ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Saturday, February 20, 2010

ਦਰਵੇਸ਼ - ਨਜ਼ਮ

ਤਾਂ ਹੀ ਤਾਂ

ਨਜ਼ਮ

ਬੱਸ ਜਿਊਂਈ ਜਾਂਦਾ ਹਾਂ

ਕਿ-

ਇਕ ਨਹੀਂ

ਕਿੰਨ੍ਹਿਆਂ ਹੀ ਸੂਰਜਾਂ ਦਾ ਉਲ੍ਹਾਂਭਾ

ਸਿਰ ਤੇ ਹੈ

ਕਿ ਚੰਦ ਦੁਆਲ਼ੇ ਜੁੜੀਆਂ

ਖਿੱਤੀਆਂ ਦਾ ਚਾਨਣ

ਵੈਂਗਣੀ ਫੁੱਲਾਂ ਵਰਗਾ ਮੋਹ ਪਾ ਬੈਠੇ।

..............

ਕਦੇ ਕਦੇ

ਜਦੋਂ ਅੰਬਰ ਤੇ ਬਣੇ

ਛੜਿਆਂ ਦੇ ਰਾਹ ਤੋਂ ਉਡਦੀ

ਧੂੜ ਵੇਖਦਾਂ

ਤਾਂ ਆਪਣੇ ਆਪ

ਇਕ ਬੂਹਾ ਜਿਹਾ ਖੁੱਲ੍ਹ ਜਾਂਦੈ

ਤੇ ਯਾਦ ਆ ਜਾਂਦੇ ਨੇ

ਉਹ ਸੰਵੇਦਨੀ ਪਲ

ਜਦੋਂ ਤੈਨੂੰ ਕਹਿੰਦਾ ਸਾਂ

..... ਆ ਕਿ ਦੋ ਪਲ

ਸਿਰਨਾਵਿਆਂ ਦੀ ਖੇਡ, ਖੇਡ ਲਈਏ

ਆ ਕਿ ਕੁਝ ਘੜੀਆਂ ਬੈਠ ਕੇ

ਹੁੰਗਾਰਿਆਂ ਦਾ ਆਸਣ ਲਾ ਲਈਏ

...............

ਨਾ ਤੈਥੋਂ ਸਿਰਨਾਵਿਆਂ ਦੀ ਖੇਡ ਖੇਡੀ ਗਈ

ਤੇ ਨਾ ਹੀ

ਹੁੰਗਾਰਿਆਂ ਦੇ ਆਸਣ ਤੇ ਬਹਿ ਕੇ

ਚਹੁੰ ਅੱਖਾਂ

ਕੁਝ ਭਾਵਨਾਵਾਂ ਭਰੀਆਂ ਗਈਆਂ

ਕਿ ਬੇਗੀਆਂ ਉੱਤੇ

ਬਾਦਸ਼ਾਹਾਂ ਦਾ ਰਾਜ

ਸਾਡੇ ਵੇਖਦੇ ਵੇਖਦੇ ਹੀ ਹੋ ਗਿਆ

ਜ਼ਮੀਨ ਪਾਟ ਗਈ

ਤੇ-

ਸਾਡੀ ਮੁਹੱਬਤ ਦੀ ਗੋਰੀ ਦਾਸਤਾਂ

ਇਕ ਕਾਲ਼ੀ ਬੋਲ਼ੀ ਰਾਤ ਦੇ

ਵਕਫ਼ੇ ਵਿਚ

ਦਫ਼ਨ ਹੋ ਗਈ।

................

ਹਰ ਰਾਤ ਅੱਥਰੂ

ਤਲ਼ੀਆਂ ਤੇ ਡਿੱਗਦੇ ਮਰਦੇ ਰਹੇ

ਤੇ ਮੈਂ-

ਉਹਨਾਂ ਅੱਥਰੂਆਂ ਦੇ ਗੋਡੇ ਮੁੱਢ ਬਹਿ ਕੇ

ਜ਼ਮੀਨ ਖੁਰਚਦਾ ਰਹਿੰਨਾਂ

ਅਤੇ-

ਉਸੇ ਕਰਜ਼ ਹੇਠ ਦੱਬਿਆ ਹੀ ਮੈਂ

ਤਾਂ ਹੀ ਤਾਂ ਜਿਊਂਈ ਜਾਨਾਂ

ਕਿ-

ਇਕ ਨਹੀਂ

ਕਿੰਨ੍ਹਿਆਂ ਹੀ ਸੂਰਜਾਂ ਦਾ ਉਲ੍ਹਾਂਭਾ

ਸਿਰ ਤੇ ਹੈ

ਕਿ ਚੰਦ ਦੁਆਲ਼ੇ ਜੁੜੀਆਂ

ਖਿੱਤੀਆਂ ਦਾ ਚਾਨਣ

ਵੈਂਗਣੀ ਫੁੱਲਾਂ ਵਰਗਾ ਮੋਹ ਪਾ ਬੈਠੇ।

5 comments:

Unknown said...

ਵਾਹ!! ਦਰਵੇਸ਼ ਜੀ ਬਹੁਤ ਖੂਬ ਕਿਹਾ:
ਕਦੇ ਕਦੇ
ਜਦੋਂ ਅੰਬਰ ‘ਤੇ ਬਣੇ
ਛੜਿਆਂ ਦੇ ਰਾਹ ਤੋਂ ਉਡਦੀ
ਧੂੜ ਵੇਖਦਾਂ
ਤਾਂ ਆਪਣੇ ਆਪ
ਇਕ ਬੂਹਾ ਜਿਹਾ ਖੁੱਲ੍ਹ ਜਾਂਦੈ
ਇੱਕ ਵਧੀਆ ਨਜ਼ਮ ।
ਤਮੰਨਾ ਜੀ ਤੁਸੀਂ ਆਪਣੀ ਪਟਾਰੀ ਵਿੱਚੋਂ ਕਦੇ ਕਦੇ ਬਹੁਤ ਖੂਬਸੂਰਤ ਚੀਜਾਂ ਕੱਢਦੇ ਹੋ ।

सुभाष नीरव said...

बहुत खूब दरवेश जी ! अच्छी कविता है ! बधाई !

Davinder Punia said...

taa hi taa ih nazm bahut changgi hai kyonki Darvesh ji di kaavik roshni da jhalkara hai.
taa hi taa ih nazm var var parhi hai kyonki is da asar hor hor doongha uttre.
taa hi taa.........

ਤਨਦੀਪ 'ਤਮੰਨਾ' said...

ਦੋਸਤੋ! ਦਰਵੇਸ਼ ਜੀ ਅੱਜ-ਕੱਲ੍ਹ ਇਕ ਫਿਲਮ ਦੀ ਸ਼ੂੰਟਿੰਗ 'ਚ ਰੁੱਝੇ ਹੋਏ ਨੇ। ਨਜ਼ਮ ਪਸੰਦ ਕਰਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਮੈਨੂੰ ਪਤੈ ਜਿਸ ਦਿਨ ਉਹਨਾਂ ਨੇ ਆਰਸੀ ਵੇਖੀ,ਜ਼ਰੂਰ ਆਖਣਗੇ ਕਿ "ਉਏ ਤਨਦੀਪ!ਆਹ ਤੂੰ ਮੇਰੀਆਂ ਏਨੀਆਂ ਪੁਰਾਣੀਆਂ ਨਜ਼ਮਾਂ ਕਿੱਥੋਂ ਕੱਢ-ਕੱਢ ਲਾਈ ਜਾਨੀ ਐਂ!ਇਹਨਾਂ ਨਾਲ ਬੜਾ ਕੁਝ ਯਾਦ ਆਉਂਦੈ। ਪਤਾ ਨਹੀਂ ਇਹ ਨਜ਼ਮਾਂ ਕਿਵੇਂ ਤੇ ਕਦੋਂ ਲਿਖੀਆਂ ਗਈਆਂ..." :)

ਅਦਬ ਸਹਿਤ
ਤਨਦੀਪ ਤਮੰਨਾ

Unknown said...

kamaal rang hai