ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾThursday, January 14, 2010

ਜਸਬੀਰ ਕਾਲਰਵੀ - ਗ਼ਜ਼ਲ

ਗ਼ਜ਼ਲ

ਤੁਹਾਡੇ ਨਾਲ਼ ਮੰਜ਼ਿਲ ਤਕ ਜੇ ਦਿਲ ਦੇ ਵਲਵਲੇ ਜਾਂਦੇ।

ਤਾਂ ਰਾਹਾਂ ਵਿਚ ਮੇਰੇ ਅਹਿਸਾਸ ਨਾ ਏਦਾਂ ਛਲੇ ਜਾਂਦੇ।

-----

ਤੁਹਾਡਾ ਨਾਮ ਆਉਂਦਾ ਹੈ ਜਦੋਂ ਗੱਲਬਾਤ ਕਰਦੇ ਹਾਂ,

ਤੁਹਾਡਾ ਨਾਮ ਲੈ ਲੈ ਕੇ ਹੀ ਸਾਡੇ ਤੌਖ਼ਲੇ ਜਾਂਦੇ।

-----

ਤੁਸੀਂ ਜੋ ਦਰਦ ਦਿੱਤਾ ਹੈ, ਉਹ ਸਾਡੇ ਦਿਲ ਚ ਭਰਿਆ ਹੈ,

ਨਹੀਂ ਤਾਂ ਮੁਫ਼ਲਿਸੀ ਦੇ ਦੌਰ ਵਿਚ ਤਾਂ ਖੋਖਲੇ ਜਾਂਦੇ।

-----

ਖ਼ੁਦਾ ਖ਼ੈਰਾਂ ਕਰੇ ਪਰ ਆਪ ਕੁਝ ਹੋ ਇਸ ਤਰ੍ਹਾਂ ਚੱਲੇ,

ਹਵਾ ਹੰਕਾਰ ਦੀ ਭਰਕੇ ਜਿਵੇਂ ਹਨ ਬੁਲਬੁਲੇ ਜਾਂਦੇ।

-----

ਤੁਹਾਨੂੰ ਵੀ ਕਦੇ ਇਹ ਇਸ਼ਕ਼ ਜਦ ਫਿਰ ਯਾਦ ਆਵੇਗਾ,

ਤੁਸੀਂ ਤੱਕਣਾ ਕਿਵੇਂ ਯਾਦਾਂ ਦੇ ਭਰ ਭਰ ਕਾਫ਼ਲੇ ਜਾਂਦੇ।

-----

ਜਦੋਂ ਆਉਂਦੇ ਨੇ ਹੋ ਜਾਂਦੇ ਕੋਈ ਦਰਵੇਸ਼ ਜਾਂ ਸ਼ਾਇਰ,

ਉਹ ਕਮਸਿਨ ਲੋਕ ਜੋ ਅਕਸਰ ਘਰੋਂ ਨੇ ਦਿਨ ਢਲ਼ੇ ਜਾਂਦੇ।

-----

ਉਹ ਸ਼ਹਿਰੋਂ ਨਾਲ਼ ਲੈ ਆਉਂਦੇ ਸੁਆਰਥ ਸ਼ਬਦ ਦੇ ਮਾਅਨੇ,

ਹ ਕੁਝ ਪੇਂਡੂ ਮੁਕੱਦਸ ਦਿਲ ਜਦੋਂ ਜਾਂਦੇ ਭਲੇ ਜਾਂਦੇ।

-----

ਉਨ੍ਹਾਂ ਨੇ ਫੇਰ ਮੇਰੀ ਜ਼ਿੰਦਗੀ ਵਿਚ ਸੀ ਨਹੀਂ ਰਹਿਣਾ,

ਉਨ੍ਹਾਂ ਪਿੱਛੇ ਅਗਰ ਜਸਬੀਰ ਦਿਲ ਦੇ ਵਲਵਲੇ ਜਾਂਦੇ।

No comments: