ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾTuesday, February 14, 2012

ਨਰਿੰਦਰ ਮਾਨਵ - ਗ਼ਜ਼ਲ

ਗ਼ਜ਼ਲ

ਕੀ ਹੋਇਆ ਜੇ ਡਾਰਾਂ ਬੰਨ੍ਹ ਬੰਨ੍ਹ ਆਉਂਦੇ ਨੇ


ਗ਼ਮ ਤਾਂ ਉਮਰਾਂ ਤੀਕਰ ਸਾਥ ਨਿਭਾਉਂਦੇ ਨੇਦਿਲ ਵਿਚ ਦੁਨੀਆ ਭਰ ਦਾ ਦਰਦ ਸਮਾਉਂਦੇ ਨੇ


ਦਿਲ ਵਾਲੇ ਹੀ ਦਿਲ ਦਾ ਦਰਦ ਵੰਡਾਉਂਦੇ ਨੇਕੁਝ ਲੋਕੀਂ ਏਦਾਂ ਵੀ ਪਿਆਰ ਨਿਭਾਉਂਦੇ ਨੇ


ਯਾਰ ਦੇ ਦਿੱਤੇ ਗ਼ਮ ਨੂੰ ਲਾਡ ਲਡਾਉਂਦੇ ਨੇਰੰਗਾਂ ਨਾਲ਼ ਜਦੋਂ ਵੀ ਰੰਗ ਟਕਰਾਉਂਦੇ ਨੇ।


ਕੀ ਦੱਸੀਏ ਫਿਰ ਕੀ ਕੀ ਰੰਗ ਵਿਖਾਉਂਦੇ ਨੇਕੁਝ ਨਾ ਕੁਝ ਤਾਂ ਬਾਤ ਉਨ੍ਹਾਂ ਵਿਚ ਹੋਵੇਗੀ,


ਲੋਕ ਜਿਨ੍ਹਾਂ ਦੀਆਂ ਅਕਸਰ ਬਾਤਾਂ ਪਾਉਂਦੇ ਨੇਰੰਗ ਬਦਲਦੇ ਵੇਖੇ ਖ਼ੂਨ ਦੇ ਰਿਸ਼ਤੇ ਵੀ ,


ਰੰਗ-ਬਰੰਗੇ ਰੰਗ ਜਦੋਂ ਭਰਮਾਉਂਦੇ ਨੇਪ੍ਰੇਮ-ਪੁਜਾਰੀ ਪੁੱਛ ਨਾ ਕਿੱਦਾਂ ਪੱਬਾਂ ਵਿਚ,


ਜਾਮ ਬਣਾ ਕੇ ਜਿਸਮਾਂ ਨੂੰ ਛਲਕਾਉਂਦੇ ਨੇਯਾਦ ਜਿਨ੍ਹਾਂ ਨੂੰ ਕੋਈ ਵੀ ਨਈਂ ਕਰਦਾ, ਉਹ,


ਯਾਦਾਂ ਨਾਲ ਹੀ ਅਪਣਾ ਚਿੱਤ ਪਰਚਾਉਂਦੇ ਨੇਅਪਣੇ ਅੰਦਰ ਝਾਤੀ ਮਾਰ ਕੇ ਵੇਖ ਜ਼ਰਾ,


ਕਿੱਦਾਂ ਲੋਕੀਂ ਅਪਣਾ ਆਪ ਛੁਪਾਉਂਦੇ ਨੇਹਾਲ ਉਨ੍ਹਾਂ ਦਾ ਵੇਖਣ ਵਾਲਾ ਹੁੰਦਾ ਹੈ ,


ਜਦ ਵੀ ਸਾਡੇ ਹਾਲ ਤੇ ਉਹ ਮੁਸਕਾਉਂਦੇ ਨੇਕੋਣ ਕਿਸੇ ਦੀ ਅੱਗ ਵਿਚ ਸੜਦਾ ਹੈ ਮਾਨਵ”,


ਸਾਰੇ ਅਪਣੀ ਅਪਣੀ ਪਿਆਸ ਬੁਝਾਉਂਦੇ ਨੇ


=====


ਗ਼ਜ਼ਲ


ਪਿਆਸੇ ਮਨ ਦੀ ਪਿਆਸ ਬੁਝਾ ਦੇ


ਦੋ ਘੁੱਟ ਨਜ਼ਰਾਂ ਨਾਲ ਪਿਲਾ ਦੇਪਿਆਰ ਦੀ ਜੋਤ ਜਗਾ ਦੇ ਦਿਲ ਵਿਚ,


ਜਾਂ ਫਿਰ ਸੁੱਤੇ ਦਰਦ ਜਗਾ ਦੇਅਸ਼ਕੇ ਜਾਈਏ ਇਸ ਦੁਨੀਆ ਤੋਂ ,


ਬਿਨ ਖੰਭਾਂ ਤੋਂ ਡਾਰ ਬਣਾ ਦੇਭੁੱਬਲ ਨੇ ਭਾਂਬੜ ਬਣ ਜਾਣੈ ,


ਨਾ ਤੂੰ ਇਸ ਨੂੰ ਹੋਰ ਹਵਾ ਦੇਜਾਂ ਤੂੰ ਹੋਸ਼ ਚ ਆ ਜਾ ਸੱਜਣਾ ,


ਜਾਂ ਫਿਰ ਮੇਰੀ ਹੋਸ਼ ਭੁਲਾ ਦੇਦਰਦ ਦਵਾ ਬਣ ਜਾਏ ਮਾਨਵ”,


ਜੇ ਕੋਈ ਹਸ ਕੇ ਮਰਹਮ ਲਾ ਦੇ1 comment:

renu said...

ਹਾਲ ਉਨ੍ਹਾਂ ਦਾ ਵੇਖਣ ਵਾਲਾ ਹੁੰਦਾ ਹੈ
ਜਦ ਵੀ ਸਾਡੇ ਹਾਲ ਤੇ ਉਹ ਮੁਸਕਾਉਂਦੇ ਨੇ


ਅਤੇ

ਭੁੱਬਲ ਨੇ ਭਾਂਬੜ ਬਣ ਜਾਣੈ
ਨਾ ਤੂੰ ਇਸ ਨੂੰ ਹੋਰ ਹਵਾ ਦੇ

ਕਿਆ ਬਾਤ ਹੈ !ਬਹੁਤ ਹੀ ਖੂਬਸੂਰਤ ਗਜ਼ਲਾਂ ਨਾਲ ਮਾਨਵ ਜੀ ਦੀ ਇਸ ਹਾਜ਼ਿਰੀ ਲਈ ਮਾਨਵ ਜੀ ਅਤੇ ਆਰਸੀ ਨੂੰ ਬਹੁਤ ਬਹੁਤ ਮੁਬਾਰਕ !