ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 4, 2008

ਧਿਆਨ ਸਿੰਘ 'ਸ਼ਾਹ ਸਿਕੰਦਰ' - ਦੋਹੜਾ

ਸ: ਧਿਆਨ ਸਿੰਘ 'ਸ਼ਾਹ ਸਿਕੰਦਰ' ਦੀ ਇਹ ਕਿਤਾਬ ਦੁਰਲੱਭ ਖ਼ਜ਼ਾਨਾ ਹੈ। ਡੈਡੀ ਜੀ ਦਾ ਸ਼ੁਕਰੀਆ ਜਿਨ੍ਹਾਂ ਨੇ ਇਹ ਕਿਤਾਬ 'ਆਰਸੀ' ਦੇ ਬਾਕੀ ਸੂਝਵਾਨ ਲੇਖਕਾਂ ਤੇ ਪਾਠਕਾਂ ਨਾਲ਼ ਸਾਂਝੀ ਕਰਨ ਲਈ ਦਿੱਤੀ। ਦੋਹੜਾ ਪੰਜਾਬੀ ਦੇ ਪ੍ਰਾਚੀਨਤਮ ਕਾਵਿ-ਰੂਪਾਂ 'ਚੋਂ ਇੱਕ ਹੈ ਅਤੇ ਪੰਜਾਬ ਦੇ ਸਾਧਾਂ, ਫ਼ਕੀਰਾਂ, ਭਗਤਾਂ ਤੇ ਕੱਵਾਲਾਂ ਦੇ ਅਖਾੜਿਆਂ ਦਾ ਜੰਮ-ਪਲ਼ ਹੈ। ਇੰਝ ਇਹ ਪੰਜਾਬੀ ਸਾਹਿਤ ਦਾ ਇੱਕ ਲੌਕਿਕ ਤੇ ਮੌਲਿਕ ਕਾਵਿ-ਰੂਪ ਹੈ।

ਦੋਹੜਾ

ਰੁੱਤ ਬਿਰਹੇ ਦੀ ਐਸੀ ਆਈ, ਜਿੰਦ ਹੋਈ ਅਧਮੋਈ।
ਇਸ਼ਕ ਤੇਰੇ ਦੀ ਖ਼ਫ਼ਣੀ ਪਾਈ, ਹੀਰ ਬਰਾਗਣ ਹੋਈ।
ਨਾ ਕੋਈ ਬਣਿਆ ਸੰਗੀ ਸਾਥੀ, ਸਾਕ ਸੈਣ ਨਾ ਕੋਈ।
ਯਾਰੜਿਆ! ਮੈਂ ਤੇਰੇ ਜੋਗੀ, ਤੇਰੀ ਜੋਗਣ ਹੋਈ।

1 comment:

ਤਨਦੀਪ 'ਤਮੰਨਾ' said...

ਕਿਤਾਬ ਪੜ੍ਹ ਕੇ ਮੈਨੂੰ ਪਤਾ ਲੱਗਾ ਦੋਹੜਾ ਕਿਸਨੂੰ ਕਹਿੰਦੇ ਹਨ। ਜਾਣਕਾਰੀ ਤੇ ਖੋਜ ਭਰਪੂਰ ਕਿਤਾਬ ਦੇ ਲੇਖਕ 'ਸ਼ਾਹ ਸਿਕੰਦਰ' ਜੀ ਨੂੰ ਤੇ ਉਹਨਾਂ ਦੀ ਕਲਮ ਨੂੰ 'ਆਰਸੀ' ਵੱਲੋਂ ਸਲਾਮ!
ਨਾ ਕੋਈ ਬਣਿਆ ਸੰਗੀ ਸਾਥੀ, ਸਾਕ ਸੈਣ ਨਾ ਕੋਈ।
ਯਾਰੜਿਆ! ਮੈਂ ਤੇਰੇ ਜੋਗੀ, ਤੇਰੀ ਜੋਗਣ ਹੋਈ।
ਬਹੁਤ ਸੋਹਣੇ ਦੋਹੜੇ ਹਨ..ਇਸ ਕਿਤਾਬ ਵਿੱਚ...
ਤਮੰਨਾ