ਨਿੱਕੀ ਜਿਹੀ ਤਿਤਲੀ
ਬੁਰੀ ਫਸੀ ਜਾਲ਼ ‘ਚ
ਨੋਚ ਲਈ ਗਈ
====
ਚਿਹਰੇ ਤੇ ਤੇਰੇ
ਚਾਨਣੀ ਦਾ ਦੁਪੱਟਾ
ਚੰਨ ਦੀ ਨੱਥ
====
ਰੂੰ ਵਰਗੇ
ਖਰਗ਼ੋਸ਼ ਦੇ ਬੱਚੇ
ਨਜ਼ਰ ਆਏ
====
ਪਹਾੜੀ ਤੇ
ਬੈਠਾ ਪੰਛੀਆਂ ਦਾ ਜੋੜਾ
ਨੀਝ ਨਾਲ਼ ਤੱਕੇ ਘਰ
====
ਸਿੱਪੀ ‘ਚੋਂ ਮੋਤੀ
ਝਾਕ ਰਿਹਾ ਹੈ
ਜਿਵੇਂ ਆਕਾਸ਼ ‘ਚੋਂ ਚੰਨ
====
ਦੁਖੀ ਹਿਰਨੀ
ਲੱਭ ਰਹੀ ਏ
ਗੁੰਮਿਆ ਬੱਚਾ
====
ਭਿੱਜੀ ਹੋਈ ਚਿੜੀ
ਤੂਫ਼ਾਨ ਦੇ ਜ਼ੋਰ ਨਾਲ਼
ਸਹਿਮ ਗਈ
====
ਛਾਂ ਲੱਭਣ
ਮੁਸਾਫ਼ਰ ਪਰ
ਉਜਾੜ ਰੁੱਖ
====
ਚੱਲ ਰਹੀਆਂ ਨੇ
ਧੂੜ ਭਰੀਆਂ ਹਨੇਰੀਆਂ
ਗੁੰਮਿਆ ਰਸਤਾ
====
ਭਿੱਜੀ ਪਾਣੀ ‘ਚ
ਚਿੜੀ ਦੀ ਸਹੇਲੀ
ਖੰਭ ਸੁਕਾਵੇ
----
ਹਾਇਕੂ ਮੂਲ ਹਿੰਦੀ ਤੋਂ ਪੰਜਾਬੀ ਅਨੁਵਾਦ - ਤਨਦੀਪ 'ਤਮੰਨਾ'
3 comments:
Wonderful.
Wah g wah.
Mota Singh Sarai
भावना जी के हाइकु और फिर तमन्ना जी का भावपूर्ण अनुवाद -सोने में सुगन्ध जैसा है ।
रामेश्वर काम्बोज 'हिमांशु'
बहुत अच्छा अनुवाद है। अच्छी रचनाओं का अच्छा अनुवाद हो तो आनन्द आ जाता है।
Post a Comment