ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾSunday, August 5, 2012

ਦਵਿੰਦਰ ਪੂਨੀਆ - ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ 'ਅਲੌਕਿਕ' - ਦੋ ਗ਼ਜ਼ਲਾਂ
ਦੋਸਤੋ! ਅੱਜ ਦੀ ਆਰਸੀ ਦੀ ਅਪਡੇਟ ਵਿਚ ਦੋ ਖ਼ੂਬਸੂਰਤ ਗ਼ਜ਼ਲਾਂ ਮੈਂ ਦਵਿੰਦਰ ਪੂਨੀਆ ਹੁਰਾਂ ਦੇ ਨਵ-ਪ੍ਰਕਾਸ਼ਿਤ ਗ਼ਜ਼ਲ-ਸੰਗ੍ਰਹਿ ਅਲੌਕਿਕ ਵਿਚੋਂ  ਤੁਹਾਡੇ ਨਾਲ਼ ਸਾਂਝੀਆਂ ਕਰ ਰਹੀ ਹਾਂ। 'ਅਲੌਕਿਕ' ਅਤੇ ਹਾਇਕੂ ਅਤੇ ਤਾਨਕਾ ਸੰਗ੍ਰਹਿ ਅਲਪ ਪੰਜਾਬੀ ਆਰਸੀ ਰਾਈਟਰਜ਼ ਕਲੱਬ ਇੰਟਰ. ਸਰੀ ਕੈਨੇਡਾ ਵੱਲੋਂ 22 ਜੁਲਾਈ ਨੂੰ ਨਾਦ ਫਾਊਂਡੇਸ਼ਨ ਸਰੀ ਵਿਖੇ ਰਿਲੀਜ਼ ਕੀਤੇ ਗਏ ਸਨ। ਕੈਨੇਡਾ ਵਿਚ ਇਹਨਾਂ ਕਿਤਾਬਾਂ ਨੂੰ ਖ਼ਰੀਦਣ ਵਾਸਤੇ ਤੁਸੀਂ ਆਰਸੀ ਨਾਲ਼ ਵੀ ਸੰਪਰਕ ਪੈਦਾ ਕਰ ਸਕਦੇ ਹੋ। ਜਲਦੀ ਹੀ ਦੂਸਰੀ ਕਿਤਾਬ ਅਲਪ ਵਿਚੋਂ ਚੰਦ ਹਾਇਕੂ ਅਤੇ ਤਾਨਕਾ ਤੁਹਾਡੇ ਨਾਲ਼ ਸਾਂਝੇ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੀ....ਦੋਵਾਂ ਕਿਤਾਬਾਂ ਲਈ ਦਵਿੰਦਰ ਪੂਨੀਆ ਹੁਰਾਂ ਨੂੰ ਆਰਸੀ ਪਰਿਵਾਰ ਵੱਲੋਂ ਦਿਲੀ ਮੁਬਾਰਕਬਾਦ....ਅਦਬ ਸਹਿਤ....ਤਨਦੀਪ
******
ਗ਼ਜ਼ਲ
ਲੋੜ ਤੋਂ ਵੱਡੀ ਇੱਛਾ ਰੱਖਣਾ ਠੀਕ ਨਹੀਂ।
ਜੇ ਇਹ ਠੀਕ ਹੈ ਤਾਂ ਫਿਰ ਥੱਕਣਾ ਠੀਕ ਨਹੀਂ।

ਬਹੁਤੀ ਬੇਚੈਨੀ ਵਿਚ ਤਪਣਾ ਠੀਕ ਨਹੀਂ।
ਖ਼ੁਦ ਨੂੰ ਇਸ ਹਾਲਤ ਵਿਚ ਰੱਖਣਾ ਠੀਕ ਨਹੀਂ।

ਖ਼ੁਦ ਜਿਸ ਨੂੰ ਰੰਗਾਂ ਦੀ ਭਟਕਣ ਲੱਗ ਗਈ,
ਖ਼ੁਦ ਨੂੰ ਉਸ ਦੇ ਰੰਗ ਵਿਚ ਰੰਗਣਾ ਠੀਕ ਨਹੀਂ।

ਹੋਸ਼
ਚ ਅਪਣੀ ਧੜਕਣ ਦੀ ਵੀ ਤਾਲ ਸੁਣੋ,
ਬੇਹੋਸ਼ੀ ਵਿਚ ਨੱਚਣਾ ਟੱਪਣਾ ਠੀਕ ਨਹੀਂ।

ਅਪਣੇ ਮਨ ਦੀ ਧਰਤੀ ਦੀ ਹੀ ਥਾਹ ਨਾ ਰਹੇ,
ਅਪਣੇ ਅੰਦਰ ਏਨਾ ਉੱਡਣਾ ਠੀਕ ਨਹੀਂ।

ਉਸ ਨੇ ਟੁੱਟੀ ਛਤਰੀ ਦੇ ਕੇ ਇਹ ਵੀ ਕਿਹਾ:
ਬਾਰਿਸ਼ ਦੇ ਵਿਚ ਬਹੁਤਾ ਭਿੱਜਣਾ ਠੀਕ ਨਹੀਂ

ਗ਼ੁੱਸੇ ਦੀ ਕੀਮਤ ਏਨੀ ਵੀ ਘੱਟ ਹੈ ਕੀ,
ਛੋਟੀ ਮੋਟੀ ਗੱਲ
ਤੇ ਤਪਣਾ ਠੀਕ ਨਹੀਂ।

ਹੋ ਸਕਦੈ ਤਾਂ ਕੁਦਰਤ ਦੀ ਆਵਾਜ਼ ਸੁਣੋ,
ਉਸ ਤੋਂ ਇਲਟ ਦਿਸ਼ਾ ਵਲ ਚੱਲਣਾ ਠੀਕ ਨਹੀਂ।

ਸੱਤ ਰੰਗਾਂ ਵਿਚ ਚਿੱਟੀਆਂ ਕਿਰਨਾਂ ਟੁੱਟਦੀਆਂ,
ਇਕ ਹੀ ਮੰਜ਼ਰ ਅੱਖ ਵਿਚ ਜੰਮਣਾ ਠੀਕ ਨਹੀਂ।

ਅਪਣੀ ਪਿਆਸ
ਚ ਤੈਰਨ ਦੀ ਤੂੰ ਜਾਚ ਵੀ ਸਿੱਖ,
ਕਿਓਂਕਿ ਦਵਿੰਦਰ ਪਿਆਸ ਚ ਡੁੱਬਣਾ ਠੀਕ ਨਹੀਂ।
====
ਗ਼ਜ਼ਲ
ਗੋਲਕ ਨੂੰ ਹੁਣ ਤਾਂ ਚੁੱਕ ਕੇ ਦਹਿਲੀਜ਼
ਤੇ ਲਗਾਈਏ।
ਮਾਇਆ ਨੂੰ ਪਾਰ ਕਰਕੇ ਅਸੀਂ ਸ਼ਬਦ ਤੀਕ ਜਾਈਏ।

ਰਾਵਣ ਤੋਂ ਸੌ ਗੁਣਾ ਵੱਧ ਸਾਡੇ ਵਿਕਾਰ ਵੱਡੇ,
ਘਾਹ ਫੂਸ ਹਰ ਦੁਸਹਿਰੇ ਫਿਰ ਵੀ ਅਸੀਂ ਜਲ਼ਾਈਏ।

ਧਰਤੀ ਹੀ ਜਦ ਨਾ ਰਹਿਣੀ ਫਿਰ ਧਰਮ ਕੀ ਬਚਣਗੇ,
ਮੰਦਰ ਬਣਾਉਣੇ ਛੱਡ ਕੇ ਹੁਣ ਰੁੱਖ ਵੀ ਲਗਾਈਏ।

ਨੇਤਾ ਬੜੇ ਹੀ ਭੈੜੇ ਸਾਰੇ ਹੀ ਆਖਦੇ ਹਨ,
ਇਨ੍ਹਾਂ ਨੂੰ ਕੌਣ ਚੁਣਦੈ ਇਸ ਗੱਲ ਦਾ ਭੇਤ ਪਾਈਏ।

ਇਹ ਭੀੜ, ਸ਼ੋਰ, ਧੂੰਆਂ, ਉਪਰੋਂ ਬੁਰੀ ਸਿਆਸਤ,
ਦੁਨੀਆਂ ਨੂੰ ਛੱਡ ਕੇ ਹੁਣ ਕਿੱਥੇ ਨੂੰ ਦੌੜ ਜਾਈਏ?

ਬਾਣਾ ਤਾਂ ਪਾ ਲਿਆ ਹੈ ਬਾਣੀ ਨੂੰ ਸਮਝੀਏ ਵੀ,
ਪਹਿਨੇ ਨਿਸ਼ਾਨ ਚੰਗੇ ਪਰ ਮਨ ਨੂੰ ਵੀ ਜਗਾਈਏ।

ਨਾਨਕ, ਕਬੀਰ ਸਾਰੇ ਭਰਮਾਂ
ਚੋਂ ਕੱਢਦੇ ਆਏ,
ਉਨ੍ਹਾਂ ਦੀ ਗੱਲ ਵੀ ਮੰਨੀਏ ਹੁਣ ਚੇਤਨਾ ਜਗਾਈਏ।