ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, July 29, 2012

ਅਜ਼ੀਮ ਸ਼ੇਖਰ - ਗੀਤ

ਗੀਤ

ਹ ਕੇਹੇ ਦਰਦ ਨੀ ਮਾਏ, ਹ ਕੇਹੀ ਪੀੜ ਨੀਂ ਭੈਣੇ,
ਮਿਲੇ ਜੋ ਜਨਮ ਤੋਂ ਸਾਨੂੰ ਨੇ ਪੈਣੇ ਉਮਰ-ਭਰ ਸਹਿਣੇ....
ਹ ਕੇਹੇ ਦਰਦ ਨੀ ਮਾਏ, ਹ ਕੇਹੀ....
........

ਮੇਰੀ ਰੂਹ ਤੋਂ ਲਿਖੀ ਗੱਲ ਨੂੰ ਸਮੇਂ ਦਾ ਸੱਚ ਪੁੱਗਦਾ ਹੈ,
ਏਹ ਸੁਣਕੇ ਪਰ ਕਈਆਂ ਦੀ ਜੀਭ 'ਤੇ ਕਿਉਂ ਕੱਚ ਉਗਦਾ ਹੈ,
ਮੈਂ ਮਨ ਦਾ ਗੇਰੂਆ ਚੋਲ਼ਾ ਵੀ ਅਕਸਰ ਲਾਲ ਰੰਗਦਾ ਹਾਂ,
ਅਜਨਮੇ ਸ਼ਬਦ ਦੀ ਤਸਵੀਰ ਨੂੰ ਪੌਣਾਂ 'ਤੇ ਟੰਗਦਾ ਹਾਂ,
ਅਸੀਂ ਹਾਂ ਉਹ ਰਵੀ ਛਿਪਕੇ ਵੀ ਜੋ ਅੰਬਰ 'ਤੋਂ ਨਈਂ ਲਹਿਣੇ....
ਹ ਕੇਹੇ ਦਰਦ ਨੀ ਮਾਏ, ਹ ਕੇਹੀ....
.......

ਰੋਟੀ ਕੋਧਰੇ ਦੀ ਜਦ ਮੇਰੇ ਹੌਂਕੇ 'ਤੇ ਪੱਕਦੀ ਹੈ,
ਤਾਂ ਢਾਣੀ ਲਾਲੋਆਂ ਦੀ ਵੀ ਖੜ੍ਹੀ ਹੈਰਾਨ ਤੱਕਦੀ ਹੈ,
ਨਜ਼ਰ ਮੇਰੀ 'ਚ ਧੁਖਦੀ ਹੈ ਚੌਰਾਸੀ ਦੀ ਕਹਾਣੀ ਵੀ,
ਹੈ ਸੁੱਕੇ ਖੇਤ ਤੱਕ ਜਾਂਦਾ ਮੇਰੇ ਨੈਣਾਂ ਦਾ ਪਾਣੀ ਵੀ,
ਸਿਉਂਕੇ ਬਿਰਖ ਰੀਤਾਂ ਦੇ 'ਤੇ ਫੁੱਲ ਰੀਝਾਂ ਦੇ ਨਈਂ ਪੈਣੇ..
ਹ ਕੇਹੇ ਦਰਦ ਨੀ ਮਾਏ, ਹ ਕੇਹੀ....
........

ਮੇਰੇ ਕੱਫ਼ਨ ਦਾ ਮੈਨੂੰ ਹੀ ਜੋ ਲਿਖ ਕੇ ਮੇਚ ਦਿੰਦੇ ਨੇ,
ਮੇਰੇ ਸੁੱਤਿਆਂ ਪਿਆਂ ਮੈਨੂੰ ਜੋ ਅਕਸਰ ਵੇਚ ਦਿੰਦੇ ਨੇ,
ਇਹ ਬੌਣੀ ਸੋਚ ਦੇ ਪੁਤਲੇ ਮੇਰੇ ਹੀ ਸ਼ਹਿਰ ਰਹਿੰਦੇ ਨੇ,
ਮੇਰੇ ਗੀਤਾਂ ਦੇ ਮੰਦਰ 'ਤੇ ਜੋ ਬਣਕੇ ਕਾਗ ਬਹਿੰਦੇ ਨੇ,
"
ਅਜ਼ੀਮ" ਇਹ ਸਹਿਣ ਨਾ ਲਿਸ਼ਕੇ ਮੇਰੇ ਜਜ਼ਬਾਤ ਦੇ ਗਹਿਣੇ..
ਹ ਕੇਹੇ ਦਰਦ ਨੀ ਮਾਏ, ਹ ਕੇਹੀ....




1 comment:

Dadar_Pandorvi said...

ਅਸੀਂ ਹਾਂ ਉਹ ਰਵੀ ਛਿਪਕੇ ਵੀ ਜੋ ਅੰਬਰ 'ਤੋਂ ਨਈਂ ਲਹਿਣੇ....
1 khoobsurat geet hai Azeem da.