ
......................
ਇਹ ਕੋਲਾ ਕਿੱਥੋਂ ਆ ਗਿਆ
ਸਿਆੜਾਂ ਅੰਦਰ
ਬੀਜਾਂ ਦੀ ਥਾਂ
.................
ਬੋਹਲ਼ ਪੁੱਛਦੇ ਹਨ...!
4 comments:
ਓ ਜੱਟਾ ਤੈਨੂੰ ਇੰਟਰਨੈੱਟ ਉੱਪਰ ਕਿਸਨੇ ਪੁਚਾ ਦਿੱਤਾ।............... ਦਰਵੇਸ਼
beez kola ban gye.. be-insaafi di hwa paani ch ugg ke..
wah!
ਦੇਵਨੀਤ ਜੀ ਨੂੰ ਪੜ੍ਹਨ ਦਾ ਇਹ ਮੇਰਾ ਪਹਿਲਾ ਮੌਕਾ ਹੈ। ਆਰਸੀ ਕਰਕੇ ਸਬੱਬ ਨਾਲ਼ ਨਵੇਂ ਤੇ ਪੁਰਾਣੇ ਛਿਪੇ ਬੈਠੇ ਲੇਖਕ ਪੜ੍ਹਨ ਨੂੰ ਮਿਲ ਜਾਂਦੇ ਹਨ। ਦੇਵਨੀਤ ਦੀ ਨਜ਼ਮ ਵੀਅਲ ਚੇਅਰ ਦੀ ਪ੍ਰਾਰਥਨਾ, ਝਿੰਜੋੜ ਕੇ ਰੱਖ ਗਈ।
ਜਸਵੰਤ ਸਿੱਧੂ
ਸਰੀ
ਦੇਵਨੀਤ ਜੀ, ਸਵਾਗਤ ਹੈ। ਤੁਹਾਡੀਆਂ ਸਾਰੀਆਂ ਕਵਿਤਾਵਾਂ ਬਹੁਤ ਵਧੀਆ ਹਨ। ਹਾਜ਼ਰੀ ਲਵਾਉਂਦੇ ਰਹਿਓ।
ਮਨਧੀਰ ਦਿਓਲ
ਕੈਨੇਡਾ
Post a Comment