ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Thursday, April 21, 2011

ਰਵਿੰਦਰ ਰਵੀ - ਨਜ਼ਮ

ਮੈਂ-ਕੁ-ਭਰਅਸਮਾਨ

ਨਜ਼ਮ


ਮੈਂ ਤਾਂ ਮੰਗਿਆ ਸੀ ਕੇਵਲ ਇਕ


ਮੈਂ-ਕੁ-ਭਰਅਸਮਾਨ


ਜਾਗ ਪਏ ਕਿਉਂ ਮੇਰੇ ਅੰਦਰੋਂ


ਸੁੱਤੇ ਸਦੀਆਂ ਦੇ ਨਿਸ਼ਾਨ?



ਕਦੇ ਕਦੇ ਇਓਂ ਜਾਪੇ, ਜੀਕੂੰ


ਮੁੱਠੀ ਦੇ ਵਿਚ ਧਰਤੀ ਹੋਵੇ,


ਨਜ਼ਰਾਂ ਵਿਚ ਅਸਮਾਨ



ਦੂਜੇ ਪਲ ਹੀ ਇਓਂ ਜਾਪੇ ਜਿਓਂ


ਮੇਰੇ ਅੰਦਰ ਟੁੱਟ ਬਿਖਰਿਆ


ਅੱਖਰ, ਅੱਖਰ ਜੋੜ ਬਣਾਇਆ


ਕੁੱਲ ਇਤਿਹਾਸ ਤੇ ਸਗਲ ਧਿਆਨ



ਮੈਂ ਵਿਚ ਮਸਤੀ, ਮੈਂ ਵਿਚ ਹਸਤੀ


ਮੈਂ ਵਿਚ ਸੂਰਜ, ਚੰਦ, ਸਿਤਾਰੇ


ਮੈਂ ਵਿਚ ਬਾਗ਼, ਹੁਸਨ ਤੇ ਸਾਗਰ


ਮੈਂ-ਚਿੰਤਨ ਵਿਚ ਸਗਲ ਨਜ਼ਾਰੇ



ਮੈਂ ਜਿੰਨਾਂ ਹੀ’, ਪਿਆਰ ਸੀ ਮੰਗਿਆ


ਔਰਤ ਸੁਹਣੀ, ਮਨ ਦੀ ਹਾਣੀ



ਮੈਂ ਜੋ ਸੋਚਾਂ, ਉਹ, ਉਹ ਸੋਚੇ


ਉਹ ਮਹਿਸੂਸੇ, ਮੈਂ ਹੱਸਾਸ



ਜਨਮ, ਜਨਮ ਤੋਂ ਉਸ ਨੂੰ ਮੇਰੀ, ਮੇਰੀ ਉਸ ਨੂੰ


ਤੇਹ, ਤ੍ਰਿਸ਼ਨਾ ਤੇ ਪਿਆਸ



ਮੈਂ ਚਾਹਿਆ ਮੈਂ, ਮੈਂ ਬਣ ਜੀਵਾਂ


ਧੁੱਪ ਤੇ ਥਲ ਵੀ ਰੂਪ ਨੇ ਮੇਰੇ


ਮੈਂ ਦੇ ਘੜੇ ਚੋਂ ਮੈਂ-ਜਲਪੀਵਾਂ



ਮੇਰੀ ਮੈਂ, ਪਰ ਵਿਣਤਨ ਆ ਗਏ


ਸਿਆਸੀ ਅਤੇ ਸਮਾਜੀ ਦਰਜ਼ੀ


ਚੌਖਟਿਆਂ ਵਿਚ ਕੱਟ, ਫਿੱਟ ਕਰਦੇ


ਮੇਰੀ ਮਰਜ਼ੀ, ਸਮੇਂ ਦੇ ਦਰਜ਼ੀ



ਮੈਨੂੰ ਮੈਂਤੋਂ ਅ-ਮੈਂਬਣਾਇਆ


ਮੇਰੀ ਹਰ ਸੂਰਤ ਦੇ ਉੱਤੇ


ਉਹਨਾਂ ਆਪਣਾ ਖੋਲ ਚੜ੍ਹਾਇਆ



ਚਿੱਪਰ, ਚਿੱਪਰ ਕਰ, ਟੁੱਟ ਬਿਖਰੀ


ਮੇਰੇ ਸੌਹੇਂ, ਮੇਰੀ ਪਛਾਣ


ਇਕ, ਇਕ ਕਰਕੇ, ਝੜੇ ਵਿਲੱਖਣ,


ਸਮਝੇ ਸੀ ਜੁ, ‘ਮੈਂ-ਨਿਸ਼ਾਨ



ਆਪੇ ਵਿਚ ਅਨਾਪ ਭੋਗਦਾ,


ਕੈਸਾ ਇਹ ਸਰਾਪ!!!


ਸੋਚ, ਅਹਿਸਾਸ, ਬੇਗਾਨੇ ਹੋਏ,


ਕੈਸਾ ਇਹ ਸੰਤਾਪ???

3 comments:

Dr. Amarjeet Kaunke said...

har vaar dee taran hi ravi ji dee kavita bahut kamaal......

ਸੰਦੀਪ ਸੀਤਲ ਚੌਹਾਨ said...

Marvelous...very deep poem. flows like a river..

ਦਰਸ਼ਨ ਦਰਵੇਸ਼ said...

ਵਧੀਆ ਨਜ਼ਮ ਹੈ। ਮੈਂ ਨਿੱਠਕੇ ਮਾਣੀਂ ਹੈ।