ਦੋਸਤੋ! ਪਾਕਿਸਤਾਨ ਵਸਦੇ ਸ਼ਾਇਰ ਦੋਸਤ ਡਾ: ਕੌਸਰ ਮਹਿਮੂਦ ਸਾਹਿਬ ਨੇ ਆਪਣੀ ਲਿਖੀਆਂ ਕੁਝ ਖ਼ੂਬਸੂਰਤ ਨਜ਼ਮਾਂ ਭੇਜ ਕੇ ਮੇਰੀ ਚੁੱਪ ਨੂੰ ਟੁੱਟਣ ਅਤੇ ਮੈਨੂੰ ਮੁਸਕਰਾਉਣ ਤੇ ਆਖਿਰ ਮਜਬੂਰ ਕਰ ਹੀ ਦਿੱਤਾ। ਬੀਮਾਰ ਰਹਿਣ ਕਰਕੇ, ਤਕਰੀਬਨ ਇਹ ਸਾਰਾ ਸਾਲ ਹੀ ਮੈਂ ਚੁੱਪ ਰਹੀ ਹਾਂ...ਹੁਣ ਤੱਕ ਬਹੁਤੇ ਨਜ਼ਦੀਕੀ ਸਾਹਿਤਕ ਦੋਸਤ ਮੇਰੀ ਚੁੱਪ ਦੇ ਆਦੀ ਵੀ ਹੋ ਗਏ ਹਨ। ਕੁਝ ਇਕ ਨੇ ਮੈਨੂੰ ਉਨਾਂ ਦੇ ਬਲੌਗ ਤੇ ਫੇਰੀ ਨਾ ਪਾ ਸਕਣ ਜਾਂ ਈਮੇਲਾਂ ਦਾ ਜਵਾਬ ਸਮੇਂ ਸਿਰ ਨਾ ਦੇਣ ਕਰਕੇ ਜਾਂ ਜਿਨ੍ਹਾਂ ਬਲੌਗਾਂ ਦਾ ਕੰਟਰੋਲ ਮੇਰੇ ਕੋਲ਼ ਸੀ, ਉਹਨਾਂ ਨੂੰ ਵਕ਼ਤ ਸਿਰ ਅਪਡੇਟ ਨਾ ਕਰ ਸਕਣ ਕਰਕੇ ‘ਆਕੜਖ਼ੋਰ’ ਹੋਣ ਦਾ ਖ਼ਿਤਾਬ ਵੀ ਦੇ ਦਿੱਤਾ। ਪਰ ਅੱਜ ਅੱਖਾਂ ਨੂੰ ਵਹਿਣੋਂ ਰੋਕ ਨਾ ਸਕੀ, ਕਿਉਂਕਿ ਅਸਲੀ ਦੋਸਤ ਤਾਂ ਉਹੀ ਹਨ, ਜਿਨ੍ਹਾਂ ਨੇ ਹਰ ਤਰ੍ਹਾਂ ਦੇ ਹਾਲਾਤ ‘ਚ ਮੇਰੀ ਹੌਸਲਾ-ਅਫ਼ਜ਼ਾਈ ਕੀਤੀ ਹੈ। ਡਾ: ਕੌਸਰ ਸਾਹਿਬ ਉਹਨਾਂ ਦੋਸਤਾਂ ‘ਚੋਂ ਇੱਕ ਨੇ, ਜਿਨ੍ਹਾਂ ਦੀ ਕਿਸੇ ਵੀ ਈਮੇਲ ਜਾਂ ਫੋਨ ਕਾਲ ਦਾ ਜਵਾਬ ਦੇਣ ‘ਚ ਮੈਂ ਅਸਮਰੱਥ ਰਹੀ, ਪਰ ਉਹ ਮੁਸੱਲਸਲ ਕੁਝ ਨਾ ਕੁਝ ਲਿਖ ਕੇ ਭੇਜਦੇ ਰਹੇ। ਡਾ: ਸਾਹਿਬ ਦੀ ਸ਼ਾਇਰੀ ਦੀ ਮੈਂ ਹਮੇਸ਼ਾ ਤੋਂ ਕਾਇਲ ਰਹੀ ਹਾਂ। ਆਖਦੇ ਹੁੰਦੇ ਨੇ ਕਿ ਤਨਦੀਪ ਜਦੋਂ ਤੂੰ ਕਿਤਾਬ ਛਪਵਾ ਕੇ ਪਾਕਿਸਤਾਨ ਆਈ, ਅਸੀਂ ਪੰਜ-ਸੱਤ ਸ਼ਾਇਰਾਂ ਨੇ ਰਲ਼ ਕੇ ਤੇਰੀ ਕਿਤਾਬ 2-4 ਘੰਟਿਆਂ ‘ਚ ਗੁਰਮੁਖੀ ਤੋਂ ਸ਼ਾਹਮੁਖੀ ‘ਚ ਲਿਪੀਅੰਤਰ ਕਰਕੇ ਦੂਜੇ ਦਿਨ ਛਪਣੀ ਵੀ ਦੇ ਦੇਣੀ ਹੈ। ਏਨੀ ਮੁਹੱਬਤ ਨੂੰ ਤਾਂ ਸਿਰ ਝੁਕਾ ਕੇ ਸਲਾਮ ਹੀ ਕੀਤਾ ਜਾ ਸਕਦਾ ਹੈ...! ਜੋ ਡਾ: ਸਾਹਿਬ ਨੇ ਈਮੇਲ ‘ਚ ਘੱਲਿਆ ਹੈ, ਆਰਸੀ ਪਰਿਵਾਰ ਨਾਲ਼ ਸਾਂਝਾ ਕਰਨ ਜਾ ਰਹੀ ਹਾਂ।
ਅਦਬ ਸਹਿਤ
ਤਨਦੀਪ ‘ਤਮੰਨਾ’
********
ਕੌਨ ਥੀ ਵੋ
ਨਜ਼ਮ
ਕੌਨ ਥੀ ਵੋ
ਮਾਲੂਮ ਨਹੀਂ
ਪਰ....
ਇਕ ਅਨਜਾਨ ਕਸ਼ਿਸ਼ ਥੀ ਉਸ ਮੇਂ
ਜੈਸੇ ਦੂਰ ਸੁਲਗਤੇ ਸੰਦਲ ਕੀ
ਬਰਫ਼ੀਲੀ ਆਗ
ਜੈਸੇ ਏਕ ਰਿਸ਼ੀ ਕੇ ਚਿਹਰੇ ਪਰ ਖਿਲਤਾ ਹੋ
ਜੋਗ ਤਿਆਗ
ਜੈਸੇ ਬਿਰਹਾ ਕੀ ਸ਼ਬਨਮ ਮੇਂ ਭੀਗਾ
ਤੇਵਰ ਸੁਰ ਕਾ ਰਾਗ
ਕੌਨ ਥੀ ਵੋ
ਮਾਲੂਮ ਨਹੀਂ...
...........
ਕੌਨ ਥੀ ਵੋ
ਮਾਲੂਮ ਨਹੀਂ...
ਪਰ ਉਸਕੇ ਭਰੇ ਭਰਾਏ ਬਦਨ ਮੇਂ
ਜਨਮੋਂ ਕਾ ਥਾ ਏਕ ਗੁਦਾਲ
ਔਰ ਨਾ ਜਾਨੇ
ਕਿਤਨੇ ਜ਼ਮਾਨੇ ਪਰ ਫ਼ੈਲੀ ਥੀ
ਉਸਕੀ ਨਰਮ ਖ਼ਿਰਾਮ ਆਵਾਜ਼
ਉਸਕੇ ਮਾਥੇ ਕੀ ਬਿੰਦੀਆ ਮੇਂ
ਸਿਮਟੀ ਹੂਈ ਥੀ
ਕੁਤਬੀ ਸਿਤਾਰੇ ਕੀ ਝਿਲਮਿਲ
ਉਸਕੇ ਬਾਏਂ ਕਾਂਧੇ ਪਰ ਥਾ
ਏਕ ਗੁਲਾਬੀ ਤਿਲ
...........
ਕੌਨ ਥੀ ਵੋ
ਮਾਲੂਮ ਨਹੀਂ...
=====
ਬਹੁਤ ਪਹਿਲੇ
ਨਜ਼ਮ
ਬਹੁਤ ਪਹਿਲੇ
ਯੇ ਲਿੱਖਾ ਜਾ ਚੁਕਾ
ਤੁਮ ਕਬ, ਕਹਾਂ,
ਔਰ ਕੈਸੇ ਲੋਗੋਂ ਮੇਂ ਜਨਮ ਲੋ ਗੇ
ਤੁਮਹੇਂ ਕਿਸ ਕਿਸ ਸੇ
ਕਿਤਨੀ ਦੇਰ
ਮਿਲਨਾ ਹੈ
ਯੇ ਸਭ ਤੈਅ ਹੈ
ਤੋ ਫ਼ਿਰ ਸ਼ਿਕਵਾ ਇਜ਼ਾਫ਼ੀ ਹੈ
ਹਮੇਂ ਯੇ
ਲਮਹਾ-ਏ-ਮੌਜੂਦ ਕਾਫ਼ੀ ਹੈ!
No comments:
Post a Comment