ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Sunday, December 14, 2008

ਨਿਰਮਲ ਸਿੰਘ ਕੰਧਾਲਵੀ - ਅਨਮੋਲ ਚਿੰਤਨ

ਭਰਮ

ਅਨਮੋਲ ਚਿੰਤਨ

ਘਾਹ ਦੀ ਹਰੀ ਕਚੂਰ ਪੱਤੀ ਤੇ ਬੈਠੀ ਤ੍ਰੇਲ ਦੀ ਬੂੰਦ ਆਪਣੇ ਗੋਲ-ਮਟੋਲ ਵਜੂਦ ਨੂੰ ਦੇਖ ਕੇ ਮਨ ਹੀ ਮਨ ਖ਼ੁਸ਼ ਹੋ ਰਹੀ ਸੀਸਵੇਰ ਦੀ ਠੰਢੀ-ਠੰਢੀ ਹਵਾ ਦੇ ਝੋਂਕੇ ਨਾਲ ਉਹ ਲਰਜ਼-ਲਰਜ਼ ਜਾਂਦੀਉਹ ਅਜੇ ਇਸ ਸੁਪਨਮਈ ਅਵਸਥਾ ਦਾ ਆਨੰਦ ਮਾਣ ਹੀ ਰਹੀ ਸੀ ਕਿ ਉਹਨੂੰ ਇਕ ਪਾਸਿਉਂ ਨਿੱਘ ਆਉਂਦਾ ਮਹਿਸੂਸ ਹੋਇਆਉਹਨੇ ਨਜ਼ਰਾਂ ਉਤਾਂਹ ਚੁੱਕ ਕੇ ਦੇਖਿਆ ਤਾਂ ਸੂਰਜ ਦੀ ਇਕ ਕਿਰਨ ਆਪਣੀਆਂ ਬਾਹਾਂ ਪਸਾਰੀ ਉਹਨੂੰ ਗਲਵੱਕੜੀ ਚ ਲੈਣ ਲਈ ਉਤਾਵਲੀ ਖੜ੍ਹੀ ਸੀ

....ਤੇ ਅਗਲੇ ਪਲ ਹੀ ਸੂਰਜ ਦੀ ਕਿਰਨ ਨੇ ਹਜ਼ਾਰਾਂ ਦੀਪ ਉਹਦੇ ਵਜੂਦ ਵਿਚ ਜਗਾ ਦਿੱਤੇਚਾਰੇ ਪਾਸੇ ਰੰਗ ਬਰੰਗੀਆਂ ਰੌਸ਼ਨੀਆਂ ਹੀ ਰੌਸ਼ਨੀਆਂ ਉਹਦੀਆਂ ਅੱਖਾਂ ਚੁੰਧਿਆ ਰਹੀਆਂ ਸਨਉਹਨੇ ਕਦੇ ਸੁਣਿਆ ਸੀ ਕਿ ਮੋਤੀ ਇਸ ਤਰ੍ਹਾਂ ਚਮਕਦੇ ਹੁੰਦੇ ਹਨਹੁਣ ਉਹ ਆਪਣੇ ਆਪ ਨੂੰ ਤ੍ਰੇਲ ਦੀ ਬੂੰਦ ਨਹੀਂ ਸਗੋਂ ਮੋਤੀ ਹੋਣ ਦਾ ਭਰਮ ਪਾਲ਼ ਬੈਠੀ ਸੀ

ਰੌਸ਼ਨੀਆਂ ਦੀ ਚਕਾ-ਚੌਂਧ ਦੇ ਨਸ਼ੇ ਵਿਚ ਉਹ ਐਸੀ ਗੁਆਚੀ ਕਿ ਅਚਾਨਕ ਉਹਨੂੰ ਆਪਣਾ ਦਮ ਘੁੱਟਦਾ ਮਹਿਸੂਸ ਹੋਇਆ ਤੇ ਉਹਨੂੰ ਪਤਾ ਹੀ ਨਾ ਲੱਗਾ ਕਿ ਕਦੋਂ ਉਹਦਾ ਵਜੂਦ ਹਵਾ ਦਾ ਹਿੱਸਾ ਹੋ ਗਿਆ

1 comment:

ਤਨਦੀਪ 'ਤਮੰਨਾ' said...

Respected Kandhalwi saheb...Tuhada anmol chintan mainu bahut pasand aayea te iss pichhey chhupi philosophy vi bahut wadhiya hai...Akhir suraj de tez ne shabnam de katrey di khushi khoh hi layee..:(
ਅਗਲੇ ਪਲ ਹੀ ਸੂਰਜ ਦੀ ਕਿਰਨ ਨੇ ਹਜ਼ਾਰਾਂ ਦੀਪ ਉਹਦੇ ਵਜੂਦ ਵਿਚ ਜਗਾ ਦਿੱਤੇ।ਚਾਰੇ ਪਾਸੇ ਰੰਗ ਬਰੰਗੀਆਂ ਰੌਸ਼ਨੀਆਂ ਹੀ ਰੌਸ਼ਨੀਆਂ ਉਹਦੀਆਂ ਅੱਖਾਂ ਚੁੰਧਿਆ ਰਹੀਆਂ ਸਨ।ਉਹਨੇ ਕਦੇ ਸੁਣਿਆ ਸੀ ਕਿ ਮੋਤੀ ਇਸ ਤਰ੍ਹਾਂ ਚਮਕਦੇ ਹੁੰਦੇ ਹਨ।ਹੁਣ ਉਹ ਆਪਣੇ ਆਪ ਨੂੰ ਤ੍ਰੇਲ ਦੀ ਬੂੰਦ ਨਹੀਂ ਸਗੋਂ ਮੋਤੀ ਹੋਣ ਦਾ ਭਰਮ ਪਾਲ਼ ਬੈਠੀ ਸੀ।
Bahut khoob!! Tussi Aarsi te enney sohney vicharan nu sabh naal share karn layee bhejeya...main tuhadi th dilon shukarguzar haan. Mubarakbad kabool karo.

Tamanna