ਮੌਸਮ

ਆਰਸੀ ਤੇ ਨਵੀਆਂ ਰਚਨਾਵਾਂ

ਦੋਸਤੋ! ਜਿਵੇਂ ਕਿ ਤੁਸੀਂ ਜਾਣਦੇ ਹੀ ਹੋ ਕਿ ਆਰਸੀ ਨੂੰ Facebook ਅਤੇ Twitter ਨਾਲ਼ ਵੀ ਜੋੜ ਦਿੱਤਾ ਗਿਆ ਹੈ। ਜੇਕਰ ਤੁਹਾਡੇ ਕੋਲ਼ ਇਹਨਾਂ ਸਾਈਟਾਂ ਤੇ ਅਕਾਊਂਟ ਹਨ, ਤਾਂ ਤੁਸੀਂ ਆਰਸੀ ਬਲੌਗ ਨੂੰ ਓਥੋਂ ਵੀ join ਅਤੇ follow ਕਰ ਸਕਦੇ ਹੋ। ਲਿੰਕ ਹੇਠਾਂ ਦਿੱਤੇ ਜਾ ਰਹੇ ਹਨ। ਹੁਣ ਤੱਕ ਤੁਹਾਡੇ ਦਿੱਤੇ ਹਰ ਸਹਿਯੋਗ ਲਈ ਮਸ਼ਕੂਰ ਹਾਂ।
ਅਦਬ ਸਹਿਤ
ਤਨਦੀਪ ਤਮੰਨਾ



Tuesday, November 4, 2008

ਗੁਰਨਾਮ ਗਿੱਲ - ਗ਼ਜ਼ਲ

ਗ਼ਜ਼ਲ

ਕਦੇ ਦੁਸ਼ਮਣ, ਕਦੇ ਮਹਿਰਮ, ਕਦੇ ਨਖ਼ਰਾ ਜਿਹਾ ਬਣਕੇ ।
ਜਦੋਂ ਵੀ ਪੇਸ਼ ਆਇਆ ਤੂੰ ਨਿਰਾ ਇੱਕ ਹਾਦਸਾ ਬਣਕੇ !
ਕਿਸੇ ਨੂੰ ਆਪਣੀ ਹੀ ਹੋਂਦ ਦੇ ਵਿੱਚ ਡੋਬਣਾ ਜੇਕਰ,
ਭਲਾ ਫਿਰ ਦੱਸ ਕੀ ਲੈਣਾ ਏ ਕਤਰੇ ਤੋਂ ਤਲਾਅ ਬਣਕੇ?
ਬੜਾ ਸੀ ਸ਼ੌਕ ਨੇੜੇ ਆਣ ਕੇ ਵੇਖਣ ਦਾ ਤੈਨੂੰ ਪਰ,
ਹਮੇਸ਼ਾਂ ਹੀ ਰਿਹਾ ਤੂੰ ਦੂਰ ਸਾਥੋਂ ਫਾਸਲਾ ਬਣਕੇ।
ਬੜੇ ਚਿਰ ਬਾਅਦ ਮੇਰੇ ਪੈਰ ਪਰਤੇ ਆਪਣੇ ਘਰ ਵੱਲ,
ਮਗਰ ਬੂਹੇ ਤੇ ਮਿਲਿਆ ਹਰ ਕੋਈ ਹੀ ਓਪਰਾ ਬਣਕੇ ।
ਘਟਾਵਾਂ ਵੀ ਤੇ ਸਾਵਣ ਵੀ, ਨਾ ਡਰਦੇ ਮੋਰ ਹੀ ਨੱਚਣ,
ਵਣਾਂ ਵਿੱਚ ਸ਼ਹਿ ਗਿਆ ਕੋਈ ਜਿਵੇਂ ਖ਼ਤਰਾ ਜਿਹਾ ਬਣਕੇ!
ਚਲੋ ਪਹਿਚਾਣ ਤਾਂ ਹੋਈ ਕਿ ਮਾਨਵ ਹੀ ਬੜਾ ਸਭ ਤੋਂ,
ਅਖ਼ੀਰੀ ਮਿਟ ਗਿਆ ਹੈ ਭਰਮ ਤੇਰਾ ਦੇਵਤਾ ਬਣਕੇ ।
ਮਿਲੇ ਉਂਝ ਤਾਂ ਬੜੇ ਲੋਕੀ ਸਫ਼ਰ ਵਿੱਚ ਦੋਸਤਾਂ ਵਰਗੇ,
ਨਾ ਮਿਲ਼ਿਆ ਪਰ ਕਦੇ ਕੋਈ ਅਸਾਂ ਨੂੰ ਆਸਰਾ ਬਣਕੇ ।

2 comments:

ਤਨਦੀਪ 'ਤਮੰਨਾ' said...

'ਆਰਸੀ’ ਲਈ ਰਚਨਾਵਾਂ ਭੇਜਣ ਲਈ ਤੁਹਾਡਾ ਬੇਹੱਦ ਸ਼ੁਕਰੀਆ। ਅੱਗੇ ਤੋਂ ਵੀ ਭਰਵੇਂ ਸਹਿਯੋਗ ਦੀ ਆਸ ਨਾਲ਼...
ਤਨਦੀਪ ‘ਤਮੰਨਾ’

ਤਨਦੀਪ 'ਤਮੰਨਾ' said...

ਸਤਿਕਾਰਤ ਗਿੱਲ ਸਾਹਿਬ...ਬਹੁਤ ਹੀ ਵਧੀਆ ਹੈ ਇਸ ਗ਼ਜ਼ਲ ਦੇ ਸ਼ਿਅਰਾਂ ਵਿਚਲੇ ਵਿਚਾਰ...ਖ਼ਿਆਲਾਂ ਦੀ ਪਰਪੱਕਤਾ ਝਲਕਦੀ ਹੈ...ਹਰ ਸ਼ਿਅਰ 'ਚੋਂ...

ਕਿਸੇ ਨੂੰ ਆਪਣੀ ਹੀ ਹੋਂਦ ਦੇ ਵਿੱਚ ਡੋਬਣਾ ਜੇਕਰ,
ਭਲਾ ਫਿਰ ਦੱਸ ਕੀ ਲੈਣਾ ਏ ਕਤਰੇ ਤੋਂ ਤਲਾਅ ਬਣਕੇ?

ਬਹੁਤ-ਬਹੁਤ ਮੁਬਾਰਕਾਂ ਐਨੇ ਸੋਹਣੇ ਖ਼ਿਆਲ ਲਈ!! ਵੱਖਰੇ-ਵੱਖਰੇ ਮਾਅਨੇ ਨਿੱਕਲ਼ਦੇ ਨੇ ਇਸ ਸ਼ਿਅਰ 'ਚੋਂ...
ਤਮੰਨਾ