ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, May 25, 2010

ਦਵਿੰਦਰ ਸਿੰਘ ਪੂਨੀਆ - ਤਾਨਕਾ ਕਵਿਤਾਵਾਂ

ਤਾਨਕਾ ਕਵਿਤਾ - ਇਹ ਵਿਧਾ ਪੰਜ ਸਤਰਾਂ ਵਾਲੀ ਜਾਪਾਨੀ ਵਿਧਾ ਹੈ ਜੋ ਹਾਇਕੂ ਤੋਂ ਦੋ ਸਤਰਾਂ ਲੰਬੀ ਹੈ ਅਤੇ ਇਮੇਜ ਦੀ ਥਾਂ ਜਜ਼ਬਾਤ ਭਰਪੂਰ ਹੁੰਦੀ ਹੈ। ਪਰ ਇਹ ਕੋਈ ਆਮ ਅੰਦਾਜ਼ ਦੀ ਪੰਜ ਸਤਰੀ ਨਜ਼ਮ ਨਹੀਂ ਹੁੰਦੀ। ਇਸ ਦਾ ਸੁਭਾਅ ਇਸ ਦਾ ਆਪਣਾ ਹੀ ਹੁੰਦਾ ਹੈ। ਅੰਗਰੇਜ਼ੀ ਅਤੇ ਹੋਰ ਕਈ ਭਾਸ਼ਾਵਾਂ ਵਿਚ ਦੇਰ ਤੋਂ ਲਿਖੀ ਜਾ ਰਹੀ ਹੈ। ਸ਼ਬਦ-ਸੰਜਮ ਹਾਇਕੂ ਵਾਂਗ ਹੀ ਲਾਜ਼ਮੀ ਹੈ।

*****

*****

ਤਾਨਕਾ ਕਵਿਤਾਵਾਂ

1)

ਸੰਘਣੀ ਹੋ ਰਹੀ

ਗਰਮੀ ਦੀ ਸ਼ਾਮ

ਖ਼ਾਲੀ ਹੋ ਰਹੀ ਪਾਰਕਿੰਗ

ਉੱਤਰ ਰਹੀਆਂ ਝੀਲ ਤੇ

ਹੰਸਾਂ ਦੀਆਂ ਡਾਰਾਂ

=====

2)

ਲੱਗੀ ਬਹੁਤ ਪਿਆਸ

ਕਾਰ ਚਲਾਵਾਂ ਤੇਜ਼

ਦਰਿਆ ਦਾ ਪੁਲ

ਉੱਪਰੋਂ ਲੰਘ ਰਹੇ

ਕਾਲ਼ੇ ਮੇਘ

=====

3)

ਮਹਿਮਾਨ ਦੀ ਉਡੀਕ

ਕਮਰੇ ਦੀ ਸਫ਼ਾਈ

ਉਤਾਰੇ ਜਾਲ਼ੇ

ਬਾਹਰ ਸੁੱਟ ਦਿੱਤੀਆਂ

ਮੱਕੜੀਆਂ

=====

4)

ਬੈਠਕ ਦਾ ਕੰਸ (ਸ਼ੈਲਫ)

ਨਾਨਕ ਦੀ ਤਸਵੀਰ

"ਸਤਿਗੁਰ ਤੇਰੀ ਓਟ"

ਉਸਦੇ ਪਿੱਛੇ

ਚਿੜੀ ਦਾ ਆਲ੍ਹਣਾ

=====

5)

ਧੁੱਪ ਚ ਬਜ਼ੁਰਗ

ਲੱਤਾਂ ਬਾਹਾਂ ਨੂੰ ਮਲ਼ੇ

ਸਰ੍ਹੋਂ ਦਾ ਤੇਲ

ਲੰਘ ਗਿਆ ਸਿਆਲ਼

ਖਿੜ ਗਈ ਸਰ੍ਹੋਂ

6 comments:

shamsher said...

ਪੂਨੀਆ ਜੀ, ਕਾਵਿ-ਵਿਧਾ 'ਤਾਨਕਾ' ਬਾਰੇ ਜਾਣਕਾਰੀ ਦੇਣ ਤੇ ਉਹਦਾ ਨਮੂਨਾ ਪੇਸ਼ ਕਰਨ ਲਈ ਸ਼ੁਕਰੀਆ । ਇਹ ਕਾਵਿ-ਵਿਧਾ ਮੈਨੂੰ ਹਾਇਕੂ ਤੋਂ ਵੀ ਪਿਆਰੀ ਲੱਗੀ।
...Shamsher Mohi (Dr.)

ਦਰਸ਼ਨ ਦਰਵੇਸ਼ said...

Babeoo, kyon aapni maulikita kho rahe ho, begane bistar uupar uudon letida hai, jadon aapne chon durgandh aaun lag pave, kharidi hoi aurat de jisam di.......Darshan Darvesh

rup said...

Punia Sahib'Tanka'rachnawan,arth parbhoor ne.Main vi Mohi Sahib de khial nal sehmat han.Tanka rachnawan pathkan de sanmukh kroun li 'Tamanna' ji da sukria.Rup Dabudrji

Davinder Punia said...

aap sabh suhird sajjna da shukriya.
ajj punjabi vich vartiaan jaa rahiaan sinfaan jivein khullhi nazm, ghazal, aadi baharliaan sinfaan hi taa han par sade kol maqbool ho rahiaan han, ise tarah haiku ate tanka nu vi swagat kar hi lena chahida hai, baqi khyaal taa sade apne maulik hi han. nazm de subhaa mutabaq sinaf chun laee hai. unjh isnu chhoti nazm samajh ke vi parhia jaa sakda hai bas uppar tanka na likho ate sirlekh de dio.

Jagjit said...

ਦਵਿੰਦਰ ਦੀ ਸ਼ਲਾਘਾ ਕਰਨੀ ਮੈਨੂੰ ਕਹੀ ਗੱਲ ਦੁਬਾਰਾ ਕਹਿਣ ਵਾਂਗ ਲਗਦੀ ਹੈ। ਵਧੀਆ ਕੰਮ ਕੀਤਾ ਹੈ ਦਵਿੰਦਰ। ਦਰਸ਼ਨ ਨੂੰ ਕਣੀਆਂ ਦੀ ਕਾਪੀ ਭੇਜ। ਪੰਜਾਬੀ ਕਵੀਆਂ ਨੂੰ ਹਾਇਕੂ ਕੰਪੱਲਸਰੀ ਵਿਸ਼ੇ ਵਾਂਗ ਪੜ੍ਹਨਾ ਚਾਹੀਦਾ। ਥੋੜ੍ਹਾ ਆਰਾਮ ਆਏਗਾ।
ਰਿਗਵੇਦ 'ਚ ਲਿਖਿਐ : ਚਾਨਣ ਨੂੰ ਚਾਰੇ ਦਿਸ਼ਾਵਾਂ ਤੋਂ ਆਉਣ ਦਿਉ।

Amrao said...

ਦੇਵਿੰਦਰ ਜੀ, ਖੂਬਸੂਰਾਤ ਤਾਨਕਾ ਕਵਿਤਾਵਾਂ ਲਈ ਦਿਲੀ ਮੁਬਾਰਕਬਾਦ..!ਦਰਵੇਸ਼ ਜੀ ਵੀ ਇਸ ਵਿਧੀ ਨੂੰ ਇੱਕ ਦਿਨ ਜੀ-ਆਇਆਂ ਆਖਣਗੇ,ਹੋਰ ਬਹੁਤ ਸਾਰੀਆਂ ਵਿਧੀਆਂ ਵਾਂਗ..