ਗ਼ਜ਼ਲ
ਦਿਲ 'ਚ ਇਕ ਦਾਸਤਾਨ ਬਾਕੀ ਏ।
ਸਿਰ ਤੇ ਬਸ ਆਸਮਾਨ ਬਾਕੀ ਏ।
ਜੋ ਕਦੇ ਸੀ ਮਹਿਕਦੇ ਫੁਲ ਵਰਗਾ ,
ਇੱਕ ਉਸਦਾ ਨਿਸ਼ਾਨ ਬਾਕੀ ਏ ।
ਤੁਰ ਗਿਆ ਏਂ ਜਦੋਂ ਦਾ ਤੂੰ ਯਾਰਾ !
ਖਾਲੀ ਜਿੰਦ ਦਾ ਮਕਾਨ ਬਾਕੀ ਏ ।
ਆਸ ਮੈਨੂੰ ਸਦਾ ਰਹੂ ਤੇਰੀ,
ਤਨ 'ਚ ਜਦ ਤੀਕ ਜਾਨ ਬਾਕੀ ਏ ।
ਓਹ ਡਰੇ ਨਾ ਕਦੇ ਵੀ ਸਚ ਕਹਿਣੋਂ,
ਜੀਹਦੇ ਮੂੰਹ 'ਚ ਜ਼ੁਬਾਨ ਬਾਕੀ ਏ ।
ਇਕ ਨੂੰ ਜਿਤ ਕੇ ਨਾ ਹੋ ਤੂੰ ਇਉਂ ਕਮਲ਼ਾ,
ਹਾਲੇ ਡਾਢਾ ਤੁਫ਼ਾਨ ਬਾਕੀ ਏ ।
ਦਿਲ 'ਚ ਇਕ ਦਾਸਤਾਨ ਬਾਕੀ ਏ।
ਸਿਰ ਤੇ ਬਸ ਆਸਮਾਨ ਬਾਕੀ ਏ।
2 comments:
'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’
Rozy ji...ghazal goi vi karn lagg paye ho...sounds great!! Tuhadiaan kahaniaan, lekh te nazaman bahut sohney hundey ne..ajj ghazal vi parhan nu mill gayee...Keep it up!!
ਇਕ ਨੂੰ ਜਿਤ ਕੇ ਨਾ ਹੋ ਤੂੰ ਇਉਂ ਕਮਲ਼ਾ,
ਹਾਲੇ ਡਾਢਾ ਤੁਫ਼ਾਨ ਬਾਕੀ ਏ ।
Aah sheyer bahut sohna hai.
Tamanna
Post a Comment